Longest Railway Platform:ਜਾਣੋਂ ਕਿਸ ਸੂਬੇ ਵਿਚ ਸਥਿੱਤ ਹੈ ਭਾਰਤ ਦਾ ਸਭ ਤੋਂ ਲੰਬਾ ਰੇਲਵੇ ਸਟੇਸ਼ਨ

ਭਾਰਤੀ ਰੇਲਵੇ ਦੇਸ਼ ਦੀ ਲਾਈਫ ਲਾਈਨ ਹੈ। ਸਾਲ 1853 ਤੋਂ ਲੈ ਕੇ ਹੁਣ ਤੱਕ ਇਹ ਹਰ ਰੋਜ਼ ਲੱਖਾਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਇਹ ਅਕਸਰ ਆਪਣੇ ਯਾਤਰੀਆਂ ਦੀ ਸਹੂਲਤ ਲਈ ਆਪਣਾ ਵਿਸਥਾਰ ਅਤੇ ਵਿਕਾਸ ਕਰਦਾ ਰਹਿੰਦਾ ਹੈ। ਅੱਜ 13,000 ਤੋਂ ਵੱਧ ਪੈਸੰਜਰ ਟ੍ਰੇਨਾਂ ਪਟੜੀਆਂ `ਤੇ ਦੌੜਦੀਆਂ ਹਨ।

ਮਨਪ੍ਰੀਤ ਸਿੰਘ Wed, 17 Jul 2024-5:57 pm,
1/6

ਰੇਲਵੇ ਨੇ ਆਪਣਾ ਹੀ ਰਿਕਾਰਡ ਤੋੜਦੇ ਹੋਏ  ਸਾਲ 2023 ਵਿੱਚ ਨਾ ਸਿਰਫ ਦੇਸ਼ ਦੇ ਸਗੋਂ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਸਟੇਸ਼ਨ ਦਾ ਕੰਮ ਪੂਰਾ ਕਰ ਇਸਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਹੈ। ਉੱਤਰ ਪ੍ਰਦੇਸ਼ ਦਾ ਗੋਰਖਪੁਰ ਪਹਿਲਾਂ ਸਭ ਤੋਂ ਲੰਬਾ ਪਲੇਟਫਾਰਮ ਹੁੰਦਾ ਸੀ, ਪਰ ਹੁਣ ਇਹ ਰਿਕਾਰਡ ਕਰਨਾਟਕ ਦੇ ਹੁਬਲੀ ਰੇਲਵੇ ਸਟੇਸ਼ਨ ਨੇ ਹਾਸਲ ਕਰ ਲਿਆ ਹੈ।

2/6

ਭਾਰਤ ਦਾ ਸਭ ਤੋਂ ਲੰਬਾ ਰੇਲਵੇ ਸਟੇਸ਼ਨ ਭਾਰਤੀ ਰੇਲਵੇ ਦੇ ਦੱਖਣ-ਪੱਛਮੀ ਜ਼ੋਨ ਵਿੱਚ ਬਣਿਆ ਹੈ। ਕਰਨਾਟਕ ਦੇ ਹੁਬਲੀ ਵਿੱਚ ਸਥਿਤ ਸ਼੍ਰੀ ਸਿਧਾਰੁਦਾ ਸਵਾਮੀਜੀ ਰੇਲਵੇ ਸਟੇਸ਼ਨ, ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਸਭ ਤੋਂ ਲੰਬਾ ਰੇਲਵੇ ਸਟੇਸ਼ਨ ਹੈ।

3/6

ਹੁਬਲੀ ਰੇਲਵੇ ਸਟੇਸ਼ਨ ਨਾ ਸਿਰਫ਼ ਭਾਰਤ ਦਾ ਸਗੋਂ ਦੁਨੀਆ ਦਾ ਸਭ ਤੋਂ ਲੰਬਾ ਰੇਲਵੇ ਸਟੇਸ਼ਨ ਹੈ। ਇੱਥੇ 1507 ਮੀਟਰ ਯਾਨੀ ਕਰੀਬ ਡੇਢ ਕਿਲੋਮੀਟਰ ਲੰਬਾ ਪਲੇਟਫਾਰਮ ਹੈ। ਇਹ ਐਨਾ ਲੰਬਾ ਹੈ ਕਿ ਸਾਰੀ ਟ੍ਰੇਨ ਪਲੇਟਫਾਰਮ 'ਤੇ ਖੜ੍ਹੀ ਹੋ ਜਾਂਦੀ ਹੈ।

4/6

ਹੁਬਲੀ ਰੇਲਵੇ ਸਟੇਸ਼ਨ ਨੂੰ 20.1 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਸ ਪੂਰੀ ਯੋਜਨਾ ਦੇ ਵਿਕਾਸ ਦੀ ਲਾਗਤ 500 ਕਰੋੜ ਰੁਪਏ ਦੇ ਕਰੀਬ ਪਹੁੰਚ ਗਈ ਹੈ। ਮਾਰਚ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਇਸਨੂੰ ਦੇਸ਼ ਦੇ ਹਵਾਲੇ ਕਰ ਦਿੱਤਾ।

5/6

ਇਸ ਰੇਲਵੇ ਸਟੇਸ਼ਨ 'ਤੇ 5 ਪੁਰਾਣੇ ਪਲੇਟਫਾਰਮਾਂ ਤੋਂ ਇਲਾਵਾ ਤਿੰਨ ਨਵੇਂ ਪਲੇਟਫਾਰਮ ਜੋੜੇ ਗਏ ਹਨ। ਜਿਸ ਵਿੱਚੋਂ ਸਭ ਤੋਂ ਲੰਬਾ ਪਲੇਟਫਾਰਮ ਨੰਬਰ 8 ਹੈ। ਇਸ ਦੀ ਲੰਬਾਈ 1507 ਮੀਟਰ ਹੈ, ਜਿਸ ਕਾਰਨ ਇਸ ਦਾ ਨਾਂਅ ਦੁਨੀਆ ਦੇ ਸਭ ਤੋਂ ਲੰਬੇ ਰੇਲਵੇ ਪਲੇਟਫਾਰਮ ਵਜੋਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ।

6/6

ਹੁਬਲੀ ਤੋਂ ਪਹਿਲਾਂ ਗੋਰਖਪੁਰ ਰੇਲਵੇ ਸਟੇਸ਼ਨ ਦੁਨੀਆ ਦਾ ਸਭ ਤੋਂ ਲੰਬਾ ਰੇਲਵੇ ਸਟੇਸ਼ਨ ਸੀ। ਇਸ ਦੀ ਲੰਬਾਈ 1,366.33 ਮੀਟਰ ਹੈ। ਤੀਜੇ ਸਥਾਨ 'ਤੇ ਕੇਰਲ ਦਾ ਕੋਲਮ ਜੰਕਸ਼ਨ ਹੈ, ਜਿਸ ਦੀ ਲੰਬਾਈ 1180.5 ਮੀਟਰ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link