7th Pay Commission News: ਕੇਂਦਰ ਸਰਕਾਰ ਜਲਦ ਹੀ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਸਰਕਾਰ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ ਇਜ਼ਾਫੇ ਦਾ ਐਲਾਨ ਕਰ ਸਕਦੀ ਹੈ। ਮੁਲਾਜ਼ਮ ਆਪਣੇ ਡੀਏ ਵਿੱਚ ਵਾਧੇ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਹਨ। ਡੀਏ ਤੇ ਡੀਆਰ ਵਿੱਚ ਇਹ ਵਾਧਾ ਜਨਵਰੀ 2023 ਤੋਂ ਜੂਨ 2023 ਤੱਕ ਯਾਨੀ ਪਹਿਲੀ ਛਿਮਾਹੀ ਲਈ ਹੋਵੇਗਾ। ਸਰਕਾਰ ਜਨਵਰੀ ਤੇ ਫਰਵਰੀ ਦੇ ਬਕਾਏ ਜੋੜ ਕੇ ਮੁਲਾਜ਼ਮਾਂ ਦਾ ਭੁਗਤਾਨ ਕਰ ਸਕਦੀ ਹੈ। ਹਾਲਾਂਕਿ ਡੀਏ ਵਿੱਚ ਪ੍ਰਤੀਸ਼ਤ ਇਜ਼ਾਫ਼ੇ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਭੱਤੇ 'ਚ ਵਾਧੇ ਦਾ ਹੋ ਸਕਦਾ ਐਲਾਨ
ਮੰਨਿਆ ਜਾ ਰਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਦੇ ਡੀਏ ਵਿੱਚ ਚਾਰ ਫੀਸਦੀ ਤੱਕ ਵਾਧਾ ਕਰ ਸਕਦੀ ਹੈ। ਜੇਕਰ ਅਜਿਹਾ ਵਾਧਾ ਹੁੰਦਾ ਹੈ ਤਾਂ ਕੇਂਦਰੀ ਮੁਲਾਜ਼ਮਾਂ ਦਾ ਡੀਏ 38 ਫ਼ੀਸਦੀ ਤੋਂ ਵਧ ਕੇ 42 ਫ਼ੀਸਦੀ ਹੋ ਜਾਵੇਗਾ। ਇਸ ਵਾਧੇ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਹੋਵੇਗਾ। ਸਰਕਾਰ ਹਰ ਛੇ ਮਹੀਨੇ ਬਾਅਦ ਮੁਲਾਜ਼ਮਾਂ ਦਾ ਡੀਏ ਵਧਾਉਂਦੀ ਹੈ। ਮਹਿੰਗਾਈ ਭੱਤਾ (DA) ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਢਾਂਚੇ ਦਾ ਇੱਕ ਹਿੱਸਾ ਹੈ।
ਸਰਕਾਰ ਛੇ ਮਹੀਨੇ ਵਿੱਚ ਡੀਏ ਵਿੱਚ ਬਦਲਾਅ ਕਰਦੀ ਹੈ। ਮਹਿੰਗਾਈ ਦਰ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਮੁਲਾਜ਼ਮਾਂ ਦੇ ਡੀਏ ਵਿੱਚ ਇਜ਼ਾਫ਼ਾ ਕਰਦੀ ਹੈ। ਮਹਿੰਗਾਈ ਜਿੰਨੀ ਜ਼ਿਆਦਾ ਹੋਵੇਗੀ, ਡੀਏ ਵਿੱਚ ਇਜ਼ਾਫਾ ਵੀ ਉਨਾ ਹੀ ਜ਼ਿਆਦਾ ਹੁੰਦਾ ਹੈ। ਜੇ ਸਰਕਾਰ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਫ਼ੈਸਲਾ ਲੈਂਦੀ ਹੈ ਤਾਂ ਫਿਰ ਇਸ ਦਾ ਫਾਇਦਾ ਕਰੀਬ 48 ਲੱਖ ਕੇਂਦਰੀ ਮੁਲਾਜ਼ਮਾਂ ਤੇ 63 ਲੱਖ ਪੈਨਸ਼ਨਰਾਂ ਨੂੰ ਹੋਵੇਗਾ।


ਇਹ ਵੀ ਪੜ੍ਹੋ : Sidhu Moosewala Death Anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਅੱਜ, ਪਿਤਾ ਬਲਕੌਰ ਦੀ ਚੇਤਾਵਨੀ- ਪੁਲਿਸ ਲੋਕਾਂ ਨੂੰ ਨਾ ਰੋਕੇ ਨਹੀਂ ਤਾਂ...


