Jammu Kashmir News: ਅਮਰਨਾਥ ਯਾਤਰਾ `ਤੇ ਆਈ ਮਹਿਲਾ ਸ਼ਰਧਾਲੂ ਦੀ ਪੱਥਰ ਲੱਗਣ ਨਾਲ ਹੋਈ ਮੌਤ
Jammu Kashmir Woman Pilgrim Dead News: ਅਮਰਨਾਥ ਯਾਤਰਾ ਦੌਰਾਨ ਇੱਕ ਔਰਤ ਦੀ ਮੌਤ ਹੋਣ ਕਾਰਨ ਹੜਕੰਪ ਮਚ ਗਿਆ ਹੈ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਨੇ ਦਿੱਤੀ ਹੈ।
Jammu Kashmir Amarnath Yatra Woman Pilgrim Dead News: ਅਮਰਨਾਥ ਯਾਤਰਾ (Amarnath Yatra) ਦੌਰਾਨ ਇੱਕ ਔਰਤ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਕੁਦਰਤੀ ਤੌਰ ’ਤੇ ਡਿੱਗ ਰਹੇ ਪੱਥਰਾਂ ਦੀ ਲਪੇਟ ਵਿੱਚ ਆ ਗਈ ਸੀ।
ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਜੰਮੂ-ਕਸ਼ਮੀਰ ਪੁਲਿਸ ਦੇ ਪਹਾੜੀ ਬਚਾਅ ਦਲ ਦੇ ਦੋ ਹੋਰ ਮੈਂਬਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਫ਼ਰੀ ਡਿਊਟੀ 'ਤੇ ਤਾਇਨਾਤ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਫ਼ੌਜ ਅਤੇ ਨਿੱਜੀ ਹੈਲੀਕਾਪਟਰਾਂ ਰਾਹੀਂ ਬਾਹਰ ਕੱਢਿਆ ਗਿਆ ਹੈ। ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ ਨੇ ਦਿੱਤੀ ਹੈ।
ਗੌਰਤਲਬ ਹੈ ਕਿ ਇਸ ਸਾਲ ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਕਈ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਪਿਛਲੇ 36 ਘੰਟਿਆਂ ਦੌਰਾਨ ਪੰਜ ਹੋਰ ਅਮਰਨਾਥ ਯਾਤਰੀਆਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਇਸ ਸਾਲ ਦੀ ਯਾਤਰਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ।
ਵੀਰਵਾਰ (13 ਜੁਲਾਈ) ਦੀ ਸਵੇਰ ਨੂੰ ਮਰਨ ਵਾਲੇ ਪੰਜ ਪੀੜਤਾਂ ਵਿੱਚ ਇੱਕ ਸਾਧੂ ਵੀ ਸ਼ਾਮਲ ਹੈ ਜਿਸ ਵਿਚ ਜ਼ਿਆਦਾਤਰ ਸ਼ਰਧਾਲੂਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੁਦਰਤੀ ਕਾਰਨਾਂ ਕਰਕੇ ਹੋਈਆਂ ਮੌਤਾਂ ਵਿੱਚੋਂ, ਯਾਤਰਾ ਦੌਰਾਨ ਇੱਕ ਦਿਨ ਵਿੱਚ ਹੋਈਆਂ ਮੌਤਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ।
ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ (Amarnath Yatra) ਦੇ ਪਹਿਲੇ 11 ਦਿਨਾਂ 'ਚ ਹੁਣ ਤੱਕ 1.37 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਕਿਹਾ, "ਮੰਗਲਵਾਰ ਨੂੰ 18,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਅੰਦਰ ਮੱਥਾ ਟੇਕਿਆ, ਜਦੋਂ ਕਿ ਬੁੱਧਵਾਰ ਸਵੇਰੇ 6,554 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਘਾਟੀ ਲਈ ਰਵਾਨਾ ਹੋਇਆ।"
ਇਹ ਵੀ ਪੜ੍ਹੋ: Punjab Employee Suicide Case: ਪੰਜਾਬ ਰਾਜ ਭਵਨ ਦੇ ਮੁਲਾਜ਼ਮ ਨੇ ਫਾਹਾ ਲੈ ਕੇ ਦਿੱਤੀ ਜਾਨ; ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ
ਜੰਮੂ-ਸ੍ਰੀਨਗਰ ਹਾਈਵੇਅ ਬੰਦ ਹੋਣ ਕਾਰਨ ਜੰਮੂ ਤੋਂ ਘਾਟੀ ਵੱਲ ਜਾਣ ਵਾਲੀ ਤੀਰਥ ਯਾਤਰਾ ਵੀ ਮੁਅੱਤਲ ਰਹੀ ਪਰ ਫਸੇ ਵਾਹਨਾਂ ਅਤੇ ਅਮਰਨਾਥ ਯਾਤਰੀਆਂ ਨੂੰ ਕੱਢਣ ਲਈ ਇਸ ਮਾਰਗ 'ਤੇ ਆਵਾਜਾਈ ਬਹਾਲ ਕਰ ਦਿੱਤੀ ਗਈ।
ਇਹ ਵੀ ਪੜ੍ਹੋ:Punjab Weather Today: ਪੰਜਾਬ 'ਚ ਅੱਜ ਮੀਂਹ ਦੀ ਸੰਭਾਵਨਾ! IMD ਵੱਲੋਂ ਯੈਲੋ ਅਲਰਟ ਜਾਰੀ