Bathinda News: ਕਰਾਊਨ ਚਿੱਟ ਫੰਡ ਕੰਪਨੀ ਦਾ ਸ਼ਿਕਾਰ ਹੋਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਇੱਕ ਨੌਜਵਾਨ ਨੇ ਲਾਈਵ ਹੋ ਕੇ ਖੁਦਕਸ਼ੀ ਕਰ ਲਈ। ਉਸਨੇ ਜ਼ਹਿਰੀਲੀ ਚੀਜ਼ ਨਿਗਲਣ ਬਾਅਦ ਫੇਸਬੁਕ 'ਤੇ ਲਾਈਵ ਹੋ ਕੇ ਆਪਣੀ ਮੌਤ ਲਈ ਪੱਤਰਕਾਰ ਪੀਐਸ ਮਿੱਠਾ ਉਸ ਦੇ ਭਰਾ ਡਾਕਟਰ ਰਣਜੀਤ ਸਿੰਘ ਨੀਟਾ ਵਾਸੀਆਂ ਨੂੰ ਭੁੱਚੋ ਮੰਡੀ ਭੁਪਿੰਦਰ ਸਿੰਘ ਨਥਾਣਾ ਅਤੇ ਨਥਾਣਾ ਵਾਸੀ ਗੁਰਜੀਤ ਸਿੰਘ ਭਾਟੀਆ ਨੂੰ ਜਿੰਮੇਵਾਰ ਦੱਸਿਆ ਹੈ। ਪੁਲਿਸ ਨੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦਰਜ ਕਰਕੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


COMMERCIAL BREAK
SCROLL TO CONTINUE READING

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੂਹਲੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਪੁੱਤਰ ਮਨੋਹਰ ਸਿੰਘ ਨੇ ਕਰਾਉਣ ਚਿੱਟ ਫੰਡ ਕੰਪਨੀ ਵਿੱਚ ਕਰੀਬ 35 ਲੱਖ ਰੁਪਏ ਨਿਵੇਸ਼ ਕੀਤੇ ਸਨ। ਕੰਪਨੀ ਦੇ ਸੰਚਾਲਕਾਂ ਨੇ ਭੁਗਤ ਨੌਜਵਾਨ ਨੇ ਢਾਈ ਸਾਲਾਂ ਵਿੱਚ ਦੁਗਣੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਪਰ ਇਸ ਤੋਂ ਬਾਅਦ ਕਰਾਉਨ ਚਿੱਟ ਫੰਡ ਕੰਪਨੀ ਲੋਕਾਂ ਦੇ ਪੈਸੇ ਲੈ ਕੇ ਫਰਾਰ ਹੋ ਗਈ।


ਨੌਜਵਾਨ ਨੇ ਫੇਸਬੁਕ 'ਤੇ ਲਾਈਵ ਹੋ ਕੇ ਦੱਸਿਆ ਕਿ ਪੱਤਰਕਾਰ ਪੀਐਸ ਮਿੱਠਾ, ਉਸ ਦੇ ਭਰਾ ਡਾਕਟਰ ਰਣਜੀਤ ਸਿੰਘ ਨੀਟਾ, ਭੁਪਿੰਦਰ ਸਿੰਘ ਅਤੇ ਨਥਾਣਾ ਦੇ ਭਾਟੀਆ ਨੇ ਉਸ ਦੀ ਜ਼ਿੰਦਗੀ ਬਰਬਾਦ ਕੀਤੀ ਹੈ। ਉਸ ਨੇ ਫੇਸਬੁੱਕ ਤੇ ਲਾਈਵ ਹੋ ਕੇ ਦੱਸਿਆ ਕਿ ਇਨਾ ਚਾਰੋ ਵਿਅਕਤੀਆਂ ਨੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਜਿਸ ਕਾਰਨ ਉਹ ਨਾ ਤਾਂ ਸਕੂਲ ਦੀ ਫੀਸ ਅਤੇ ਨਾ ਹੀ ਦਵਾਈ ਲਿਆਉਣ ਲਈ ਵੀ ਉਸ ਕੋਲ ਪੈਸੇ ਨਹੀਂ ਹਨ।


