Union Budget 2024-25: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਪੇਸ਼ ਕੀਤਾ ਹੈ। ਬਜਟ 'ਚ ਕਈ ਉਤਪਾਦਾਂ ਅਤੇ ਸੇਵਾਵਾਂ 'ਤੇ ਲਗਾਏ ਗਏ ਟੈਕਸਾਂ 'ਚ ਬਦਲਾਅ ਦਾ ਐਲਾਨ ਵੀ ਕੀਤਾ ਗਿਆ ਹੈ। ਟੈਕਸਾਂ 'ਚ ਕਟੌਤੀ ਕਾਰਨ ਹੁਣ ਕਈ ਉਤਪਾਦ ਸਸਤੇ ਹੋ ਜਾਣਗੇ। ਟੈਕਸ ਵਧਣ ਨਾਲ ਕਈ ਉਤਪਾਦਾਂ ਦੀਆਂ ਕੀਮਤਾਂ ਵਧਣਗੀਆਂ। 


COMMERCIAL BREAK
SCROLL TO CONTINUE READING

ਪਿਛਲੇ ਸਾਲ ਦੇ ਬਜਟ ਵਿੱਚ ਟੀਵੀ, ਸਮਾਰਟਫ਼ੋਨ ਅਤੇ ਲੈਬ ਵਿੱਚ ਬਣੇ ਹੀਰਿਆਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ। ਇਸ ਸਾਲ ਵੀ ਮੋਬਾਈਲ ਫੋਨਾਂ ਦੀ ਕੀਮਤ ਹੋਰ ਘਟਣ ਦੀ ਉਮੀਦ ਹੈ।


ਇਸ ਬਜਟ 'ਚ ਕੀ ਹੋਇਆ ਸਸਤਾ, ਕੀ ਹੋਇਆ ਮਹਿੰਗਾ? ਇੱਥੇ ਪੂਰੀ ਉਤਪਾਦ ਸੂਚੀ ਵੇਖੋ ... (Budget 2024 Kya Sasta Kya Mehnga)


ਮੋਬਾਈਲ ਫ਼ੋਨ ਹੋਣਗੇ ਸਸਤੇ
ਮੋਬਾਈਲ ਫ਼ੋਨਾਂ ਅਤੇ ਪੁਰਜ਼ਿਆਂ 'ਤੇ ਕਸਟਮ ਡਿਊਟੀ ਘਟਾਈ ਗਈ ਹੈ। ਮੋਬਾਈਲ ਹੋਣਗੇ ਸਸਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ 'ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਪੀਵੀਸੀ  ਆਯਾਤ ਨੂੰ ਘਟਾਉਣ ਲਈ 10 ਤੋਂ 25 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ।


-ਲੀਥੀਅਮ ਦੀ ਬੈਟਰੀ-ਸਸਤੀ
-ਕੱਪੜੇ ਸਸਤੇ
-ਤਾਂਬਾ ਤੇ ਲੋਹਾ ਸਸਤਾ
-ਐਕਸਰੇ ਉਪਕਰਨ ਸਸਤੇ
-ਸੋਲਰ ਪੈਨਲ ਨਿਰਮਾਣ ਉਪਕਰਨ ਸਸਤਾ
-ਇਲੈਕਟ੍ਰਿਕ ਗੱਡੀਆਂ ਸਸਤਾ
-ਕੈਂਸਰ ਪੀੜਤਾਂ ਲਈ ਤਿੰਨ ਦਵਾਈਆਂ ਸਸਤੀਆਂ
-ਮੱਛੀ ਫੀਡ 'ਤੇ ਡਿਊਟੀ ਘਟਾਈ ਗਈ ਹੈ