Bathinda News: ਬਠਿੰਡਾ 'ਚ ਤੈਨਾਤ ਸੀ.ਆਈ.ਡੀ ਦੇ ਇੱਕ ਵੱਡੇ ਅਫਸਰ ਦੇ ਘਰ ਚੋਰੀ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ। ਅਫਸਰ ਦੇ ਘਰ ਵਿੱਚੋਂ 20 ਲੱਖ ਤੋਂ ਵੱਧ ਦੀ ਚੋਰੀ ਹੋਣ ਦਾ ਮਾਮਲਾ ਸਹਾਮਣੇ ਆਇਆ ਹੈ। ਇਹ ਚੋਰੀ ਔਰਤਾਂ ਚੋਰਾਂ ਵੱਲੋਂ ਕੀਤੀ ਗਈ ਹੈ। ਚੋਰੀ ਦਾ ਸੀਸੀਟੀਵੀ ਵੀ ਸਹਾਮਣੇ ਆਇਆ ਹੈ, ਜਿਸ ਵਿੱਚ ਦੋ ਔਰਤਾਂ ਘਰ ਅੰਦਰ ਦਾਖਲ ਹੁੰਦੀਆਂ ਹਨ ਅਤੇ ਨਗਦੀ, ਗਹਿਣੇ ਤੇ ਡਾਇਮੰਡ ਦੀ ਜਿਊਲਰੀ ਚੋਰੀ ਕਰਕੇ ਲੈ ਗਈਆਂ।  


COMMERCIAL BREAK
SCROLL TO CONTINUE READING

ਇਹ ਔਰਤਾਂ ਪਿਛਲੇ ਦੋ-ਤਿੰਨ ਦਿਨਾਂ ਤੋਂ ਗਲੀ ਵਿੱਚ ਕੰਮ ਦੀ ਭਾਲ ਲਈ ਔਰਤਾਂ ਆਉਂਦੀਆਂ ਸਨ। ਦੋਹਾਂ ਔਰਤਾਂ ਘਰ ਵਿੱਚ ਆਈਆਂ ਅਤੇ ਚੋਰੀ ਕਰਕੇ ਲੈ ਗਈਆਂ। ਜਿਨ੍ਹਾਂ ਦੀ ਸੀਸੀਟੀਵੀ ਵੀਡੀਓ ਮਿਲੀ ਪੁਲਿਸ ਨੇ ਇਸ ਮਾਮਲੇ ਵਿੱਚ ਇਸ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ


 


ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੀ ਆਈ ਡੀ ਮਹਿਕਮੇ ਦੇ ਅਧਿਕਾਰੀ ਦੇ ਘਰ ਦੋ ਅਣਪਛਾਤੀਆਂ ਔਰਤਾਂ ਵੱਲੋਂ ਚੋਰੀ ਕੀਤੀ ਗਈ ਹੈ ਜੋ ਕਿ ਘਰ ਵਿੱਚੋਂ ਸੋਨੇ ਦੇ ਗਹਿਣੇ ਨਗਦੀ ਚੋਰੀ ਕਰਕੇ ਲੈ ਗਈਆਂ। ਸਾਡੇ ਵੱਲੋਂ ਥਾਣਾ ਸਿਵਲ ਲਾਈਨ ਵਿੱਚ ਦੋ ਅਣਪਛਾਤੀਆਂ ਔਰਤਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਛਾਣਬੀਣ ਕਰ ਰਹੇ ਹਾਂ। ਚੋਰਾਂ ਦੀ ਸੀਸੀ ਟੀਵੀ ਵੀਡੀਓ ਵੀ ਮਿਲੀ ਹੈ ਅਤੇ ਜਲਦ ਹੀ ਇਹਨਾਂ ਨੂੰ ਫੜ ਲਿਆ ਜਾਵੇਗਾ।  ਉਹਨਾਂ ਨੇ ਮਹਿਕਮੇ ਦੇ ਉੱਚ ਅਧਿਕਾਰੀ ਦਾ ਨਾਮ ਨਹੀਂ ਦੱਸਿਆ ਗਿਆ।


ਇਹ ਵੀ ਪੜ੍ਹੋ: Ludhiana News: ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਲਮ ਐਮਰਜੰਸੀ 'ਤੇ ਰੋਕ ਲਾਉਣ ਦੀ ਮੰਗ, ਕਿਹਾ- ਸਿੱਖਾਂ ਦਾ ਖਰਾਬ ਕਰਨ ਦਾ ਯਤਨ