Arvind Kejriwal Arrest: ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਈਡੀ ਨੇ ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਦੀ ਟੀਮ ਨੇ ਕੇਜਰੀਵਾਲ ਤੋਂ ਮੁੜ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਈਡੀ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮੌਕੇ ਬੀਜੇਪੀ ਆਗੂ ਨੇ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮੌਕੇ ਜੰਮਕੇ ਘੇਰ ਰਹੇ ਹਨ।


COMMERCIAL BREAK
SCROLL TO CONTINUE READING

ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ, "ਅਰਵਿੰਦ ਕੇਜਰੀਵਾਲ ਨੇ ਦਿੱਲੀ ਦਾ ਪੈਸਾ ਲੁੱਟਿਆ... ਅੱਜ ਦਿੱਲੀ ਦੇ ਲੋਕ ਇਹ ਕਹਿ ਕੇ ਮਠਿਆਈਆਂ ਵੰਡ ਰਹੇ ਹਨ ਕਿ ਜਿਸ ਨੇ ਉਨ੍ਹਾਂ ਨੂੰ ਲੁੱਟਿਆ, ਉਹ ਗ੍ਰਿਫਤਾਰ ਹੋ ਗਿਆ ਹੈ।" 'ਜੋ ਜਿਵੇਂ ਦਾ ਕਰਦਾ ਹੈ ਉਵੇਂ ਦਾ ਭਰਦਾ ਹੈ, ਗਰੀਬਾਂ ਦੀ ਹਾਏ ਤਾਂ ਲੱਗਣੀ ਸੀ'


ਉਧਰ ਭਾਜਪਾ ਦੇ ਬੁਲਾਰੇ ਸੰਬਿਤਾ ਪਾਤਰਾ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਦਾ ਹੰਕਾਰ ਟੁੱਟ ਗਿਆ ਹੈ। ਸ਼ਰਾਬ ਘੁਟਾਲਾ ਦਿੱਲੀ ਦਾ ਸਭ ਤੋਂ ਵੱਡਾ ਘੁਟਾਲਾ ਹੈ। ਦਿੱਲੀ ਦੀ ਸ਼ਰਾਬ ਨੀਤੀ ਜਾਂਚ ਦੇ ਘੇਰੇ ਵਿੱਚ ਆਉਂਦੇ ਹੀ ਵਾਪਸ ਲੈ ਲਈ ਗਈ। ਘੁਟਾਲਾ ਕਰਨ ਵਾਲਾ ਜੇਲ੍ਹ ਜਾਵੇਗਾ। ਕੇਜਰੀਵਾਲ ਸੋਨੀਆ ਗਾਂਧੀ ਖਿਲਾਫ ਕਾਰਵਾਈ ਦੀ ਗੱਲ ਕਰਦੇ ਸਨ। ਪਰ ਉਹ ਆਪ ਭ੍ਰਿਸ਼ਟਾਚਾਰ ਵਿੱਚ ਉਲਝਿਆ ਰਿਹਾ।


ਪਾਤਰਾ ਨੇ ਕਿਹਾ ਕਿ ਕੇਜਰੀਵਾਲ ਜੀ, ਜੇਕਰ ਤੁਸੀਂ ਭ੍ਰਿਸ਼ਟ ਹੋ ਤਾਂ ਤੁਹਾਨੂੰ ਜੇਲ੍ਹ ਜ਼ਰੂਰ ਜਾਣਾ ਪਵੇਗਾ। ਆਓ, ਸ਼ਰਾਬ ਘੁਟਾਲੇ ਦੀ ਘਟਨਾਕ੍ਰਮ ਨੂੰ ਸਮਝੀਏ। ਨਵੰਬਰ 2021 ਵਿੱਚ, ਦਿੱਲੀ ਸਰਕਾਰ ਨੇ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਨਵੀਂ ਸ਼ਰਾਬ ਨੀਤੀ ਦਾ ਐਲਾਨ ਕੀਤਾ। ਜੁਲਾਈ 2022 ਵਿੱਚ, ਦਿੱਲੀ ਦੇ ਮੁੱਖ ਸਕੱਤਰ ਨੇ ਨਵੀਂ ਸ਼ਰਾਬ ਨੀਤੀ 'ਤੇ ਇਤਰਾਜ਼ ਉਠਾਇਆ ਸੀ।


ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ, ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਨੀਤੀ ਵਾਪਸ ਲੈ ਲਈ। ਮਨੀਸ਼ ਸਿਸੋਦੀਆ ਦੇ ਘਰ 19 ਅਗਸਤ 2022 ਨੂੰ ਛਾਪਾ ਮਾਰਿਆ ਗਿਆ ਸੀ। ਇਸ ਪਾਲਿਸੀ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਨੂੰ ਫਾਇਦਾ ਹੋਇਆ ਸੀ। ਸ਼ਰਾਬ ਦੇ ਠੇਕਿਆਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਪੰਜ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਇਸ ਕਾਰਨ ਆਮ ਆਦਮੀ ਪਾਰਟੀ ਨੂੰ ਨਾਜਾਇਜ਼ ਤੌਰ 'ਤੇ ਵੱਡੀ ਰਕਮ ਮਿਲੀ ਹੈ।