ਕਿੰਨੀ ਵਧੇਗੀ ਤਨਖਾਹ? 
ਜੇਕਰ ਤਨਖ਼ਾਹ 'ਤੇ ਨਜ਼ਰ ਮਾਰੀਏ ਤਾਂ ਜੇਕਰ ਕਿਸੇ ਕੇਂਦਰੀ ਕਰਮਚਾਰੀ ਦੀ ਮੂਲ ਤਨਖ਼ਾਹ 18000 ਰੁਪਏ ਹੈ ਤਾਂ 38 ਫੀਸਦੀ ਦੀ ਦਰ ਨਾਲ 6840 ਰੁਪਏ ਮਹਿੰਗਾਈ ਭੱਤਾ ਬਣਦਾ ਹੈ। ਦੂਜੇ ਪਾਸੇ ਜੇਕਰ ਇਹ ਡੀਏ 42 ਫੀਸਦੀ ਹੋ ਜਾਂਦਾ ਹੈ ਤਾਂ ਮੁਲਾਜ਼ਮਾਂ ਦਾ ਡੀਏ ਵਧ ਕੇ 7560 ਰੁਪਏ ਹੋ ਜਾਵੇਗਾ। 56,000 ਰੁਪਏ ਦੇ ਆਧਾਰ 'ਤੇ ਮਹਿੰਗਾਈ ਭੱਤਾ 21,280 ਰੁਪਏ ਬਣਦਾ ਹੈ। ਹੁਣ ਜੇਕਰ ਇਸ ਨੂੰ ਚਾਰ ਫੀਸਦੀ ਦੇ ਵਾਧੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ 23,520 ਰੁਪਏ ਤੱਕ ਛਾਲ ਮਾਰ ਜਾਵੇਗਾ। ਇਸ ਮਾਮਲੇ 'ਚ ਘੱਟੋ-ਘੱਟ ਬੇਸਿਕ ਤਨਖਾਹ ਵਾਲੇ ਕਰਮਚਾਰੀਆਂ ਨੂੰ ਹਰ ਮਹੀਨੇ 720 ਰੁਪਏ ਅਤੇ ਸਾਲਾਨਾ 8,640 ਰੁਪਏ ਦਾ ਲਾਭ ਮਿਲੇਗਾ। ਪਿਛਲੀ ਵਾਰ ਡੀਏ ਵਿੱਚ ਇੰਨਾ ਵਾਧਾ ਕੀਤਾ ਗਿਆ ਸੀ।ਕੇਂਦਰ ਸਰਕਾਰ ਵੱਲੋਂ ਜਨਵਰੀ ਦੇ ਸ਼ੁਰੂ ਤੋਂ ਜੁਲਾਈ ਦੇ ਅੰਤ ਤੱਕ ਹਰ ਸਾਲ ਡੀਏ/ਡੀਆਰ ਵਧਾਉਣ ਦਾ ਨਿਯਮ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ ਇਸ ਵਿੱਚ ਦੇਰੀ ਹੋਈ ਹੈ। ਪਿਛਲੇ ਛਿਮਾਹੀ ਵਿੱਚ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਡੀਏ ਵਿੱਚ ਚਾਰ ਫ਼ੀਸਦੀ ਵਾਧਾ ਕੀਤਾ ਸੀ। ਇਸ ਤੋਂ ਬਾਅਦ ਮੁਲਾਜ਼ਮਾਂ ਦਾ ਡੀਏ 34 ਫੀਸਦੀ ਤੋਂ ਵਧਾ ਕੇ 38 ਫੀਸਦੀ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ :  ਵੱਡੀ ਖ਼ਬਰ: ਜਾਣੋ ਪੰਜਾਬ 'ਚ ਕਦੋਂ ਤੱਕ ਬੰਦ ਰਹੇਗਾ ਇੰਟਰਨੈੱਟ; ਨਵੇਂ ਹੁਕਮ ਜਾਰੀ