Delhi Crime News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਤਾਇਨਾਤ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਡਿਪਟੀ ਡਾਇਰੈਕਟਰ ਦੇ ਘਰ ਵੀ ਪਹੁੰਚ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਡਿਪਟੀ ਡਾਇਰੈਕਟਰ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਡਿਪਟੀ ਡਾਇਰੈਕਟਰ 'ਤੇ ਆਪਣੇ ਦੋਸਤ ਦੀ ਧੀ ਨਾਲ ਕਈ ਮਹੀਨਿਆਂ ਤੱਕ ਜਬਰ ਜਨਾਹ ਕਰਨ ਦਾ ਦੋਸ਼ ਹੈ।  ਹੁਣ ਮੁਅੱਤਲ ਕੀਤੇ ਗਏ ਬਲਾਤਕਾਰ ਦੇ ਦੋਸ਼ੀ ਅਤੇ ਉਸਦੀ ਪਤਨੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। 


COMMERCIAL BREAK
SCROLL TO CONTINUE READING

ਦਰਅਸਲ, ਦਿੱਲੀ ਪੁਲਿਸ ਨੇ ਐਤਵਾਰ ਨੂੰ ਦੱਸਿਆ ਸੀ ਕਿ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ 'ਤੇ ਆਪਣੇ ਦੋਸਤ ਦੀ ਨਾਬਾਲਗ ਧੀ ਨਾਲ ਕਥਿਤ ਤੌਰ 'ਤੇ ਕਈ ਵਾਰ ਜਬਰ ਜਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। 


ਇਹ ਵੀ ਪੜ੍ਹੋ: Sunny Deol News: ਬੈਂਕ ਨੇ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਲਿਆ ਵਾਪਸ, ਕਾਂਗਰਸ ਨੇ ਚੁੱਕੇ ਸਵਾਲ 


ਨਾਬਾਲਗ ਆਪਣੇ ਪਿਤਾ ਦੀ ਮੌਤ ਤੋਂ ਬਾਅਦ 1 ਅਕਤੂਬਰ 2020 ਤੋਂ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਘਰ ਰਹਿ ਰਹੀ ਸੀ। ਪੁਲਿਸ ਮੁਤਾਬਕ ਦੋਸ਼ੀ ਅਧਿਕਾਰੀ ਨੇ ਨਵੰਬਰ 2020 ਤੋਂ ਜਨਵਰੀ 2021 ਦਰਮਿਆਨ ਕਥਿਤ ਤੌਰ 'ਤੇ ਲੜਕੀ ਨਾਲ ਕਈ ਵਾਰ ਜਬਰ ਜਨਾਹ ਕੀਤਾ। ਸ਼ਿਕਾਇਤ 'ਚ ਅਧਿਕਾਰੀ ਦੀ ਪਤਨੀ 'ਤੇ ਗਰਭਪਾਤ ਲਈ ਦਵਾਈਆਂ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ।


ਪੀੜਤਾ ਸਿਵਲ ਲਾਈਨ ਇਲਾਕੇ ਦੇ ਇੱਕ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਪੀੜਤ ਪਰਿਵਾਰ ਨੇ ਦਿੱਲੀ ਦੇ ਬੁਰਾੜੀ ਇਲਾਕੇ 'ਚ ਚਰਚ 'ਚ ਜਾ ਕੇ ਡਿਪਟੀ ਡਾਇਰੈਕਟਰ ਨੂੰ ਜਾਣਿਆ। ਸਾਲ 2020 'ਚ ਪੀੜਤਾ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੀੜਤਾ ਕਾਫੀ ਪਰੇਸ਼ਾਨ ਰਹਿਣ ਲੱਗੀ, ਜਿਸ ਤੋਂ ਬਾਅਦ ਡਿਪਟੀ ਡਾਇਰੈਕਟਰ ਪੀੜਤਾ ਨੂੰ ਆਪਣੇ ਘਰ ਲੈ ਆਏ।


ਦੋਸ਼ ਹੈ ਕਿ ਦੋਸ਼ੀ ਡਿਪਟੀ ਡਾਇਰੈਕਟਰ ਨੇ 14 ਸਾਲਾ ਪੀੜਤਾ ਨਾਲ 2020 ਤੋਂ 2021 ਤੱਕ ਕਈ ਵਾਰ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਉਸ ਨੇ ਇਹ ਗੱਲ ਡਿਪਟੀ ਡਾਇਰੈਕਟਰ ਦੀ ਪਤਨੀ ਨੂੰ ਦੱਸੀ ਤਾਂ ਪਤਨੀ ਨੇ ਗੱਲ ਨੂੰ ਕਿਤੇ ਵੀ ਨਾ ਜਾਣ ਦੇਣ ਦੀ ਸਲਾਹ ਦਿੰਦੇ ਹੋਏ ਆਪਣੇ ਬੇਟੇ ਤੋਂ ਦਵਾਈ ਮੰਗਵਾਈ ਅਤੇ ਉਸ ਦਾ ਗਰਭਪਾਤ ਕਰਵਾ ਦਿੱਤਾ।


ਇਹ ਵੀ ਪੜ੍ਹੋ: Libya News: ਲਗਾਤਾਰ ਯਤਨਾਂ ਤੋਂ ਬਾਅਦ ਲੀਬੀਆ ਵਿੱਚੋਂ ਕੱਢੇ ਗਏ 17 ਭਾਰਤੀ ਨਾਗਰਿਕ