ਨੌਜਵਾਨ ਜਸਵਿੰਦਰ ਸਿੰਘ ਨੇ ਨਥਾਣਾ ਭਗਤਾ ਰੋਡ 'ਤੇ ਆਪਣੀ ਗੱਡੀ ਵਿੱਚ ਜ਼ਹਿਰੀਲੀ ਚੀਜ਼ ਨਿਗਲਣ ਬਾਅਦ ਫੇਸਬੁੱਕ ਲਾਈਵ ਕੀਤਾ। ਉਸ ਨੇ ਕਿਹਾ ਕਿ ਠੱਗੀ ਤੋਂ ਤੰਗ ਆ ਕੇ ਉਹ ਇਹ ਆਖਰੀ ਕਦਮ ਚੁੱਕ ਰਿਹਾ ਹੈ, ਇਸ ਲਈ ਉਸ ਦੀ ਇਹ ਹਾਲਾਤ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।


ਉਸਨੇ ਕਿਹਾ ਕਿ ਉਹ ਆਪਣੀ ਨਾਲ ਹੋਈ ਠੱਗੀ ਨੂੰ ਲੈ ਕੇ 2016 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਸੀ ਜਿੰਨਾ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ਉਸ ਨੂੰ ਇਨਸਾਫ ਦਵਾਇਆ ਜਾਵੇਗਾ ਪਰ ਉਹ ਪਿਛਲੇ ਕਰੀਬ ਢਾਈ ਸਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸਦੀ ਕੋਸ਼ਿਸ਼ ਨੂੰ ਅਜੇ ਤੱਕ ਬੂਰ ਨਹੀਂ ਪਿਆ।


ਖੁਦਕਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਠੱਗੀ ਦੇ ਮਸਲੇ ਨੂੰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ, ਸਮਾਜ ਸੇਵੀ ਮਨਪ੍ਰੀਤ ਮੰਨਾ ਸਮੇਤ ਹੋਰਨਾਂ ਲੀਡਰਾਂ ਕੋਲ ਉਠਾ ਚੁੱਕਿਆ ਹੈ ਪਰ ਕਿਸੇ ਨੇ ਵੀ ਉਸਦੀ ਅਜੇ ਤੱਕ ਬਾਂਹ ਨਹੀਂ ਫੜੀ, ਜਿਸ ਕਾਰਨ ਮਜਬੂਰਨ ਉਸ ਨੂੰ ਖੁਦਕਸ਼ੀ ਵਰਗਾ ਕਦਮ ਚੁੱਕਣਾ ਪੈ ਰਿਹਾ ਹੈ। 


ਉਹਨਾਂ ਆਪਣੇ ਜਾਣਕਾਰਾਂ ਅਤੇ ਸੁੱਭ ਚਿੰਤਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਈਵ ਖੁਦਕਸ਼ੀ ਦੀ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਜਰੂਰ ਪੁੱਜਦਾ ਕਰਨ ਤਾਂ ਜੋ 2016 ਵਿੱਚ ਕੀਤੇ ਗਏ ਵਾਅਦੇ ਅਨੁਸਾਰ ਉਹ ਉਸ ਨੂੰ ਇਨਸਾਫ ਦਵਾ ਸਕਣ। ਨੌਜਵਾਨ ਜਸਵਿੰਦਰ ਸਿੰਘ ਆਪਣੇ ਪਿੱਛੇ ਦੋ ਮਸੂਮ ਬੱਚੇ, ਪਤਨੀ ਅਤੇ ਬਜ਼ੁਰਗ ਮਨੋਹਰ ਸਿੰਘ ਨੂੰ ਛੱਡ ਗਿਆ ਹੈ।


ਪੁਲਿਸ ਨੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦਰਜ ਕਰਕੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।