Kejriwal Arrest News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਸਮੇਤ ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਕੇਜਰੀਵਾਲ ਦੀ ਇਸ ਗ੍ਰਿਫ਼ਤਾਰੀ ਨੂੰ ਲੈਕੇ ਬੀਜੇਪੀ ਨੂੰ ਘੇਰਿਆ ਹੈ। ਉਨ੍ਹਾਂ ਨੇ ਆਪਣੇ ਐਕਸ ਆਊਂਟ 'ਤੇ ਲਿਖਿਆ...ਡਰਿਆ ਹੋਇਆ ਤਾਨਾਸ਼ਾਹ ਮਰਿਆ ਹੋਇਆ ਲੋਕਤੰਤਰ ਬਣਾਉਣਾ ਚਾਹੁੰਦਾ ਹੈ।


COMMERCIAL BREAK
SCROLL TO CONTINUE READING

ਮੀਡੀਆ ਸਮੇਤ ਸਾਰੇ ਅਦਾਰਿਆਂ 'ਤੇ ਕਬਜ਼ਾ ਕਰਨਾ, ਪਾਰਟੀਆਂ ਨੂੰ ਤੋੜਨਾ, ਕੰਪਨੀਆਂ ਤੋਂ ਹਫਤਾ ਵਸੂਲੀ, ਮੁੱਖ ਵਿਰੋਧੀ ਪਾਰਟੀ ਦੇ ਖਾਤੇ ਫ੍ਰੀਜ਼ ਕਰਨਾ 'ਅਸੂਰੀ ਸ਼ਕਤੀ' ਲਈ ਕਾਫੀ ਨਹੀਂ ਸੀ, ਹੁਣ ਚੁਣੇ ਹੋਏ ਮੁੱਖ ਮੰਤਰੀਆਂ ਦੀ ਗ੍ਰਿਫਤਾਰੀ ਵੀ ਆਮ ਗੱਲ ਹੋ ਗਈ ਹੈ। 


INDIA ਇਸ ਦਾ ਮੂੰਹ ਤੋੜ ਜਵਾਬ ਦੇਵੇਗਾ


 



ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਅਤੇ ਬੀਜੇਪੀ ਨੂੰ ਨਿਸ਼ਾਨੇ ਅਤੇ ਲਿਆ ਅਤੇ ਕਿਹਾ


ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਕਾਰਨ ਇਸ ਤਰੀਕੇ ਨਾਲ ਟਾਰਗੇਟ ਕਰਨਾ ਪੂਰੀ ਤਰ੍ਹਾਂ ਗਲਤ ਅਤੇ ਗੈਰ-ਸੰਵਿਧਾਨਕ ਹੈ। ਰਾਜਨੀਤੀ ਦਾ ਪੱਧਰ ਇਸ ਤਰ੍ਹਾਂ ਨਾਲ ਹੇਠਾਂ ਡਿੱਗਣਾ ਨਾ ਤਾਂ ਪ੍ਰਧਾਨ ਮੰਤਰੀ ਸ਼ੋਭਾ ਦਿੰਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਨੂੰ।


ਆਪਣੇ ਆਲੋਚਕਾਂ ਨਾਲ ਚੁਣਾਵੀ ਲੜਾਈ ਵਿੱਚ ਉੱਤਰ ਕੇ ਲੜੋ, ਉਨ੍ਹਾਂ ਦਾ ਦਲੇਰੀ ਨਾਲ ਸਾਹਮਣਾ ਕਰੋ, ਅਤੇ ਬੇਸ਼ੱਕ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਜਸ਼ੈਲੀ 'ਤੇ ਹਮਲਾ ਕਰੋ - ਇਹ ਲੋਕਤੰਤਰ ਹੈ। ਪਰ ਇਸ ਤਰ੍ਹਾਂ ਦੇਸ਼ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਦੀ ਤਾਕਤ ਨੂੰ ਆਪਣੇ ਸਿਆਸੀ ਉਦੇਸ਼ ਦੀ ਪੂਰਤੀ ਲਈ ਵਰਤਣਾ ਅਤੇ ਦਬਾਅ ਪਾ ਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਲੋਕਤੰਤਰ ਦੇ ਹਰ ਸਿਧਾਂਤ ਦੇ ਵਿਰੁੱਧ ਹੈ।


ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ, ਸਾਰੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਦਿਨ-ਰਾਤ ਈਡੀ, ਸੀਬੀਆਈ, ਆਈਟੀ ਦੇ ਦਬਾਅ ਹੇਠ ਹਨ, ਇੱਕ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ, ਹੁਣ ਦੂਜਾ ਮੁੱਖ ਮੰਤਰੀ ਨੂੰ ਵੀ ਜੇਲ੍ਹ 'ਚ ਲੈ ਕੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਸ਼ਰਮਨਾਕ ਦ੍ਰਿਸ਼ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ।