Maharashtra Bus Fire News: ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਸਮ੍ਰਿੱਧੀ ਮਹਾਮਾਰਗ ਐਕਸਪ੍ਰੈਸ ਵੇਅ 'ਤੇ 32 ਯਾਤਰੀਆਂ ਨਾਲ ਭਰੀ ਬੱਸ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਬੁਲਢਾਨਾ ਦੇ ਡਿਪਟੀ ਐੱਸਪੀ ਬਾਬੂਰਾਓ ਮਹਾਮੁਨੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਬੁਲਢਾਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 


COMMERCIAL BREAK
SCROLL TO CONTINUE READING

ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਬੱਸ ਦਾ ਡਰਾਈਵਰ ਸੁਰੱਖਿਅਤ ਹੈ, ਉਸ ਨੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਈ ਲੋਕਾਂ ਨੂੰ ਬੱਸ 'ਚੋਂ ਬਾਹਰ ਕੱਢਿਆ ਗਿਆ।


ਦੁਰਘਟਨਾਗ੍ਰਸਤ ਬੱਸ ਵਿਦਰਭ ਟਰੈਵਲਜ਼ ਦੀ ਸੀ। ਬੇਕਾਬੂ ਹੋ ਕੇ ਬੱਸ ਦਰਵਾਜ਼ੇ ਵੱਲ ਹੀ ਪਲਟ ਗਈ, ਜਿਸ ਕਾਰਨ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਜੋ ਲੋਕ ਬਚ ਗਏ ਉਹ ਡਰਾਈਵਰ ਸਾਈਡ ਵਾਲੇ ਕੈਬਿਨ ਵਿੱਚ ਸਨ, ਉਹ ਸ਼ੀਸ਼ਾ ਤੋੜ ਕੇ ਬਾਹਰ ਆ ਗਏ। ਇਨ੍ਹਾਂ 'ਚੋਂ 4 ਲੋਕ ਜ਼ਖ਼ਮੀ ਵੀ ਹੋਏ ਹਨ। 


ਇਹ ਵੀ ਪੜ੍ਹੋ: Punjab News:  ਯੂਨੀਫਾਰਮ ਸਿਵਲ ਕੋਡ ਦੇ ਵਿਰੋਧ 'ਚ ਉਤਰੀ SGPC; ਧਾਮੀ ਨੇ ਕਹੀ ਇਹ ਵੱਡੀ ਗੱਲ

ਦੱਸ ਦਈਏ ਕਿ ਬੱਸ ਨਾਗਪੁਰ ਤੋਂ ਪੁਣੇ ਵੱਲ ਜਾ ਰਹੀ ਸੀ। ਇਸ ਦੌਰਾਨ ਬੁਲਢਾਣਾ ਦੇ ਸਿੰਦਖੇੜਾਜਾ ਨੇੜੇ ਇਕ ਬੱਸ ਨੂੰ ਅੱਗ ਲੱਗ ਗਈ। ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਵਿੱਚ 33 ਲੋਕ ਸਵਾਰ ਸਨ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਸਵਾਰੀਆਂ ਸੌਂ ਰਹੀਆਂ ਸਨ। ਜਦੋਂ ਤੱਕ ਯਾਤਰੀ ਖਤਰੇ ਨੂੰ ਸਮਝਦੇ ਸਨ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਇਸ ਕਾਰਨ ਬੱਸ ਵਿੱਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ। ਬੱਸ ਨੂੰ ਕਰੀਬ 1.30 ਵਜੇ ਅੱਗ ਲੱਗ ਗਈ।


ਬੁਲਢਾਣਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਨੇ ਸਮ੍ਰਿੱਧੀ ਹਾਈਵੇ 'ਤੇ ਹੋਏ ਹਾਦਸੇ 'ਚ ਜ਼ਖ਼ਮੀਆਂ ਅਤੇ ਮਰਨ ਵਾਲਿਆਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।


ਜ਼ਿਲ੍ਹੇ ਦੇ ਐਸਐਸਪੀ ਸੁਨੀਲ ਕਦਾਸਾਨੇ ਨੇ ਬੁਲਢਾਨਾ ਬੱਸ ਵਿੱਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੱਸ 'ਚ ਕੁੱਲ 33 ਯਾਤਰੀ ਸਵਾਰ ਸਨ। ਇਸ ਅੱਗ ਕਾਰਨ ਡਰਾਈਵਰ ਸਮੇਤ 8 ਲੋਕ ਵਾਲ-ਵਾਲ ਬਚ ਗਏ। ਡਰਾਈਵਰ ਨੇ ਦੱਸਿਆ ਕਿ ਟਾਇਰ ਫਟਣ ਤੋਂ ਬਾਅਦ ਗੱਡੀ ਖੰਭੇ ਨਾਲ ਟਕਰਾ ਗਈ ਅਤੇ ਫਿਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਅੱਗ ਲੱਗ ਗਈ।


ਐਸਐਸਪੀ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਸਾਡੀ ਤਰਜੀਹ ਲਾਸ਼ਾਂ ਦੀ ਸ਼ਨਾਖਤ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪਣਾ ਹੈ।


ਇਹ ਵੀ ਪੜ੍ਹੋ: Sidhu Moosewala: ਜਾਣੋ ਕੌਣ ਹਨ ਸਿੱਧੂ ਮੂਸੇਵਾਲੇ ਦੇ 3 ਅਨੋਖੇ ਫੈਨ !