Dera Baba Nanak News(ਨਿਤਿਨ ਲੂਥਰਾ):ਪੰਜਾਬ ਵਿੱਚ ਇਸ ਵੇਲੇ ਪੰਚਾਇਤੀ ਚੋਣਾਂ ਕਾਰਨ ਹਰ ਪਿੰਡ ਵਿੱਚ ਸਿਆਸੀ ਮਾਹੌਲ ਗਰਮ ਹੈ। ਕਈ ਪਿੰਡਾਂ ਨੇ ਤਾਂ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ ਸਰਬਸਮੰਤੀ ਨਾਲ ਪੰਚਾਇਤ ਚੁਣ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਪੰਜਾਬ ਵਿੱਚ ਅਜਿਹਾ ਹੀ ਇਕ ਪਿੰਡ ਹੈ ਹਰਦੋਰਵਾਲ ਕਲਾਂ ਜਿਥੋਂ ਦੇ ਲੋਕ ਪਿਛਲੇ 30 ਸਾਲਾਂ ਤੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਦੇ  ਰਹੇ ਹਨ। 


COMMERCIAL BREAK
SCROLL TO CONTINUE READING

ਡੇਰਾ ਬਾਬਾ ਨਾਨਕ ਇਲਾਕੇ ਦਾ ਇਹ ਪਿੰਡ ਇਸ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਵਾਰ ਚਰਚਾ ਸਰਬ ਸੰਮਤੀ ਦੀ ਨਹੀਂ ਸਗੋਂ ਪਿੰਡ ਦੀ ਸਰਪੰਚੀ ਲਈ ਆਏ 2 ਕਰੋੜ ਦੇ ਆਫ਼ਰ ਦੀ ਹੈ। ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿਣ ਵਾਲੇ ਆਤਮਾ ਰਾਮ ਨੇ ਸਰਪੰਚੀ ਲੈਣ ਲਈ ਐਲਾਨ ਕਰ ਦਿੱਤਾ ਹੈ ਕਿ ਜੇਕਰ ਪਿੰਡ ਵਾਸੀ ਉਸਨੂੰ ਸਰਬ ਸੰਮਤੀ ਨਾਲ ਸਰਪੰਚ ਚੁਣ ਲੈਂਦੇ ਹਨ, ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਵੇਗਾ। ਹਾਲਾਂਕਿ ਪਿੰਡ ਵਾਲਿਆ ਨੇ ਮੌਕੇ 'ਤੇ ਕੋਈ ਫ਼ੈਸਲਾ ਨਹੀ ਲਿਆ।ਇਸ ਸਬੰਧੀ ਵੱਖਰੀ ਮੀਟਿੰਗ ਸੱਦੀ ਹੈ। ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਅਤੇ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਲਈ ਸਾਹਮਣੇ ਨਹੀ ਆਇਆ। 


ਜਾਣਕਾਰੀ ਮੁਤਾਬਕ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਸਰਪੰਚੀ ਹਾਸਲ ਕਰਨ ਲਈ ਦੋ ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹਰ ਵਾਰ ਸਰਬ ਸੰਮਤੀ ਨਾਲ ਚੋਣਾਂ ਲਈ ਮਸ਼ਹੂਰ ਪਿੰਡ ਹਰਦੋਰਵਾਲ ਕਲਾਂ ਦੇ ਜੰਝ ਘਰ 'ਚ ਐਤਵਾਰ ਨੂੰ ਵੀ ਇਸ ਸਬੰਧੀ ਬੈਠਕ ਹੋਈ। ਬੈਠਕ ਦੌਰਾਨ ਸਾਬਕਾ 30 ਸਾਲਾਂ ਤੋਂ ਸਰਬਸੰਮਤੀ ਨਾਲ ਚੁਣੀ ਜਾ ਰਹੀ ਹੈ ਪਿੰਡ ਹਰਦੋਰਵਾਲ ਕਲਾਂ ਦੀ ਪੰਚਾਇਤ, ਸਰਪੰਚ ਜਸਵਿੰਦਰ ਸਿੰਘ ਬਿੱਲਾ ਤੇ ਆਤਮਾ ਸਿੰਘ ਨੇ ਐਲਾਨ ਕੀਤਾ ਜੇ ਪਿੰਡ ਵਾਲੇ ਉਨਾ 'ਚੋਂ ਕਿਸੇ ਨੂੰ ਸਰਬਸਮੰਤੀ ਨਾਲ ਸਰਪੰਚ ਬਣਾਉਂਦੇ ਹਨ ਤਾਂ ਉਹ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਪੰਚੀ ਲਈ ਇਹ ਬੋਲੀ 50 ਲੱਖ ਰੁਪਏ ਦੀ ਸ਼ੁਰੂ ਹੋਈ ਸੀ, ਜੋ 2 ਕਰੋੜ ਰੁਪਏ 'ਤੇ ਜਾ ਰੁਕੀ। 


ਇਸ ਤੋਂ ਬਾਅਦ ਇੱਕਠੇ ਹੋਏ ਪਿੰਡ ਵਾਸੀਆ ਨੇ ਕਿਹਾ ਕਿ 30 ਸਾਲ ਹੋ ਗਏ ਹਨ ਪਿੰਡ 'ਚ ਪੰਚਾਇਤ ਦੀ ਚੋਣ ਲਈ ਵੋਟਾਂ ਨਹੀ ਪਈਆਂ ਪਰ ਇਸ ਵਾਰ ਉਹ ਚਾਹੁੰਦੇ ਸਨ ਕਿ ਚੋਣ ਹੋਵੇ। ਸਾਬਕਾ ਸਰਪੰਚਾ ਨੇ ਸਰਪੰਚੀ ਲਈ ਦੋ ਕਰੋੜ ਦੀ ਪੇਸ਼ਕਸ਼ ਕਰ ਦਿੱਤੀ ਹੈ। ਹੁਣ ਇਸ ਸਬੰਧੀ ਜਲਦ ਪਿੰਡ ਦੀ ਸਾਂਝੀ ਮੀਟਿੰਗ ਕਰ ਕੇ ਫ਼ੈਸਲਾ ਲਿਆ ਜਾਵੇਗਾ।


ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇੱਕ ਇੱਕ ਪਾਰਟੀ ਹੈ ਬੀਜੇਪੀ ਜੋ ਪੰਜਾਬ ਵਾਸੀਆਂ ਭਲੇ ਲਈ ਕੰਮ ਕਰ ਸਕਦੀ ਹੈ।