India Win T20 World Cup Final: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਤੇ ਅਰਸ਼ਦੀਪ ਨੇ ਲਗਾਏ ਠੁਮਕੇ , ਦੇਖੋ ਵਾਇਰਲ ਵੀਡੀਓ
India Win T20 World Cup Final:ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤਣ `ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਰਾਟ ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
Virat Kohli Dance with Arshdeep Singh: ਟੀਮ ਇੰਡੀਆ ਨੇ ਸ਼ਨੀਵਾਰ ਰਾਤ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇ ਵੈਸਟਇੰਡੀਜ਼ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਜਿੱਤ ਦਾ ਝੰਡਾ ਲਹਿਰਾਇਆ ਅਤੇ ਕਈ ਸਾਲਾਂ ਬਾਅਦ ਟੂਰਨਾਮੈਂਟ ਦਾ ਚੈਂਪੀਅਨ ਬਣਿਆ।
ਟੀਮ ਰੋਹਿਤ ਸ਼ਰਮਾ ਦੀ ਅਗਵਾਈ 'ਚ ਜ਼ਬਰਦਸਤ ਪ੍ਰਦਰਸ਼ਨ ਕਰਕੇ ਇਹ ਸਫਲਤਾ ਹਾਸਲ ਕਰ ਸਕੀ। ਟੀਮ ਇੰਡੀਆ ਦੇ ਚੈਂਪੀਅਨ ਬਣਨ ਤੋਂ ਬਾਅਦ ਪੂਰੀ ਟੀਮ ਖੁਸ਼ੀ ਨਾਲ ਝੂਮ ਉੱਠੀ। ਇਸ ਦੌਰਾਨ ਨੌਜਵਾਨ ਬੱਲੇਬਾਜ਼ ਰਿੰਕੂ ਸਿੰਘ ਅਤੇ ਮੈਚ ਵਿਨਰ ਵਿਰਾਟ ਕੋਹਲੀ ਡਾਂਸ ਕਰਦੇ ਨਜ਼ਰ ਆਏ। ਇਹ ਵੀਡੀਓ ICC ਤੋਂ ਲਈ ਗਈ ਹੈ ਜੋ ਕਿ ਸੋਸ਼ਲ ਮਡੀਓ ਉੱਤੇ ਵਾਇਰਲ ਹੋ ਰਹੀ ਹੈ ।
Virat Kohli Dance with Arshdeep Singh Video
ਵਰਲਡ ਕੱਪ ਜਿੱਤਣ ਤੋਂ ਬਾਅਦ ਵਿਰਾਟ ਅਤੇ ਅਰਸ਼ਦੀਪ ਦਾ ਡਾਂਸ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਿਰਾਟ ਕੋਹਲੀ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੇ ਗੀਤ 'ਤਨੁਕ ਤਨੁਕ ਤੁਨ...' 'ਤੇ ਪੰਜਾਬੀ ਅੰਦਾਜ਼ 'ਚ ਇਕੱਠੇ ਡਾਂਸ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ 'ਚ ਟੀ-20 ਵਿਸ਼ਵ ਕੱਪ ਦੇਖਣ ਵੈਸਟਇੰਡੀਜ਼ ਪਹੁੰਚੇ ਮੁਹੰਮਦ ਸਿਰਾਜ ਅਤੇ ਰਿੰਕੂ ਸਿੰਘ ਨੂੰ ਵੀ ਦੇਖਿਆ ਜਾ ਸਕਦਾ ਹੈ। ਉਹ ਜਿੱਤ ਦੇ ਜਸ਼ਨ ਵਿੱਚ ਨੱਚਦੇ ਵੀ ਨਜ਼ਰ ਆ ਰਹੇ ਹੈ। ਮੈਚ ਤੋਂ ਬਾਅਦ ਇੱਕ ਹੋਰ ਵੀਡੀਓ ਵੀ ਇਸ ਸਮੇਂ ਚਰਚਾ ਵਿੱਚ ਹੈ, ਜਿਸ ਵਿੱਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਅਤੇ ਟੀਮ ਇੰਡੀਆ ਦੇ ਹੋਰ ਮੈਂਬਰ ਕੋਚ ਰਾਹੁਲ ਦ੍ਰਾਵਿੜ ਨੂੰ ਲਿਫਟਿੰਗ ਕਰਦੇ ਨਜ਼ਰ ਆ ਰਹੇ ਹਨ।
29 ਜੂਨ ਇੱਕ ਤਾਰੀਖ ਜੋ ਹਰ ਭਾਰਤੀ ਦੇ ਮਨ ਵਿੱਚ ਸਦਾ ਲਈ ਛਪ ਗਈ ਹੈ। ਰੋਹਿਤ ਸ਼ਰਮਾ ਐਂਡ ਕੰਪਨੀ ਨੇ ਬਾਰਬਾਡੋਸ ਵਿੱਚ ਦੱਖਣੀ ਅਫਰੀਕਾ ਨੂੰ ਕਰਾਰੀ ਹਾਰ ਦੇ ਕੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਨੂੰ ਦੂਜੀ ਵਾਰ ਚੈਂਪੀਅਨ ਬਣਾਇਆ।
ਇਹ ਵੀ ਪੜ੍ਹੋ: India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ
ਇਸ ਲਈ ਇਹ ਇਤਿਹਾਸਕ ਜਿੱਤ ਖਿਡਾਰੀਆਂ ਲਈ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਖਿਤਾਬ ਜਿੱਤਣ ਤੋਂ ਬਾਅਦ ਪੂਰੀ ਟੀਮ ਖੁਸ਼ੀ ਨਾਲ ਨੱਚਦੀ ਨਜ਼ਰ ਆਈ। ਕਪਤਾਨ ਰੋਹਿਤ ਸ਼ਰਮਾ ਨੇ ਵੀ ਇਸ ਜਿੱਤ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ।
ਟਰਾਫੀ 'ਤੇ ਕਬਜ਼ਾ ਕਰਨ ਤੋਂ ਬਾਅਦ ਵੀ ਖਿਡਾਰੀਆਂ ਦਾ ਉਤਸ਼ਾਹ ਖਤਮ ਨਹੀਂ ਹੋਇਆ। ਇਸ ਦੌਰਾਨ ਨੌਜਵਾਨ ਬੱਲੇਬਾਜ਼ ਰਿੰਕੂ ਸਿੰਘ ਅਤੇ ਅਨੁਭਵੀ ਖਿਡਾਰੀ ਵਿਰਾਟ ਕੋਹਲੀ ਨੇ ਭੰਗੜਾ ਪਾਇਆ।
ਇਹ ਵੀ ਪੜ੍ਹੋ: Virat Kohli Retired: ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲਿਆ, ਫਾਈਨਲ 'ਚ ਮੈਨ ਆਫ ਦਿ ਮੈਚ ਐਲਾਨਿਆ ਗਿਆ