Delhi Metro Alcohol News: ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਯਾਤਰੀਆਂ ਨੂੰ ਮੈਟਰੋ ਵਿੱਚ ਸ਼ਰਾਬ ਦੀਆਂ ਦੋ ਬੋਤਲਾਂ ਲੈ ਕੇ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਹ ਬੋਤਲਾਂ ਸੀਲ ਬੰਦ ਹੋਣੀਆਂ ਚਾਹੀਦੀਆਂ ਹਨ। ਪਹਿਲੇ ਹੁਕਮਾਂ ਦੇ ਅਨੁਸਾਰ, ਏਅਰਪੋਰਟ ਐਕਸਪ੍ਰੈਸ ਲਾਈਨ ਨੂੰ ਛੱਡ ਕੇ ਦਿੱਲੀ ਮੈਟਰੋ ਵਿੱਚ ਸ਼ਰਾਬ ਲਿਜਾਣ 'ਤੇ ਪਾਬੰਦੀ ਲਗਾਈ ਗਈ ਸੀ। ਸੀਆਈਐਸਐਫ ਅਤੇ ਡੀਐਮਆਰਸੀ ਅਧਿਕਾਰੀਆਂ ਦੀ ਇੱਕ ਕਮੇਟੀ ਨੇ ਇਸ ਆਦੇਸ਼ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ।


COMMERCIAL BREAK
SCROLL TO CONTINUE READING

ਡੀਐਮਆਰਸੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਮੈਟਰੋ ਕੰਪਲੈਕਸ ਦੇ ਅੰਦਰ ਅਲਕੋਹਲ ਦੇ ਸੇਵਨ ਦੀ ਸਖ਼ਤ ਮਨਾਹੀ ਹੈ। ਮੈਟਰੋ ਦੇ ਮੁਸਾਫਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਯਾਤਰਾ ਦੌਰਾਨ ਸ਼ਿਸਟਾਚਾਰ ਦਾ ਧਿਆਨ ਰੱਖਣ। ਜੇਕਰ ਕੋਈ ਯਾਤਰੀ ਸ਼ਰਾਬ ਪੀ ਕੇ ਦੁਰਵਿਵਹਾਰ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਟਰੋ ਦੀ ਵੈੱਬਸਾਈਟ 'ਤੇ ਮੈਟਰੋ ਦੇ ਅੰਦਰ ਵਰਜਿਤ ਚੀਜ਼ਾਂ ਲਈ ਸੋਧੇ ਹੋਏ ਨਿਯਮਾਂ ਨੂੰ ਅਪਡੇਟ ਕੀਤਾ ਗਿਆ ਹੈ।


ਦਿੱਲੀ ਮੈਟਰੋ ਨੇ ਯਾਤਰੀਆਂ ਨੂੰ ਪ੍ਰਤੀ ਵਿਅਕਤੀ ਇੱਕ ਤੋਂ ਵੱਧ ਲਾਈਟਰ ਜਾਂ ਮਾਚਿਸ ਦੇ ਡੱਬੇ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੈਟਰੋ ਦੇ ਨਾਲ-ਨਾਲ ਏਅਰ ਇੰਡੀਆ ਨੇ ਵੀ ਸ਼ਰਾਬ 'ਤੇ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਉਦੋਂ ਤੱਕ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਜਦੋਂ ਤੱਕ ਕੈਬਿਨ ਕਰੂ ਉਨ੍ਹਾਂ ਨੂੰ ਅਲਕੋਹਲ ਨਹੀਂ ਦਿੰਦਾ। ਕੈਬਿਨ ਕਰੂ ਨੂੰ ਸੈਲਫ ਲਿਆਂਦੀ ਸ਼ਰਾਬ ਦਾ ਸੇਵਨ ਕਰਨ ਵਾਲੇ ਯਾਤਰੀਆਂ ਉਪਰ ਨਜ਼ਰ ਰੱਖਣੀ ਚਾਹੀਦੀ ਹੈ।


ਇਹ ਵੀ ਪੜ੍ਹੋ : Chit Fund Scam news: ਪੰਜਾਬ ਦੇ ਮੁੱਖ ਮੰਤਰੀ ਨੇ ਪਰਲ ਗਰੁੱਪ ਦੀ ