Jal Board Tender Case: ਦਿੱਲੀ ਜਲ ਬੋਰਡ ਟੈਂਡਰ ਮਾਮਲੇ ਦੀ ਅੱਜ ਰਾਊਜ਼ ਐਵੇਨਿਊ ਕੋਰਟ ਵਿੱਚ ਹੋਵੇਗੀ ਸੁਣਵਾਈ
Jal Board Tender Case: ਦਿੱਲੀ ਜਲ ਬੋਰਡ ਟੈਂਡਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ `ਚ ਸਾਰੇ ਮੁਲਜ਼ਮ ਰਾਊਜ਼ ਐਵੇਨਿਊ ਕੋਰਟ `ਚ ਪੇਸ਼ ਹੋਣਗੇ।
Jal Board Tender Case: ਦਿੱਲੀ ਜਲ ਬੋਰਡ ਟੈਂਡਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸਾਰੇ ਮੁਲਜ਼ਮ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਹੋਣਗੇ। ਅਦਾਲਤ ਨੇ ਈਡੀ ਦੀ ਚਾਰਜਸ਼ੀਟ 'ਤੇ ਸੰਮਨ ਜਾਰੀ ਕੀਤੇ ਸਨ। ਮਨੀ ਲਾਂਡਰਿੰਗ ਮਾਮਲੇ ਦੀ ਅੱਜ ਰਾਊਜ਼ ਐਵੇਨਿਊ ਕੋਰਟ 'ਚ ਸੁਣਵਾਈ ਹੋਵੇਗੀ। ਈਡੀ ਦੀ ਚਾਰਜਸ਼ੀਟ 'ਤੇ ਕਾਰਵਾਈ ਕਰਦੇ ਹੋਏ 3 ਅਪ੍ਰੈਲ ਨੂੰ ਮੁਲਜ਼ਮ ਦੇਵੇਂਦਰ ਮਿੱਤਲ ਤੇ ਤੇਜਿੰਦਰ ਪਾਲ ਸਿੰਘ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਗਦੀਸ਼ ਅਰੋੜਾ ਤੇ ਅਨਿਲ ਅਗਰਵਾਲ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਚਲਾਉਣ ਲਈ ਚਾਰਜਸ਼ੀਟ ਵਿੱਚ ਕਾਫ਼ੀ ਸਬੂਤ ਹਨ।
ਵਿਸ਼ੇਸ਼ ਜੱਜ ਭੁਪਿੰਦਰ ਸਿੰਘ ਨੇ ਕਿਹਾ ਕਿ ਚਾਰਜਸ਼ੀਟ ਤੋਂ ਇਹ ਜਾਪਦਾ ਹੈ ਕਿ ਸਾਰੇ ਮੁਲਜ਼ਮ ਵਿਅਕਤੀ/ਕੰਪਨੀਆਂ ਜਲ ਬੋਰਡ ਟੈਂਡਰ ਘੁਟਾਲੇ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਹਨ। ਜਿਸ ਦੇ ਆਧਾਰ 'ਤੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ।
ਈਡੀ ਨੇ 4 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ
ਇਨਫੋਰਸਮੈਂਟ ਡਾਇਰੈਕਟੋਰੇਟ ਨੇ 30 ਮਾਰਚ ਨੂੰ ਜਲ ਬੋਰਡ ਮਾਮਲੇ ਵਿੱਚ ਪਹਿਲੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਮਾਮਲਾ ਦਿੱਲੀ ਜਲ ਬੋਰਡ ਦੇ ਇਲੈਕਟ੍ਰੋਮੈਗਨੈਟਿਕ ਫਲੋ ਮੀਟਰਾਂ ਦੀ ਖ਼ਰੀਦ ਨਾਲ ਸਬੰਧਤ ਟੈਂਡਰ ਪ੍ਰਕਿਰਿਆ ਵਿੱਚ ਬੇਨਿਯਮੀਆਂ ਨਾਲ ਸਬੰਧਤ ਹੈ। ਇਸ 'ਚ ਇੱਕ ਕੰਪਨੀ ਤੇ ਚਾਰ ਲੋਕਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਈਡੀ ਨੇ ਸੀਬੀਆਈ ਦੇ ਮਾਮਲੇ ਦੇ ਆਧਾਰ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Health News: ਆਨਲਾਈਨ ਭੋਜਨ ਮੰਗਵਾਉਣ 'ਤੇ ਖਰਾਬ ਨਿਕਲਣ ਜਾਂ ਸਿਹਤ ਖ਼ਰਾਬ ਹੋਣ ਉਤੇ ਕਿਥੇ ਕਰ ਸਕਦੇ ਹੋ ਸ਼ਿਕਾਇਤ?
ਚਾਰਜਸ਼ੀਟ ਵਿੱਚ ਜਲ ਬੋਰਡ ਦੇ ਸਾਬਕਾ ਇੰਜੀਨੀਅਰ ਜਗਦੀਸ਼ ਕੁਮਾਰ ਅਰੋੜਾ, ਠੇਕੇਦਾਰ ਅਨਿਲ ਕੁਮਾਰ ਅਗਰਵਾਲ, ਐਨਬੀਸੀਸੀ ਇੰਡੀਆ ਲਿਮਟਿਡ ਕੰਪਨੀ ਦੇ ਸਾਬਕਾ ਜਨਰਲ ਮੈਨੇਜਰ ਡੀਕੇ ਮਿੱਤਲ, ਐਨਕੇਜੀ ਇੰਫਰਾਸਟਰਕਚਰ ਲਿਮਟਿਡ ਅਤੇ ਤਜਿੰਦਰ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : CM Bhagwant Mann News: ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ 'ਚ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