Health Tips: ਬੱਚਿਆਂ ਵਿੱਚ ਕੈਲਸ਼ੀਅਮ ਦੀ ਕਮੀ ਹੋਣ `ਤੇ ਸਰੀਰ `ਚ ਨਜ਼ਰ ਆਉਂਦੇ ਇਹ ਲੱਛਣ, ਕਦੇ ਨਾ ਕਰੋ ਨਜ਼ਰਅੰਦਾਜ਼
Symptoms of calcium Deficiency: ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਦੋ ਤੋਂ ਤਿੰਨ ਕੱਪ ਦੁੱਧ ਦੇਣ ਨਾਲ ਉਨ੍ਹਾਂ ਦੀ ਕੈਲਸ਼ੀਅਮ ਦੀ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ, ਪਰ ਜੇਕਰ ਤੁਸੀਂ ਅਜਿਹਾ ਨਹੀਂ ਕਰ ਪਾਉਂਦੇ ਤਾਂ ਇਸ ਨਾਲ ਇਸ ਪੋਸ਼ਕ ਤੱਤ ਦੀ ਕਮੀ ਹੋ ਸਕਦੀ ਹੈ।
Symptoms of calcium Deficiency: ਮਨੁੱਖੀ ਸਰੀਰ ਦੇ ਸਹੀ ਵਿਕਾਸ ਲਈ ਸਰੀਰ 'ਚ ਸਾਰੇ ਪੌਸ਼ਟਿਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੌਸ਼ਟਿਕ ਤੱਤ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੇ ਹਨ। ਕੈਲਸ਼ੀਅਮ ਇਨ੍ਹਾਂ ਜ਼ਰੂਰੀ ਤੱਤਾਂ 'ਚੋਂ ਇਕ ਹੈ ਜੋ ਦੰਦਾਂ, ਹੱਡੀਆਂ ਤੇ ਮਾਸਪੇਸ਼ੀਆਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਹੀ ਵਜ੍ਹਾ ਹੈ ਕਿ ਕੈਲਸ਼ੀਅਮ ਦੀ ਘਾਟ ਤੋਂ ਬਚਣ ਲਈ ਲੋਕ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾਉਂਦੇ ਹਨ। ਹਾਲਾਂਕਿ, ਇਸ ਦੀ ਜ਼ਿਆਦਾ ਮਾਤਰਾ ਹਾਨੀਕਾਰਕ ਹੈ ਤੇ ਅਨੀਮੀਆ ਅਤੇ ਕਬਜ਼ ਦਾ ਕਾਰਨ ਬਣ ਸਕਦੀ ਹੈ।
ਇਸ ਲਈ ਬੱਚਿਆਂ ਨੂੰ ਕੈਲਸ਼ੀਅਮ ਦੀ ਸੀਮਤ ਮਾਤਰਾ ਹੀ ਦਿੱਤੀ ਜਾਣੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਦੋ ਤੋਂ ਤਿੰਨ ਕੱਪ ਦੁੱਧ ਦੇਣ ਨਾਲ ਉਨ੍ਹਾਂ ਦੀ ਕੈਲਸ਼ੀਅਮ ਦੀ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ, ਪਰ ਜੇਕਰ ਤੁਸੀਂ ਅਜਿਹਾ ਨਹੀਂ ਕਰ ਪਾਉਂਦੇ ਤਾਂ ਇਸ ਨਾਲ ਇਸ ਪੋਸ਼ਕ ਤੱਤ ਦੀ ਕਮੀ ਹੋ ਸਕਦੀ ਹੈ, ਜੋ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੇ 'ਚ ਸਰੀਰ 'ਚ ਇਸ ਦੀ ਘਾਟ ਨੂੰ ਕੁਝ ਲੱਛਣਾਂ ਦੀ ਮਦਦ ਨਾਲ ਪਛਾਣਿਆ ਜਾ ਸਕਦਾ ਹੈ।
