Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ
Advertisement
Article Detail0/zeephh/zeephh2433973

Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ

Delhi CM Atishi Marlena: ਵਿਧਾਇਕ ਦਲ ਦੀ ਬੈਠਕ 'ਚ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਦੇ ਤੌਰ 'ਤੇ ਆਤਿਸ਼ੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਮੀਟਿੰਗ ਵਿੱਚ ਇਸ ਨਾਂ ਨੂੰ ਪ੍ਰਵਾਨਗੀ ਦਿੱਤੀ ਗਈ।

Delhi CM Atishi Marlena: ਆਤਿਸ਼ੀ ਮਾਰਲੇਨਾ ਹੋਣਗੇ ਦਿੱਲੀ ਦੇ ਅਗਲੇ ਮੁੱਖ ਮੰਤਰੀ, ਵਿਧਾਇਕ ਦਲ ਦੀ ਮੀਟਿੰਗ ਵਿੱਚ ਨਾਂਅ 'ਤੇ ਲੱਗੀ ਮੋਹਰ ਲੱਗੀ

Delhi CM Atishi Marlena: ਆਮ ਆਦਮੀ ਪਾਰਟੀ ਨੇ ਦਿੱਲੀ ਦੇ ਨਵੇਂ ਸੀ.ਐਮ. ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਮਾਰਲੇਨਾ ਦੇਸ਼ ਦੀ ਰਾਜਧਾਨੀ ਦੀ ਨਵੀਂ ਸੀ.ਐਮ ਹੋਵੇਗੀ। ਦੱਸ ਦੇਈਏ ਕਿ ਸ਼ੀਲਾ ਦੀਕਸ਼ਿਤ ਤੋਂ ਬਾਅਦ ਉਹ ਦਿੱਲੀ ਦੀ ਦੂਜੀ ਮਹਿਲਾ ਸੀਐਮ ਹੋਵੇਗੀ। ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਸੀ। ਬੈਠਕ ਵਿੱਚ ਆਤਿਸ਼ੀ ਨੂੰ ਵਿਧਾਇਕ ਦਲ ਦੀ ਬੈਠਕ 'ਚ ਨੇਤਾ ਚੁਣਿਆ ਗਿਆ ਹੈ। ਮਤਲਬ ਆਤਿਸ਼ੀ ਹੁਣ ਦਿੱਲੀ ਦੇ ਨਵੇਂ ਸੀਐਮ ਹੋਣਗੇ। ਕੇਜਰੀਵਾਲ ਨੇ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਂਅ ਦਾ ਪ੍ਰਸਤਾਵ ਰੱਖਿਆ ਸੀ। ਜਿਸ ਤੇ ਸਾਰੇ ਵਿਧਾਇਕਾਂ ਨੇ ਸਹਿਮਤੀ ਪ੍ਰਗਟ ਕੀਤੀ।

ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਆਤਿਸ਼ੀ ਨੇ ਕਿਹਾ

- ਕੇਜਰੀਵਾਲ ਜੀ ਅਤੇ 'ਆਪ' ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ।

- ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੀ ਇਹ ਸੰਭਵ ਹੈ ਕਿ ਪਹਿਲੀ ਵਾਰ ਕਿਸੇ ਸਿਆਸਤਦਾਨ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

- ਮੇਰੇ ਨੇਤਾ ਨੂੰ ਇਹ ਅਹੁਦਾ ਛੱਡਣਾ ਪਿਆ, ਮੈਂ ਉਦਾਸ ਮਹਿਸੂਸ ਕਰ ਰਹੀਂ ਹਾਂ, ਮੈਨੂੰ ਵਧਾਈ ਨਾ ਦਿਓ, ਮੈਨੂੰ ਮਾਲਾ ਨਾ ਪਾਓ

- ਅਰਵਿੰਦ ਜੀ 'ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲੱਗੇ, ਉਨ੍ਹਾਂ ਨੇ ਆਪਣੇ ਲਈ ਅਜ਼ਮਾਇਸ਼ ਦਾ ਰਾਹ ਚੁਣਿਆ।

- ਅਰਵਿੰਦ ਕੇਜਰੀਵਾਲ ਜੀ ਨੇ ਲਿਟਮਸ ਟੈਸਟ ਦਾ ਜੋ ਰਾਹ ਚੁਣਿਆ ਹੈ, ਉਹ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਹੈ।

- ਅੱਜ ਮੈਂ ਅਤੇ ਦਿੱਲੀ ਦੇ ਸਾਰੇ ਲੋਕ ਇਹ ਪ੍ਰਣ ਕਰਦੇ ਹਾਂ ਕਿ ਜਦੋਂ ਤੱਕ ਅਰਵਿੰਦ ਜੀ ਮੁੜ ਦਿੱਲੀ ਦੇ ਮੁੱਖ ਮੰਤਰੀ ਨਹੀਂ ਬਣੇ, ਮੈਂ ਭਾਜਪਾ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗਾ।

- ਭਾਜਪਾ ਅਤੇ LG ਦਿੱਲੀ ਵਿੱਚ ਮੁਫਤ ਬਿਜਲੀ, ਚੰਗੇ ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਔਰਤਾਂ ਲਈ ਮੁਫਤ ਬੱਸ ਦੀ ਸਵਾਰੀ ਬੰਦ ਕਰਨਾ ਚਾਹੁੰਦੇ ਹਨ।

- ⁠22 ਰਾਜਾਂ ਵਿੱਚ ਭਾਜਪਾ ਦੀ ਸਰਕਾਰ ਹੈ, ਇੱਕ ਵੀ ਰਾਜ ਵਿੱਚ ਉਨ੍ਹਾਂ ਨੇ ਦਿੱਲੀ ਵਾਂਗ ਲੋਕਾਂ ਨੂੰ ਸੇਵਾਵਾਂ ਨਹੀਂ ਦਿੱਤੀਆਂ ਹਨ।

- ਦਿੱਲੀ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ ਇੱਕ ਵੀ ਸੇਵਾ ਬੰਦ ਨਹੀਂ ਕੀਤੀ ਜਾਵੇਗੀ।

- ਮੈਂ ਅਰਵਿੰਦ ਕੇਜਰੀਵਾਲ ਜੀ ਦੇ ਮਾਰਗਦਰਸ਼ਨ ਵਿੱਚ ਕੰਮ ਕਰਾਂਗੀ।

- ਕੇਜਰੀਵਾਲ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਦਿੱਲੀ ਦੇ 2 ਕਰੋੜ ਲੋਕ ਇਕੱਠੇ ਕੰਮ ਕਰਨਗੇ।

 

Trending news