Nuh-Mewat Violence Latest Updates:  ਨੂਹ ਪੁਲਿਸ ਨੇ ਗਊ ਰਕਸ਼ਾ ਬਜਰੰਗ ਬਲ ਦੇ ਮੁਖੀ ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ ਨੂੰ ਨੂਹ, ਰਿਆਨਾ ਵਿੱਚ ਹਿੰਦੂਤਵੀ ਸੰਗਠਨਾਂ ਵੱਲੋਂ ਕੱਢੇ ਗਏ ਜਲੂਸ ਦੌਰਾਨ ਫਿਰਕੂ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਬਜਰੰਗੀ ਨੂੰ ਫਰੀਦਾਬਾਦ ਦੀ ਪਾਰਵਤੀਆ ਕਾਲੋਨੀ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਬਿੱਟੂ ਬਜਰੰਗੀ ਦੇ ਖਿਲਾਫ ਥਾਣਾ ਨੂਹ ਸਦਰ 'ਚ ਏ.ਐੱਸ.ਪੀ ਊਸ਼ਾ ਕੁੰਡੂ ਦੀ ਸ਼ਿਕਾਇਤ 'ਤੇ ਇਕ ਵੱਖਰਾ ਮਾਮਲਾ ਵੀ ਦਰਜ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਬਿੱਟੂ ਬਜਰੰਗੀ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 148, 149, 332, 353, 186, 395, 397, 506 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਜਰੰਗੀ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਲਾਈਵ ਵੀਡੀਓ ਸਟ੍ਰੀਮ ਵਿਚ ਭੜਕਾਊ ਟਿੱਪਣੀਆਂ ਕੀਤੀਆਂ, ਜਿਸ ਨੂੰ ਇੰਟਰਨੈੱਟ 'ਤੇ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਸੀ।


ਇਹ ਵੀ ਪੜ੍ਹੋ; Malout Crime News: ਗਰਭਵਤੀ ਔਰਤ ਦੀ ਲਾਸ਼ ਬਰਾਮਦ, ਪਤੀ ਤੇ ਜੇਠ ਕਰਦੇ ਸਨ ਚਰਿੱਤਰ 'ਤੇ ਸ਼ੱਕ

ਇਸ ਤੋਂ ਪਹਿਲਾਂ, ਯਾਤਰਾ 'ਤੇ ਅੱਗੇ ਵਧਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਖਿਲਾਫ ਭੜਕਾਊ ਵੀਡੀਓ ਜਾਰੀ ਕਰਕੇ ਫਿਰਕੂ ਤਣਾਅ ਨੂੰ ਭੜਕਾਉਣ ਲਈ 1 ਅਗਸਤ ਨੂੰ ਫਰੀਦਾਬਾਦ ਦੇ ਡਬੁਆ ਪੁਲਿਸ ਸਟੇਸ਼ਨ ਵਿੱਚ ਉਸ ਦੇ ਖਿਲਾਫ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਵੀ ਦਰਜ ਕੀਤੀ ਗਈ ਸੀ। ਜਲੂਸ 'ਚ ਸ਼ਾਮਲ ਕਈ ਲੋਕ ਹਥਿਆਰਾਂ ਨਾਲ ਲੈਸ ਨਜ਼ਰ ਆਏ, ਜਿਸ 'ਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਵਾਲ ਚੁੱਕੇ।


ਇਹ ਵੀ ਪੜ੍ਹੋ;Bathinda Crime: ਪੁਲਿਸ ਮੁਲਾਜ਼ਮ ਤੋਂ ਐਸਐਲਆਰ ਖੋਹਣ ਦੇ ਮਾਮਲੇ ਦੇ ਬੰਬੀਹਾ ਗਿਰੋਹ ਨਾਲ ਜੁੜੇ ਤਾਰ; ਪੰਜ ਗੁਰਗੇ ਫੜ੍ਹੇ

ਗੌਰਤਲਬ ਹੈ ਕਿ 31 ਜੁਲਾਈ ਨੂੰ ਨੂਹ 'ਚ ਫਿਰਕੂ ਦੰਗੇ (Nuh Violence Latest news) ਭੜਕ ਗਏ ਸਨ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 88 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਹਜ਼ਾਰਾਂ ਪ੍ਰਵਾਸੀਆਂ ਨੂੰ ਆਪਣੇ ਗ੍ਰਹਿ ਰਾਜ ਪਰਤਣ ਲਈ ਮਜ਼ਬੂਰ ਹੋਣਾ ਪਿਆ। ਇਸ ਦੌਰਾਨ ਪ੍ਰਸ਼ਾਸਨ ਨੇ ਕਬਜ਼ੇ ਹਟਾਉਣ ਦੇ ਨਾਂ ’ਤੇ ਸੌ ਤੋਂ ਵੱਧ ਘਰਾਂ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ।