Mohali News: ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਬੜਾ ਵਿੱਚ ਦੋ ਨੌਜਵਾਨ ਦਮਨ (17) ਅਤੇ ਦਿਲਪ੍ਰੀਤ ਸਿੰਘ (18) ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਦਮਨ ਦੀ ਮੌਤ ਹੋ ਗਈ। ਜਦਕਿ ਦਿਲਪ੍ਰੀਤ ਦੀ ਅੱਖ ਵਿੱਚ ਚਾਕੂ ਮਾਰ ਦਿੱਤਾ ਗਿਆ ਸੀ। ਦਮਨ ਦੇ ਪਰਿਵਾਰ ਵਾਲਿਆਂ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਮੋਹਾਲੀ ਏਅਰਪੋਰਟ ਰੋਡ ਤੇ ਇਨਸਾਫ ਲਈ ਧਰਨਾ ਲਗਾਇਆ ਗਿਆ ਸੀ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਧਰਨੇ ਨੂੰ ਹਟਾ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਦਮਨ ਦੇ ਸਾਥੀ ਦੀ ਹਾਲਤ ਸਥਿਰ ਹੈ। ਪਰਿਵਾਰਾਂ ਵੱਲੋਂ ਦਮਨ ਦੀ ਮ੍ਰਿਤਕ ਦੇਹ ਨੂੰ ਸੰਸਕਾਰ ਲਈ ਲਜਾਇਆ ਗਿਆ ਹੈ।


COMMERCIAL BREAK
SCROLL TO CONTINUE READING

ਦੱਸਦਈਏ ਕਿ ਪਿੰਡ ਦੇ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਦਮਨ ਦੀ ਲਾਸ਼ ਏਅਰਪੋਰਟ ਰੋਡ ਉਤੇ ਰੱਖ ਕੇ ਜਾਮ ਲਗਾਇਆ ਹੋਇਆ ਸੀ। ਪੂਰੀ ਰਾਤ ਪਰਿਵਾਰ ਤੇ ਪਿੰਡ ਦੇ ਲੋਕ ਧਰਨੇ ਉਤੇ ਬੈਠੇ ਰਹੇ। ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਫ਼ਰਾਰ ਹਨ। ਸ਼ੁੱਕਰਵਾਰ ਨੂੰ ਵੀ ਇਹ ਪੂਰਾ ਰੋਡ ਬੰਦ ਕੀਤਾ ਹੋਇਆ ਸੀ। ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮੁਲਜ਼ਮ ਗੈਰਕਾਨੂੰਨੀ ਪੀਜੀ ਵਿੱਚ ਰਹਿੰਦੇ ਸਨ ਤੇ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। 


ਪੁਲਿਸ ਨੇ ਮੁਹਾਲੀ ਦੇ ਕੁੰਬੜਾ ਕਤਲ ਕਾਂਡ ਵਿਚ ਵੱਡੀ ਕਾਰਵਾਈ ਕਰਦੇ ਹੋਏ ਗੌਰਵ ਸਮੇਤ 4 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਦਕਿ ਇਕ ਮੁਲਜ਼ਮ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਗੌਰਵ ਨੂੰ ਬੀਤੇ ਦਿਨ ਸੋਹਾਣਾ ਤੋਂ ਕਾਬੂ ਕੀਤਾ ਗਿਆ ਸੀ।