ਬੱਚਿਆਂ ਵਿੱਚ ਮੈਗਨੀਸ਼ੀਅਮ ਦੀ ਕਮੀ ਕਾਰਨ ਦੇਖੇ ਜਾਣ ਵਾਲੇ ਕੁਝ ਲੱਛਣ ਇਸ ਪ੍ਰਕਾਰ ਹਨ:-
ਆਮ ਵਿਕਾਸ 'ਚ ਦੇਰੀ
ਚੱਲਣ ਵਿੱਚ ਦੇਰੀ
ਭੁੱਖ ਨਾ ਲੱਗਣੀ
ਚਿੜਚਿੜਾਪਨ
ਕਮਜ਼ੋਰੀ
ਇਨਸੌਮਨੀਆ
ਕਮਜ਼ੋਰ ਨਹੁੰ
ਕਮਜ਼ੋਰ ਹੱਡੀਆਂ
ਪੈਰ ਧਨੁੱਸ਼ ਵਾਂਗ ਮੁੜ ਜਾਣੇ
ਘੱਟ ਐਨਰਜੀ ਲੈਵਲ
ਬੋਨ ਹਾਈਪੋਪਲੇਸੀਆ
ਮਾਸਪੇਸ਼ੀਆਂ 'ਚ ਦਰਦ
ਮੱਥੇ ਦਾ ਉਭਰਨਾ
ਅਸਧਾਰਨ ਸ਼ੇਪ ਦੀ ਸਪਾਈਨ
ਕੈਲਸ਼ੀਅਮ ਦੀ ਘਾਟ ਦੂਰ ਕਰਨ ਦੇ ਉਪਾਅ
ਜੇਕਰ ਬੱਚੇ 'ਚ ਅਜਿਹੇ ਕੋਈ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਸਪਲੀਮੈਂਟਸ ਦਿਓ।
ਇਸ ਤੋਂ ਇਲਾਵਾ ਬੱਚੇ ਨੂੰ ਲੋੜੀਂਦੀ ਮਾਤਰਾ 'ਚ ਦੁੱਧ ਦਿਓ। ਜੇਕਰ ਬੱਚਾ ਇਸ ਤੋਂ ਦੂਰ ਭੱਜਦਾ ਹੈ ਤਾਂ ਦੁੱਧ ਦੀ ਬਜਾਏ ਪਨੀਰ, ਦਹੀਂ, ਮੱਖਣ, ਰਬੜੀ ਜਾਂ ਹੋਰ ਡੇਅਰੀ ਉਤਪਾਦ ਦੇ ਸਕਦੇ ਹੋ।
ਜੇਕਰ ਬੱਚਾ ਲੈਕਟੋਜ਼ ਅਸਹਿਣਸ਼ੀਲ ਹੈ ਤਾਂ ਉਸਨੂੰ ਹਰੀਆਂ ਪੱਤੇਦਾਰ ਸਬਜ਼ੀਆਂ, ਬ੍ਰੋਕਲੀ, ਟੋਫੂ, ਚਿਆ ਬੀਜ, ਓਟਮੀਲ ਵਰਗੀਆਂ ਖੁਰਾਕੀ ਚੀਜ਼ਾਂ ਦਿਓ। ਇਨ੍ਹਾਂ ਤੋਂ ਵੀ ਕੈਲਸ਼ੀਅਮ ਪ੍ਰਾਪਤ ਕਰਨਾ ਪੂਰੀ ਤਰ੍ਹਾਂ ਸੰਭਵ ਹੈ।
ਜ਼ਰੂਰੀ ਨਹੀਂ ਹੈ ਕਿ ਦੁੱਧ ਹੀ ਕੈਲਸ਼ੀਅਮ ਦੀ ਸਪਲਾਈ ਕਰਦਾ ਹੈ। ਇਸ ਲਈ ਜਿੰਨਾ ਹੋ ਸਕੇ ਬੱਚੇ ਨੂੰ ਕੈਲਸ਼ੀਅਮ ਦੇ ਸਰੋਤਾਂ ਨੂੰ ਆਪਣੇ ਤਰੀਕੇ ਨਾਲ ਖੁਆਓ ਕਿਉਂਕਿ ਛੋਟੇ ਬੱਚੇ ਪਿਕੀ ਈਟਰ ਹੁੰਦੇ ਹਨ ਤੇ ਉਹ ਅਜਿਹੀਆਂ ਸਿਹਤਮੰਦ ਚੀਜ਼ਾਂ ਖਾਣ ਤੋਂ ਝਿਜਕਦੇ ਹਨ।
ਪਨੀਰ ਸੈਂਡਵਿਚ, ਪਨੀਰ ਬਾਈਟਸ, ਪਾਲਕ ਕੌਰਨ, ਚੀਆ ਸੀਡਜ਼ ਨਾਲ ਸਮੂਦੀ ਸ਼ੇਕ ਵਰਗੇ ਕਈ ਵਿਕਲਪ ਹਨ, ਜਿਸ ਰਾਹੀਂ ਬੱਚੇ ਆਸਾਨੀ ਨਾਲ ਕੈਲਸ਼ੀਅਮ ਲੈ ਸਕਦੇ ਹਨ।