Tik Tok Game News: ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਗੇਮ ਦੀ ਕਾਫੀ ਚਰਚਾ ਹੋਈ ਸੀ। ਜਿਸਦਾ ਨਾਮ ਹੈ 'ਬਲੂ ਵ੍ਹੇਲ ਚੈਲੇਂਜ'। ਇਸ ਗੇਮ 'ਚ ਲੋਕਾਂ ਨੂੰ ਅਜੀਬ ਤਰੀਕੇ ਨਾਲ ਚੈਲੇਂਜ ਪੂਰਾ ਕਰਨ ਲਈ ਕਿਹਾ ਗਿਆ ਸੀ। ਇਸ ਚੁਣੌਤੀ ਨੂੰ ਪੂਰਾ ਕਰਦੇ ਹੋਏ ਕਈ ਲੋਕਾਂ ਨੇ ਆਪਣੀ ਜਾਨ ਗਵਾਈ। ਇਸ ਨਾਲ ਜੁੜੇ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਸਨ ਜਦੋਂ ਛੋਟੇ ਬੱਚੇ ਮੋਬਾਈਲ 'ਤੇ ਵੀਡੀਓ ਗੇਮ ਖੇਡ ਰਹੇ ਸਨ ਅਤੇ ਇਸ ਦੇ ਖਤਰਨਾਕ ਚੈਲੇਂਜ ਕਾਰਨ ਆਪਣੀ ਜਾਨ ਵੀ ਗੁਆ ਰਹੇ ਸਨ। 


COMMERCIAL BREAK
SCROLL TO CONTINUE READING

ਹੁਣ ਕਾਫੀ ਸਮੇਂ ਬਾਅਦ ਇਸ ਨਾਲ ਜੁੜਿਆ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ 13 ਸਾਲ ਦੇ ਇੱਕ ਲੜਕੇ ਨੇ ਇੱਕ ਗੇਮ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਆਪਣੇ ਨਾਲ ਅਜਿਹਾ ਕੁਝ ਕੀਤਾ, ਜਿਸ ਨਾਲ ਉਸ ਨੂੰ ਆਪਣੀ ਜਾਨ ਦੇਣੀ ਪਈ। ਇਹ ਸਭ ਉਸ ਸਮੇਂ ਹੋਇਆ ਜਦੋਂ ਲੜਕੇ ਨੇ ਇੱਕ ਦਰਜਨ ਦੇ ਕਰੀਬ ਬੇਨਾਡਰਿਲ ਗੋਲੀਆਂ ਖਾ ਲਈਆਂ ਸਨ।


ਇਹ ਵੀ ਪੜ੍ਹੋ: Sidhu Moosewala murder Case:  ਅਮਰੀਕਾ 'ਚ ਮਸਤੀ ਕਰਦਾ ਨਜ਼ਰ ਆਇਆ ਮੂਸੇਵਾਲਾ ਦੇ ਕਤਲ ਦਾ ਗੁਨਾਹਗਾਰ; ਵੇਖੇ ਵੀਡੀਓ

ਦਰਅਸਲ, ਇਹ ਪੂਰਾ ਮਾਮਲਾ ਅਮਰੀਕਾ ਦੇ ਓਹਾਇਓ ਦਾ ਹੈ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਕੇ ਦਾ ਨਾਂ ਜੈਕਬ ਸਟੀਵਨਜ਼ ਹੈ ਅਤੇ ਉਸ ਦੀ ਉਮਰ 13 ਸਾਲ ਹੈ। ਦੱਸਿਆ ਗਿਆ ਕਿ ਟਿਕ-ਟਾਕ 'ਤੇ 'ਬੇਨਾਡਰਿਲ ਚੈਲੇਂਜ' ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਲੜਕੇ ਦੀ ਮੌਤ ਹੋ ਗਈ। ਚੁਣੌਤੀ ਨੂੰ ਪੂਰਾ ਕਰਨ ਲਈ, ਉਸਨੇ ਇੱਕ ਵਾਰ ਵਿੱਚ 12 ਤੋਂ 14 ਬੇਨਾਡਰਿਲ ਗੋਲੀਆਂ ਖਾ ਲਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਲੜਕਾ ਚੈਲੇਂਜ ਪੂਰਾ ਕਰ ਰਿਹਾ ਸੀ ਤਾਂ ਉਸ ਦੇ ਸਾਥੀ ਨੇੜੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਸਨ।