Talwara News: ਬਿਆਸ ਦਰਿਆ `ਚ ਫਸੇ 5 ਹਿੰਦੂਆਂ ਨੂੰ ਬਚਾਉਣ ਲਈ ਨੂਰ ਮੁਹੰਮਦ ਨੇ ਆਪਣੀ ਜਾਨ ਦੀ ਨਹੀਂ ਕੀਤੀ ਪਰਵਾਹ
Talwara News: ਨੂਰ ਮੁਹੰਮਦ ਨਾਮ ਦੇ ਸਖ਼ਤ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦਰਿਆ ਵਿੱਚ ਫਸੇ ਪੰਜ ਹਿੰਦੂ ਲੋਕਾਂ ਨੂੰ ਆਪਣੀ ਕਿਸ਼ਤੀ ਵਿੱਚ ਸੁਰੱਖਿਅਤ ਕੱਢ ਲਿਆਂਦਾ।
Talwara News: ਹਿਮਾਚਲ ਵਿਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਜਿੱਥੇ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਉਥੇ ਹੀ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵਿੱਚ ਪਾਣੀ ਦਾ ਪੱਧਰ ਕੱਲ੍ਹ 1394 ਫੁੱਟ ਹੋਣ ਤੋਂ ਬਾਅਦ ਬੀਬੀਐਮਬੀ ਵੱਲੋਂ ਸਵੇਰੇ 8 ਵਜੇ 40 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿਚ ਸ਼ਾਹ ਨਹਿਰ ਬੈਰਾਜ ਰਾਹੀਂ ਛੱਡਿਆ ਗਿਆ ਉਥੇ ਹੀ ਸ਼ਾਮ 6 ਵਜੇ ਤੱਕ ਮਹਾਰਾਣਾ ਪ੍ਰਤਾਪ ਝੀਲ ਵਿੱਚ ਪਾਣੀ ਦੀ ਆਮਦ 3 ਲੱਖ ਦੇ ਕਰੀਬ ਆਉਣ ਕਾਰਨ ਬੀਬੀਐਮਬੀ ਵੱਲੋਂ 1 ਲੱਖ 42 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਬਿਆਸ ਵਿਚ ਛੱਡ ਦਿੱਤਾ ਗਿਆ।
ਇਸ ਨਾਲ ਸ਼ਾਹ ਨਹਿਰ ਬੈਰਾਜ ਦੇ ਕਰੀਬ ਮਾਤਰ 250 ਮੀਟਰ ਦੀ ਦੂਰੀ ਉਤੇ ਇੱਕ ਖੇਤ ਵਿਚ ਕੰਮ ਕਰਨ ਗਏ ਲੋਕ ਬਿਆਸ ਨਦੀ ਵਿਚ ਫਸ ਗਏ ਜਿਨਾਂ ਨੂੰ ਜਦੋਂ ਬੀਬੀਐਮਬੀ ਦੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਬਿਆਸ ਵਿੱਚੋਂ ਬਾਹਰ ਕੱਢਣ ਵਿਚ ਨਾਕਾਮ ਰਹੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁਲਾਈ ਐਨਡੀਆਰਐਫ ਦੀ ਟੀਮ ਤੱਕ ਨਹੀਂ ਪਹੁੰਚੀ ਤਾਂ ਹਿਮਾਚਲ ਦੇ ਪਿੰਡ ਤੋਂ ਸਾਬਕਾ ਫੌਜ਼ੀ ਨੂਰ ਮੁਹੰਮਦ ਆਪਣੇ ਕੁਝ ਪਿੰਡ ਦੇ ਲੋਕਾਂ ਨਾਲ ਆਪਣੀ ਕਿਸ਼ਤੀ ਲੈ ਕੇ ਤਲਵਾੜਾ ਪੁਲਿਸ ਕੋਲ ਪਹੁੰਚਿਆ ਤੇ ਥਾਣਾ ਮੁਖੀ ਹਰਗੁਰਦੇਵ ਸਿੰਘ ਨੂੰ ਕਿਹਾ ਕੀ ਉਹ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਿਆਸ ਵਿੱਚੋ ਬਾਹਰ ਲੈ ਕੇ ਆ ਸਕਦਾ ਹੈ।
ਇਸ ਤੋਂ ਬਾਅਦ ਥਾਣਾ ਮੁਖੀ ਦੀ ਮਦਦ ਨਾਲ ਉਹ ਬਿਆਸ ਨਦੀ ਵਿਚ ਉਤਰਿਆ ਤੇ ਇਨ੍ਹਾਂ 5 ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਬਿਆਸ ਤੋਂ ਬਾਹਰ ਕੱਢ ਲਿਆ ਜਿਨ੍ਹਾਂ ਵਿੱਚ ਰਾਮ ਬਿਲਾਸ, ਸ਼੍ਰੀ ਦੇਵੀ, ਸਦਾ ਨੰਦ, ਪੁਜਾਰੀ ਅਤੇ ਪਵਨ ਕੁਮਾਰ ਨੂੰ ਬਾਹਰ ਲੈ ਕੇ ਆਇਆ ਉਥੇ ਹੀ ਨੂਰ ਮੁਹੰਮਦ ਨੇ ਕਿਹਾ ਕਿ ਕਿਸ ਧਰਮ ਨੂੰ ਦੇਖ ਕੇ ਨਦੀ ਵਿਚ ਨਹੀਂ ਗਿਆ ਉਸ ਸਿਰਫ ਇਨਸਾਨੀਅਤ ਦੇਖ ਕੇ ਦਰਿਆ ਵਿੱਚ ਉਤਰਿਆ ਸੀ। ਨੂਰ ਮੁਹੰਮਦ ਮਜ਼ਦੂਰਾਂ ਨੂੰ ਪਾਣੀ ਵਿਚੋਂ ਕੱਢਣ ਵਿੱਚ ਸਫਲ ਹੋ ਗਿਆ। ਇਸ ਤੋਂ ਬਾਅਦ ਉਹ ਮਜ਼ਦੂਰਾਂ ਨੂੰ ਸੁਰੱਖਿਅਤ ਕੰਢੇ ਉਪਰ ਲੈ ਆਇਆ।
ਇਹ ਵੀ ਪੜ੍ਹੋ : Bhakra Dam: ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਥੱਲੇ
ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਨਸਾਨ ਦੀ ਕੀਮਤੀ ਜਾਨ ਬਚਾਉਣੀ ਹੈ। ਉਥੇ ਹੀ ਨਦੀ ਵਿੱਚੋਂ ਸੁਰੱਖਿਅਤ ਬਾਹਰ ਆਏ ਰਾਮ ਬਿਲਾਸ ਨੇ ਕਿਹਾ ਕਿ ਨੂਰ ਉਨ੍ਹਾਂ ਲਈ ਭਗਵਾਨ ਬਣ ਕੇ ਆਇਆ ਤੇ ਉਨ੍ਹਾਂ ਦੀ ਜਾਨ ਬਚਾਈ ਇਸ ਲਈ ਉਹ ਤਾਂ ਇਸ ਸਮੇਂ ਨੂਰ ਨੂੰ ਹੀ ਭਗਵਾਨ ਮੰਨਦੇ ਹਨ। ਨੂਰ ਮੁਹੰਮਦ ਦੇ ਇਸ ਜਾਨ ਜੋਖ਼ਮ ਵਿੱਚ ਪਾਉਣ ਵਾਲੇ ਕੰਮ ਦੀ ਹਰ ਭਾਈਚਾਰਾ ਤਾਰੀਫ ਕਰ ਰਿਹਾ ਹੈ। ਉਥੇ ਹੀ ਮਜ਼ਦੂਰਾਂ ਨੇ ਕਿਹਾ ਕਿ ਨੂਰ ਮੁਹੰਮਦ ਉਨ੍ਹਾਂ ਲਈ ਰੱਬ ਬਣ ਕੇ ਬਹੁੜਿਆ ਹੈ। ਉਥੇ ਹੀ ਹਰਗੁਰਦੇਵ ਸਿੰਘ ਥਾਣਾ ਮੁਖੀ ਤਲਵਾੜਾ ਦਾ ਕਹਿਣਾ ਹੈ ਕਿ ਨੂਰ ਨੇ ਇਨਸਾਨੀ ਫ਼ਰਜ਼ ਨਿਭਾਇਆ ਜੋ ਕਿਸੀ ਦਾ ਵੀ ਦਿਲ ਜਿੱਤਣ ਲਈ ਕਾਫੀ ਹੈ ਤੇ ਉਸ ਦੇ ਇਸ ਕੰਮ ਨੂੰ ਉਹ ਦਿਲੋਂ ਧੰਨਵਾਦ ਕਰਦੇ ਹਨ।
ਇਹ ਵੀ ਪੜ੍ਹੋ : Sutlej River News: ਸਤਲੁਜ ਦਰਿਆ ਦਾ ਪਾਣੀ ਪਿੰਡਾਂ 'ਚ ਮਚਾਉਣ ਲੱਗਾ ਕਹਿਰ
ਹੁਸ਼ਿਆਰਪੁਰ ਤੋਂ ਰਮਨ ਖੋਸਲਾ ਦੀ ਰਿਪੋਰਟ