WTC Final 2023: FA ਕੱਪ ਫਾਈਨਲ ਦੇਖਣ ਪਹੁੰਚੇ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ, ਪ੍ਰਸ਼ੰਸਕਾਂ ਨੇ ਵੀ ਲਿਆ ਆਨੰਦ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ `ਚ ਅਜੇ ਜ਼ਿਆਦਾ ਸਮਾਂ ਨਹੀਂ ਹੈ। ਇਹ ਖ਼ਿਤਾਬੀ ਮੁਕਾਬਲਾ ਭਾਰਤ ਅਤੇ ਆਸਟਰੇਲੀਆ ਵਿਚਾਲੇ 7 ਜੂਨ ਤੋਂ ਲੰਡਨ ਦੇ ਓਵਲ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਫਾਈਨਲ ਲਈ ਪਹਿਲਾਂ ਹੀ ਇੰਗਲੈਂਡ `ਚ ਹੈ ਅਤੇ ਸ਼ਨੀਵਾਰ 3 ਜੂਨ ਨੂੰ ਹੀ ਲੰਡਨ ਪਹੁੰਚੀ ਹੈ। ਹੁਣ ਸਿਰਫ਼ ਫਾਈਨਲ ਸ਼ੁਰੂ ਹੋਣ ਦਾ ਇੰਤਜ਼ਾਰ ਹੈ ਪਰ ਇਸ ਫਾਈ
WTC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਅਜੇ ਜ਼ਿਆਦਾ ਸਮਾਂ ਨਹੀਂ ਹੈ। ਇਹ ਖ਼ਿਤਾਬੀ ਮੁਕਾਬਲਾ ਭਾਰਤ ਅਤੇ ਆਸਟਰੇਲੀਆ ਵਿਚਾਲੇ 7 ਜੂਨ ਤੋਂ ਲੰਡਨ ਦੇ ਓਵਲ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਫਾਈਨਲ ਲਈ ਪਹਿਲਾਂ ਹੀ ਇੰਗਲੈਂਡ 'ਚ ਹੈ ਅਤੇ ਸ਼ਨੀਵਾਰ 3 ਜੂਨ ਨੂੰ ਹੀ ਲੰਡਨ ਪਹੁੰਚੀ ਹੈ।
ਹੁਣ ਸਿਰਫ਼ ਫਾਈਨਲ ਸ਼ੁਰੂ ਹੋਣ ਦਾ ਇੰਤਜ਼ਾਰ ਹੈ ਪਰ ਇਸ ਫਾਈਨਲ ਤੋਂ ਪਹਿਲਾਂ ਸ਼ਨੀਵਾਰ ਨੂੰ ਲੰਡਨ 'ਚ ਇਕ ਹੋਰ ਵੱਡਾ ਫਾਈਨਲ ਖੇਡਿਆ ਗਿਆ, ਜਿੱਥੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਵੀ ਪਹੁੰਚੇ।
ਭਾਰਤ-ਆਸਟ੍ਰੇਲੀਆ ਫਾਈਨਲ ਤੋਂ ਪਹਿਲਾਂ ਸ਼ਨੀਵਾਰ ਨੂੰ ਲੰਡਨ ਦੇ ਮਸ਼ਹੂਰ ਵੈਂਬਲੇ ਸਟੇਡੀਅਮ 'ਚ ਇੰਗਲੈਂਡ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ ਐੱਫਏ ਕੱਪ ਦਾ ਫਾਈਨਲ ਖੇਡਿਆ ਗਿਆ। ਇਹ ਮੈਚ ਦੋ ਕੱਟੜ ਵਿਰੋਧੀ ਮਾਨਚੈਸਟਰ ਯੂਨਾਈਟਿਡ ਅਤੇ ਮਾਨਚੈਸਟਰ ਸਿਟੀ ਵਿਚਕਾਰ ਖੇਡਿਆ ਗਿਆ ਸੀ। ਹਰ ਵਾਰ ਦੀ ਤਰ੍ਹਾਂ ਇਸ ਫਾਈਨਲ ਲਈ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫੁੱਟਬਾਲ ਦੀਆਂ ਕਈ ਵੱਡੀਆਂ ਹਸਤੀਆਂ ਵੀ ਮੌਜੂਦ ਸਨ।
ਇਹ ਵੀ ਪੜ੍ਹੋ: JEE Advanced Exam: JEE ਐਡਵਾਂਸ ਪ੍ਰੀਖਿਆ ਅੱਜ; ਪੜ੍ਹੋ ਇਹ ਜ਼ਰੂਰੀ ਨਿਯਮ, ਨਹੀਂ ਹੋਵੇਗੀ ਪਰੇਸ਼ਾਨੀ
ਭਾਰਤੀ ਕ੍ਰਿਕਟਰ ਵੀ ਫੁੱਟਬਾਲ ਦੇ ਬਹੁਤ ਸ਼ੌਕੀਨ ਹਨ। ਇਹੀ ਕਾਰਨ ਹੈ ਕਿ ਉਹ ਅਕਸਰ ਅਭਿਆਸ ਸੈਸ਼ਨਾਂ 'ਚ ਫੁੱਟਬਾਲ ਖੇਡਦੇ ਦੇਖੇ ਜਾ ਸਕਦੇ ਹਨ। ਡਬਲਯੂਟੀਸੀ ਫਾਈਨਲ ਟੀਮ ਦਾ ਹਿੱਸਾ ਰਹੇ ਸ਼ੁਭਮਨ ਗਿੱਲ ਵੀ ਵਿਰਾਟ ਕੋਹਲੀ ਨਾਲ ਐਫਏ ਕੱਪ ਫਾਈਨਲ ਦੇਖਣ ਪਹੁੰਚੇ।
ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਇਸ ਫਾਈਨਲ ਮੈਚ ਲਈ ਮਾਨਚੈਸਟਰ ਸਿਟੀ ਅਤੇ ਪੁਮਾ ਤੋਂ ਸੱਦਾ ਮਿਲਿਆ ਸੀ। ਕੋਹਲੀ ਸਪੋਰਟਸਵੇਅਰ ਬ੍ਰਾਂਡ ਪੁਮਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਭਾਰਤ ਵਿੱਚ ਪੁਮਾ ਦੇ ਬ੍ਰਾਂਡ ਅੰਬੈਸਡਰ ਹਨ। ਇਸ ਫਾਈਨਲ ਮੈਚ ਵਿੱਚ ਦੇਖਣ ਲਈ ਇੱਕ ਹੋਰ ਸਟਾਰ ਖਿਡਾਰੀ ਯੁਵਰਾਜ ਸਿੰਘ ਵੀ ਪਹੁੰਚੇ ਹੋਏ ਸਨ। ਦੱਸ ਦੇਈਏ ਕਿ ਯੁਵਰਾਜ ਸਿੰਘ ਮਾਨਚੈਸਟਰ ਯੂਨਾਈਟਿਡ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਇਸੇ ਲਈ ਉਹ ਐੱਫਏ ਕੱਪ ਫਾਈਨਲ ਦੇਖਣ ਲਈ ਲੰਡਨ ਪਹੁੰਚੇ ਸਨ।