Fazilka News: ਫਾਜ਼ਿਲਕਾ ਵਿੱਚ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਖ਼ਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਅਟੈਕ ਦੀ ਖ਼ਬਰ ਨੂੰ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕਰਨ ਤੋਂ ਬਾਅਦ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤਾਂ ਵਿੱਚ ਜਾਇਜਾ ਲੈਣ ਲਈ ਪਹੁੰਚੇ। 


COMMERCIAL BREAK
SCROLL TO CONTINUE READING

ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਨਰਮੇ ਦੀ ਫਸਲ ’ਤੇ ਹੋ ਰਹੇ ਕੀਟਾਂ ਦੇ ਹਮਲਿਆਂ ਦਾ ਨਿਰੀਖਣ ਕੀਤਾ ਅਤੇ ਕਿਸਾਨਾਂ ਨਾਲ ਖੇਤਾਂ ’ਚ ਮੁਲਾਕਾਤ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਰਮੇ ਦੀ ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਰੱਖਣ। ਉਨ੍ਹਾਂ ਅਧਿਕਾਰੀਆਂ ਨੂੰ ਲਗਾਤਾਰ ਖੇਤਾਂ ਦਾ ਨਿਰੀਖਣ ਕਰਨ ਦੇ ਹੁਕਮ ਵੀ ਦਿੱਤੇ। 


ਉਨ੍ਹਾਂ ਮਹਿਕਮੇ ਦੇ ਅਫ਼ਸਰਾਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਕਿਸਾਨ ਕੈਂਪ ਲਾ ਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਸਾਰੀ ਤਕਨੀਕੀ ਜਾਣਕਾਰੀ ਦੇਣ। ਉਨ੍ਹਾਂ ਵਿਭਾਗ ਦੀਆਂ ਟੀਮਾਂ ਨੂੰ ਕੀੜੇਮਾਰ ਜ਼ਹਿਰਾਂ, ਉੱਲੀ ਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਵੀ ਸਖ਼ਤ ਤਾੜਨਾ ਕੀਤੀ। 


ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਦੀ ਬਹਾਲੀ ਲਈ ਵਿਭਾਗ ਨੇ ਬਿਜਾਈ ਤੋਂ ਪਹਿਲਾਂ ਨਰਮੇ ਦੀਆਂ ਪਿੱਛਲੇ ਸਾਲ ਦੀਆਂ ਛਟੀਆਂ ਦੇ ਨਿਪਟਾਰੇ, ਨਦੀਨ ਮਾਰੋ ਮੁਹਿੰਮ ਅਤੇ ਨਰਮੇ ਦੀਆਂ ਜਿਨਿੰਗ ਫੈਕਟਰੀਆਂ ਵਿਚ ਗੁਲਾਬੀ ਸੁੰਡੀ ਦੇ ਲਾਰਵੇ ਨੂੰ ਮਾਰਨ ਲਈ ਫੂਮੀਗੇਸ਼ਨ ਵਰਗੇ ਕਾਰਜ ਕੀਤੇ ਗਏ ਸਨ ਉਥੇ ਹੀ ਗੁਜਰਾਤ ਤੋਂ ਅਣਅਧਿਕਾਰਤ ਕਿਸਮਾਂ ਦੇ ਬੀਜ ਦੀ ਆਮਦ ਵੀ ਰੋਕੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਫਸਲ ਠੀਕ ਸਥਿਤੀ ਵਿਚ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਨਰਮੇ ਤੇ ਨੁਕਸਾਨ ਦੀ ਹੱਦ ਤੋਂ ਵੱਧ ਵਾਲਾ ਕੋਈ ਵੀ ਹਾਟ ਸਪਾਟ ਹਾਲੇ ਤੱਕ ਨਹੀਂ ਹੈ।


ਦੱਸਸਈਏ ਕਿ ਫਾਜਿਲਕਾ ਦੇ ਕਿਸਾਨਾਂ ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਅਟੈਕ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਚੱਲ ਰਹੇ ਹਨ। ਜਿਸ ਤੋਂ ਬਾਅਦ ਜ਼ੀ ਮੀਡੀਆ ਨੇ ਕਿਸਾਨਾਂ ਦੀ ਫਸਲ 'ਤੇ ਸੁੰਡੀ ਦੇ ਐਟਕੀ ਦੀ ਖ਼ਬਰ ਨੂੰ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਤਾਂ ਜੋ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਜਿਸ ਤੋਂ ਬਾਅਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤਾਂ ਵਿੱਚ ਜਾਇਜਾ ਲੈਣ ਲਈ ਪਹੁੰਚੇ। ਲੋਕਾਂ ਦੇ ਵੱਲੋਂ ਇਸ ਮੌਕੇ ਜ਼ੀ ਮੀਡੀਆ ਦਾ ਧੰਨਵਾਦ ਵੀ ਕੀਤਾ ਗਿਆ।