Amirtsar News :ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
Amirtsar News: ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਲ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ ਅਤੇ ਮਾਲ ਦੇ ਚੱਪ-ਚੱਪੇ ਦੀ ਚੈਕਿੰਗ ਕੀਤੀ ਜਾ ਰਹੀ ਹੈ।
Amirtsar News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਟਰੇਲੀਅਮ ਮਾਲ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਵਿੱਚ ਕਿਹਾ ਗਿਆ ਕਿ ਟ੍ਰਿਲੀਅਮ ਮਾਲ ਦੇ ਅੰਦਰ ਬੰਬ ਫਿੱਟ ਕੀਤੇ ਹੋਏ ਹਨ, ਇਸ ਨੂੰ ਬਲਾਸਟ ਕਰ ਦਿੱਤਾ ਜਾਵੇਗਾ। ਜਿਸ ਦੇ ਚਲਦੇ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਤੇ ਉਹਨਾਂ ਨੇ ਮੌਕੇ ਤੇ ਹੀ ਟ੍ਰਿਲੀਅਮ ਮਾਲ ਦੇ ਚਾਰੋਂ ਪਾਸੇ ਸੀਲ ਕਰਕੇ ਉਸ ਦੇ ਅੰਦਰ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਡੀਆਈਜੀ ਬਾਰਡਰ ਰੇਂਜ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਟਰੇਲੀਅਮ ਮਾਲ ਦੇ ਅੰਦਰ ਬੰਬ ਫਿੱਟ ਕੀਤੇ ਹੋਏ ਹਨ। ਜਿਹੜੇ ਬਲਾਸਟ ਕੀਤੇ ਜਾ ਸਕਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਲ ਕਿਸ ਵੱਲੋਂ ਆਈ ਹੈ। ਸਾਡੇ ਵੱਲੋਂ ਅੰਦਰ ਸਰਚ ਅਪਰੇਸ਼ਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਸਾਰਾ ਸਰਚ ਕਰ ਰਿਹਾ ਬਾਕੀ ਜਾਂਚ ਕਰਕੇ ਹੀ ਪਤਾ ਲਗਾਇਆ ਜਾਵੇਗਾ। ਇਸ ਦੇ ਵਿੱਚ ਕੌਣ-ਕੌਣ ਸ਼ਾਮਿਲ ਹੈ।
ਉਹਨਾਂ ਕਿਹਾ ਕਿ ਮੌਕੇ 'ਤੇ ਬੰਬ ਸਕਵਾਈਡ ਟੀਮ ਡੋਗ ਸਕਵੈਡ ਟੀਮ ਐਂਟੀ ਰੇਬਿਟ ਟੀਮ ਹੋਰ ਬਾਕੀ ਪੁਲਿਸ ਥਾਣਿਆਂ ਦੇ ਆਲਾ ਅਧਿਕਾਰੀ ਤੇ ਵੱਡੇ ਆਲਾ ਅਧਿਕਾਰੀ ਵੀ ਅੰਦਰ ਸਰਚ ਕਰ ਰਹੇ ਹਨ। ਉਹਨਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕ ਮਾਲ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਆ ਜਾ ਰਹੇ ਹਨ। ਅਸੀਂ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਣ ਦਿੱਤਾ ਜਲਦੀ ਹੀ ਜਾਂਚ ਮੁਕੰਮਲ ਕਰਕੇ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ।