Arvind Kejriwal Resignation: ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫ਼ਾ ਐਲਜੀ ਨੂੰ ਸੌਂਪਿਆ
Arvind Kejriwal Resignation: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫਾ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਸੌਂਪ ਦਿੱਤਾ ਹੈ।
Arvind Kejriwal Resignation: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਅਸਤੀਫਾ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਸੌਂਪ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਸ਼ਾਮ ਕਰੀਬ 4.45 ਵਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਸਕਸੈਨਾ ਨੂੰ ਸੌਂਪ ਦਿੱਤਾ। ਉਨ੍ਹਾਂ ਦੇ ਨਾਲ ਆਤਿਸ਼ੀ ਸਮੇਤ ਸਾਰੇ ਮੰਤਰੀ ਮੌਜੂਦ ਸਨ। ਕੇਜਰੀਵਾਲ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਾਰੇ ਆਮ ਆਦਮੀ ਪਾਰਟੀ ਦੇ ਨੇਤਾ ਐਲਜੀ ਦੇ ਦਫਤਰ ਤੋਂ ਬਾਹਰ ਨਿਕਲ ਆਏ। ਇਸ ਦੌਰਾਨ ਗੋਪਾਲ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਉਪ ਰਾਜਪਾਲ ਅੱਗੇ ਆਤਿਸ਼ੀ ਨੂੰ ਸੀਐਮ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਨਾਲ ਹੀ ਅਸੀਂ ਉਪਰ ਰਾਜਪਾਲ ਤੋਂ ਸਹੁੰ ਚੁੱਕਣ ਦੀ ਤਾਰੀਕ ਤੈਅ ਕਰਨ ਦੀ ਮੰਗ ਕੀਤੀ ਹੈ।
ਕੇਜਰੀਵਾਲ ਦੇ ਅਸਤੀਫੇ ਮਗਰੋਂ ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਸਾਡੇ ਸੀਐਮ ਉਪਰ ਝੂਠੇ ਦੋਸ਼ ਲਗਾਏ। ਆਤਿਸ਼ੀ ਨੇ ਕੇਜਰੀਵਾਲ ਦੇ ਫੈਸਲੇ ਨੂੰ ਦੁਨੀਆ ਦੇ ਲੋਕਤਾਂਤਰਿਕ ਇਤਿਹਾਸ ਦਾ ਸਭ ਤੋਂ ਵੱਡਾ ਫੈਸਲਾ ਦੱਸਿਆ। ਭਾਜਪਾ ਉਪਰ ਨਿਸ਼ਾਨਾ ਸਾਧਦੇ ਹੋਏ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਸਾਰੀਆਂ ਏਜੰਸੀਆਂ ਅਰਵਿੰਦ ਕੇਜਰੀਵਾਲ ਦੇ ਪਿੱਛੇ ਲਗਾ ਦਿੱਤੀਆਂ ਸਨ। 6 ਮਹੀਨੇ ਤੱਕ ਉਹ ਜੇਲ੍ਹ ਵਿੱਚ ਸਨ। ਅਰਵਿੰਦ ਕੇਜਰੀਵਾਲ ਦੀ ਜਗ੍ਹਾਂ ਕੋਈ ਹੋਰ ਹੁੰਦਾ ਤਾਂ ਤੁਰੰਤ ਸੀਐਮ ਦੀ ਕੁਰਸੀ ਉਤੇ ਬੈਠ ਜਾਂਦਾ। ਦਿੱਲੀ ਦੇ ਲੋਕ ਬਹੁਤ ਦੁਖੀ ਹਨ ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਪ੍ਰਣ ਲਿਆ ਹੈ ਕਿ ਕੇਜਰੀਵਾਲ ਨੂੰ ਫਿਰ ਤੋਂ ਸੀਐਮ ਬਣਾਉਣਾ ਹੈ।
ਇਹ ਵੀ ਪੜ੍ਹੋ : Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ
ਦਿੱਲੀ ਸਰਕਾਰ ਨੇ 26 ਅਤੇ 27 ਸਤੰਬਰ ਨੂੰ 2 ਦਿਨਾਂ ਵਿਧਾਨ ਸਭਾ ਸੈਸ਼ਨ ਬੁਲਾਇਆ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਆਤਿਸ਼ੀ ਮਾਰਲੇਨਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਕੇਜਰੀਵਾਲ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿਧਾਇਕ ਦਲ ਦੀ ਬੈਠਕ ਵਿੱਚ ਆਪਣੇ ਨਾਮ ਦਾ ਪ੍ਰਸਤਾਵ ਰੱਖਿਆ। ਵਿਧਾਇਕਾਂ ਨੇ ਇਸ 'ਤੇ ਸਹਿਮਤੀ ਜਤਾਈ।
ਇਹ ਵੀ ਪੜ੍ਹੋ : Delhi Cm Atishi Marlena: ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣੇ ਆਤਿਸ਼ੀ ਦਾ ਜਾਣੋਂ ਸਿਆਸੀ ਸਫਰ