Jagraon News: ਪੰਜਾਬੀ ਗਾਇਕ ਨੇ ਆਪਣੇ ਭਤੀਜੇ ਨਾਲ ਮਿਲ ਕੇ ਕੀਤਾ ਪ੍ਰੇਮਿਕਾ ਦੇ ਪਿਤਾ ਦਾ ਕਤਲ
Jagraon News: ਜਗਰਾਓ ਦੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੂੰ ਬੀਤੀ 25 ਅਗਸਤ ਨੂੰ ਜਗਰਾਓ ਲੁਧਿਆਣਾ ਹਾਈਵੇਅ ਉੱਤੇ ਝਾੜੀਆਂ ਵਿੱਚੋ ਇੱਕ ਬਜੁਰਗ ਦੀ ਲਾਸ਼ ਮਿਲੀ, ਜਿਸਨੂੰ ਸ਼ਿਨਾਖਤ ਲਈ ਲੁਧਿਆਣਾ ਸਿਵਿਲ ਹਸਪਤਾਲ ਰਖਵਾਇਆ ਗਿਆ ਤੇ 29 ਅਗਸਤ ਨੂੰ ਇਸਦੀ ਪਹਿਚਾਣ ਕਿਲਾ ਰਾਇਪੁਰ ਦੇ ਰਹਿਣ ਵਾਲੇ ਰਵਿੰਦਰ ਪਾਲ ਵਜੋ ਹੋਈ।
Jagraon News: ਪੰਜਾਬੀ ਗਾਇਕ ਨੇ ਆਸਟ੍ਰੇਲੀਆ ਰਹਿੰਦੀ ਪ੍ਰੇਮਿਕਾ ਦੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ’ਤੇ ਉਸ ਦੇ ਪਿਤਾ ਦਾ ਕਤਲ ਕਰਕੇ ਲਾਸ਼ ਝਾੜੀਆਂ ਵਿਚ ਸੁੱਟ ਦਿੱਤੀ। ਇਸ ਮਗਰੋਂ ਪੰਜਾਬੀ ਗਾਇਕ ਰਣਜੀਤ ਬਾਠ ਨੇ ਆਸਟ੍ਰੇਲੀਆ ਰਹਿੰਦੀ ਨੂੰ ਮੈਸੇਜ ਕਰਕੇ ਘਟਨਾ ਤੇ ਅਫਸੋਸ ਜਤਾਉਂਦਿਆਂ ਪਿਤਾ ਦੀ ਲਾਸ਼ ਝਾੜੀਆਂ ਵਿਚ ਸੁੱਟਣ ਦਾ ਆਪ ਹੀ ਖ਼ੁਲਾਸਾ ਕੀਤਾ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੰਜਾਬੀ ਗਾਇਕ ਰਣਜੀਤ ਬਾਠ ਦੇ ਭਤੀਜੇ ਨੂੰ ਕਾਬੂ ਕਰ ਲਿਆ ਹੈ ਅਤੇ ਪੰਜਾਬੀ ਗਾਇਕ ਅਜੇ ਫਰਾਰ ਹੈ।
ਜਗਰਾਓ ਦੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੂੰ ਬੀਤੀ 25 ਅਗਸਤ ਨੂੰ ਜਗਰਾਓ ਲੁਧਿਆਣਾ ਹਾਈਵੇਅ ਉੱਤੇ ਝਾੜੀਆਂ ਵਿੱਚੋ ਇੱਕ ਬਜੁਰਗ ਦੀ ਲਾਸ਼ ਮਿਲੀ, ਜਿਸਨੂੰ ਸ਼ਿਨਾਖਤ ਲਈ ਲੁਧਿਆਣਾ ਸਿਵਿਲ ਹਸਪਤਾਲ ਰਖਵਾਇਆ ਗਿਆ ਤੇ 29 ਅਗਸਤ ਨੂੰ ਇਸਦੀ ਪਹਿਚਾਣ ਕਿਲਾ ਰਾਇਪੁਰ ਦੇ ਰਹਿਣ ਵਾਲੇ ਰਵਿੰਦਰ ਪਾਲ ਵਜੋ ਹੋਈ। ਜਿਸਨੂੰ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਬਾਠ ਨੇ ਆਪਣੇ ਭਤੀਜੇ ਗੁੱਲੀ ਨਾਲ ਮਿਲਕੇ ਕਤਲ ਕਰ ਦਿੱਤਾ ਸੀ, ਕਿਉਂਕਿ ਰਣਜੀਤ ਬਾਠ ਨੂੰ ਮ੍ਰਿਤਕ ਰਵਿੰਦਰ ਪਾਲ ਦੀ ਧੀ ਕਿਰਨਦੀਪ ਕੌਰ ਜੋਂ ਕਿ ਆਸਟ੍ਰੇਲੀਆ ਰਹਿੰਦੀ ਸੀ ਨੇ ਪੰਜਾਬੀ ਗਾਇਕ ਨਾਲ ਵਿਆਹ ਕਰਵਾਉਣ ਤੋ ਨਾਂਹ ਕਰ ਦਿੱਤੀ ਸੀ ਤੇ ਆਸਟ੍ਰੇਲੀਆ ਪਹੁੰਚੇ।
ਇਸ ਗਾਇਕ ਦੇ ਖਿਲਾਫ ਓਥੋਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤੇ ਪੁਲਿਸ ਨੇ ਇਸ ਪੰਜਾਬੀ ਗਾਇਕ ਦੇ ਖਿਲਾਫ ਕਾਰਵਾਈ ਕਰਦਿਆਂ ਇਸ ਨੂੰ ਵਾਪਿਸ ਪੰਜਾਬ ਭੇਜ ਦਿੱਤਾ ਸੀ, ਜਿਸਦੇ ਚਲਦੇ ਰਣਜੀਤ ਬਾਠ ਨੇ ਪੰਜਾਬ ਵਾਪਿਸ ਆ ਕੇ ਕਿਰਨਦੀਪ ਕੌਰ ਦੇ ਪਿਤਾ ਰਵਿੰਦਰ ਪਾਲ ਨੂੰ ਆਪਣੇ ਭਤੀਜੇ ਗੁੱਲੀ ਨਾਲ ਮਿਲਕੇ ਕਤਲ ਕਰ ਦਿੱਤਾ। 29 ਅਗਸਤ ਨੂੰ ਮ੍ਰਿਤਕ ਦੇ ਬੇਟੇ ਵਿਕਰਮ ਵਲੋਂ ਆਪਣੇ ਪਿਤਾ ਦੀ ਪਹਿਚਾਣ ਕੀਤੀ ਗਈ ਤੇ ਪੁਲਿਸ ਨੇ ਅੱਗੇ ਕਾਰਵਾਈ ਕਰਦਿਆ ਪੰਜਾਬੀ ਗਾਇਕ ਦੇ ਭਤੀਜੇ ਗੁੱਲੀ ਨੂੰ ਕਾਬੂ ਕਰ ਲਿਆ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਜਗਰਾਓ ਐਸਐਸਪੀ ਨਵਨੀਤ ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿਚ ਫਰਾਰ ਚਲ ਰਹੇ ਪੰਜਾਬੀ ਗਾਇਕ ਰਵਿੰਦਰ ਬਾਠ ਨੂੰ ਜਲਦੀ ਕਾਬੂ ਕਰਨ ਦਾ ਦਾਅਵਾ ਵੀ ਕੀਤਾ। ਇਸ ਮੌਕੇ ਪੰਜਾਬੀ ਗਾਇਕ ਰਣਜੀਤ ਬਾਠ ਦੇ ਭਤੀਜੇ ਗੁੱਲੀ ਨੇ ਕਿਹਾ ਕਿ ਉਸ ਨੂੰ ਤਾਂ ਉਸ ਦਾ ਚਾਚਾ ਗੱਲਾਂ ਵਿਚ ਲਾ ਕੇ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੇ ਹੀ ਰਵਿੰਦਰ ਪਾਲ ਦਾ ਗਲਾ ਘੋਟ ਕੇ ਕਤਲ ਕੀਤਾ ਹੈ ਤੇ ਆਪ ਹੁਣ ਫਰਾਰ ਹੈ।