Elderly Man's Enthusiastic Dance Video Viral News: ਯਾਤਰੀਆਂ ਨੂੰ ਅਕਸਰ ਮੈਟਰੋ ਵਿੱਚ ਲੰਬਾ ਸਫ਼ਰ ਕਰਦੇ ਦੇਖਿਆ ਗਿਆ ਹੈ। ਕੁਝ ਲੋਕ ਆਪਣੀ ਮੈਟਰੋ ਯਾਤਰਾ ਨੂੰ ਬਿਲਕੁਲ ਵੀ ਬੋਰਿੰਗ ਨਹੀਂ ਬਣਾਉਣਾ ਚਾਹੁੰਦੇ, ਇਸ ਲਈ ਉਹ ਕਈ ਤਰੀਕੇ ਕੱਢ ਲੈਂਦੇ ਹਨ। ਇਸ ਦੌਰਾਨ ਉਹ ਸੰਗੀਤ ਸੁਣਦੇ, ਨਾਵਲ ਪੜ੍ਹਦੇ, ਮੋਬਾਈਲ ਦੀ ਵਰਤੋਂ ਕਰਦੇ ਹੋਏ ਜਾਂ ਸਮਾਂ ਲੰਘਾਉਣ ਲਈ ਨੀਂਦ ਦੀ ਝਪਕੀ ਲੈਂਦੇ ਹੋਏ ਵੇਖੇ ਜਾਂਦੇ ਹਨ ਅਤੇ ਕੁਝ ਤਾਂ ਨੱਚਣਾ ਵੀ ਸ਼ੁਰੂ ਕਰ ਦਿੰਦੇ ਹਨ। 


COMMERCIAL BREAK
SCROLL TO CONTINUE READING

ਅਜਿਹਾ ਹੀ ਇੱਕ ਬਜ਼ੁਰਗ ਵਿਅਕਤੀ ਦਾ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵੀਡੀਓ 'ਚ ਮੁੰਬਈ ਲੋਕਲ 'ਚ ਸਵਾਰ ਬੁਜ਼ੁਰਗ ਯਾਤਰੀ 'ਓ ਮੇਰੇ ਦਿਲ ਕੇ ਚੈਨ' ਗੀਤ 'ਤੇ ਡਾਂਸ ਕਰ ਰਿਹਾ ਹੈ। ਕਲਿੱਪ ਨੇ ਸੋਸ਼ਲ ਮੀਡੀਆ ਯੂਜ਼ਰਸ ਨੂੰ ਖੁਸ਼ ਕਰ ਦਿੱਤਾ ਅਤੇ ਇਸਨੂੰ "ਮੁਫ਼ਤ ਥੈਰੇਪੀ" ਕਹਿ ਰਹੇ ਹਨ।


ਵਾਇਰਲ ਵੀਡੀਓ 'ਚ ਤੁਸੀਂ ਦੇਖਿਆ ਕਿ ਚਿੱਟੇ ਤੇ ਲਾਲ ਰੰਗ ਦੀ ਟੀ-ਸ਼ਰਟ 'ਚ ਇੱਕ ਬਜ਼ੁਰਗ ਮੁੰਬਈ ਲੋਕਲ ਦੇ ਅੰਦਰ ਡਾਂਸ ਕਰ ਰਿਹਾ ਹੈ।ਇਸ  ਵਾਇਰਲ ਵੀਡੀਓ ਨੂੰ ਸ਼ਸ਼ਾਂਕ ਪਾਂਡੇ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਸ਼ਸ਼ਾਂਕ ਨੇ ਆਪਣੇ ਬਾਇਓ ਵਿੱਚ ਗਾਇਕ, ਗੀਤਕਾਰ, ਲਾਈਵ ਪਰਫਾਰਮਰ ਅਤੇ ਐਕਟਰ ਲਿਖਿਆ ਹੈ। ਸ਼ਸ਼ਾਂਕ ਦੁਆਰਾ ਸਾਂਝੀ ਕੀਤੀ ਗਈ ਕਲਿੱਪ ਵਿੱਚ ਉਹ ਅਤੇ ਹੋਰ ਯਾਤਰੀਆਂ ਨੂੰ ਪ੍ਰਸਿੱਧ ਕਿਸ਼ੋਰ ਕੁਮਾਰ ਦਾ ਗੀਤ ਗਾਉਂਦੇ ਹੋਏ ਦਿਖਾਇਆ ਗਿਆ ਹੈ। ਜਦੋਂ ਉਹ ਗਾ ਰਿਹਾ ਸੀ ਤਾਂ ਇੱਕ ਬਜ਼ੁਰਗ ਨੱਚਣ ਲੱਗਾ। 


ਵੇਖੋ ਵੀਡੀਓ-- Elderly Man's Enthusiastic Dance Video Viral News: 


ਸ਼ਸ਼ਾਂਕ ਨੇ ਆਪਣੇ ਇੰਸਟਾਗ੍ਰਾਮ ਤੇ ਇਹ ਵੀਡੀਓ ਨੂੰ ਪੋਸਟ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਹੈ, "ਕਿਸ ਨੇ ਕਿਹਾ ਕਿ ਅਸੀਂ ਸਿਰਫ ਲੋਕਲ ਟਰੇਨਾਂ ਵਿੱਚ ਲੜਦੇ ਹਾਂ।" 


ਇਹ ਵੀ ਪੜ੍ਹੋ: Punjab News: ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ‘ਚ ਫੋਟੋਗ੍ਰਾਫਰਾਂ ਨੇ ਕੀਤੀ ਗੁੰਡਾਗਰਦੀ, CCTV ਆਈ ਸਾਹਮਣੇ

ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਸ ਕਲਿੱਪ ਨੂੰ ਕਰੀਬ 5 ਲੱਖ ਲੋਕਾਂ ਨੇ ਦੇਖਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਕਲਿੱਪ ਨੂੰ ਪਸੰਦ ਕੀਤਾ ਅਤੇ ਕਾਮੈਂਟ ਵਿੱਚ ਆਪਣੀ ਰਾਏ ਜ਼ਾਹਰ ਕੀਤੀ। ਇੱਕ ਯੂਜ਼ਰ ਨੇ ਲਿਖਿਆ, "ਇਸਨੂੰ ਕਹਿੰਦੇ ਹਨ ਆਪਣੇ ਤਣਾਅ ਦਾ ਆਨੰਦ ਲੈਣਾ।" ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, "ਇੱਥੇ ਤਾਂ ਫ੍ਰੀ ਥੈਰੇਪੀ ਚੱਲ ਰਹੀ ਹੈ।" ਬਜ਼ੁਰਗ ਆਦਮੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਜ਼ੁਰਗ ਦੀ ਕਾਫੀ ਚਰਚਾ ਹੋ ਰਹੀ ਹੈ।


ਇਹ ਵੀ ਪੜ੍ਹੋ: Punjab News: ਥਾਣੇਦਾਰ ਨੇ ਪੁਲਿਸ ਥਾਣੇ ਵਿੱਚ ਕੀਤੀ ਸ਼ਰਮਨਾਕ ਹਰਕਤ! ਵੇਖੋ CCTV ਫੋਟੇਜ