JSSC JITOCE Recruitment 2023: ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਵਾਲੀ ਖ਼ਬਰ ਹੈ। ਦੱਸ ਦਈਏ ਕਿ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਨੇ ਝਾਰਖੰਡ ਉਦਯੋਗਿਕ ਸਿਖਲਾਈ ਅਫਸਰ ਪ੍ਰਤੀਯੋਗੀ ਪ੍ਰੀਖਿਆ (JITOCE) 2023 ਅਸਾਮੀਆਂ ਦੇ ਲਈ ਆਨਲਾਈਨ ਫਾਰਮ ਅਪਲਾਈ ਕਰਨ ਦੀ ਤਾਰੀਕ ਵਧਾ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ jssc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


COMMERCIAL BREAK
SCROLL TO CONTINUE READING

ਵਿਦਿਅਕ ਯੋਗਤਾ 
ਸਿਰਫ ਉਹੀ ਉਮੀਦਵਾਰ ਰਜਿਸਟਰ ਕਰ ਸਕਣਗੇ, ਜਿਨ੍ਹਾਂ ਉਮੀਦਵਾਰਾਂ ਨੇ ਕਿਸੇ ਸਰਕਾਰੀ ਕਾਲਜ ਤੋਂ ITI, NCT ਵਿੱਚ ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤੀ ਹੋਏਗੀ। 


ਅਰਜ਼ੀ ਫਾਰਮ ਮਿਤੀ (JSSC JITOCE Recruitment 2023 date)
ਇਸ ਪ੍ਰੀਖਿਆ ਦੇ ਅਰਜ਼ੀ ਫਾਰਮ ਨੂੰ ਠੀਕ ਕਰਨ ਲਈ ਸੁਧਾਰ ਵਿੰਡੋ 15 ਤੋਂ 17 ਅਗਸਤ ਤੱਕ ਹੀ ਖੁੱਲੀ ਰਹੇਗੀ। 


ਰਜਿਸਟ੍ਰੇਸ਼ਨ ਦੀ ਤਰੀਕ 
JSSC JITOCE ਦੀ ਪਹਿਲੀ ਰਜਿਸਟ੍ਰੇਸ਼ਨ ਦੀ ਤਰੀਕ 23 ਜੂਨ ਤੋਂ 22 ਜੁਲਾਈ ਤੱਕ ਹੈ। 


ਖਾਲੀ ਅਸਾਮੀਆਂ 
ਇਸ ਭਰਤੀ ਮੁਹਿੰਮ ਰਾਹੀਂ ਸਿਰਫ 900 ਦੇ ਕਰੀਬ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। 


ਉਮਰ ਸੀਮਾ
ਇਸ ਲਈ ਉਮੀਦਵਾਰ ਦੀ ਉਮਰ 21 ਤੋਂ 35 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਰਾਖਵੀਂ ਸ਼੍ਰੇਣੀ ਲਈ ਉਮਰ ਵਿੱਚ ਛੋਟ ਹੈ। 


ਇਹ ਵੀ ਪੜ੍ਹੋ: Karan Deol And Drisha Acharya Honeymoon: ਮਨਾਲੀ 'ਚ ਹਨੀਮੂਨ ਮਨਾ ਰਹੇ ਕਰਨ ਦਿਓਲ-ਦ੍ਰਿਸ਼ਾ ਅਚਾਰੀਆ, ਵੇਖੋ ਖੂਬਸੂਰਤ ਤਸਵੀਰਾਂ 

ਅਰਜ਼ੀ ਫੀਸ


ਉਮੀਦਵਾਰਾਂ ਲਈ ਇਸ ਵਾਰ  ਅਰਜ਼ੀ ਦੀ ਫੀਸ 100 ਰੁਪਏ ਰੱਖੀ ਗਈ ਹੈ।


ਕਿਵੇਂ ਹੁੰਦੀ ਹੈ ਚੋਣ 
ਉਮੀਦਵਾਰਾਂ ਦੀ ਚੋਣ ਮੁੱਖ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ JSSC ਉਦਯੋਗਿਕ ਸਿਖਲਾਈ ਅਫਸਰ ਭਰਤੀ ਲਈ ਕੀਤੀ ਜਾਵੇਗੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ।


ਇੰਝ ਕਰ ਸਕਦੇ ਹਨ ਅਪਲਾਈ JSSC JITOCE Recruitment 2023
ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ jssc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
JITOCE 2023 ਲਈ ਅਪਲਾਈ ਕਰਨ ਲਈ ਲਿੰਕ 'ਤੇ ਕਲਿੱਕ ਕਰੋ।
JSSC ਪੋਰਟਲ 'ਤੇ ਆਪਣੇ ਆਪ ਨੂੰ ਰਜਿਸਟਰ ਕਰੋ।
ਅਰਜ਼ੀ ਫਾਰਮ ਭਰੋ ਅਤੇ ਫੀਸ ਦਾ ਭੁਗਤਾਨ ਕਰੋ।
JSSC JITOCE ਫਾਰਮ ਜਮ੍ਹਾਂ ਕਰੋ


ਇਹ ਵੀ ਪੜ੍ਹੋ: Bathinda Firing News: ਵਿਆਹ ਦੌਰਾਨ ਹੋਟਲ 'ਚ ਚੱਲੀ ਗੋਲੀ, ਇੱਕ ਔਰਤ ਜ਼ਖ਼ਮੀ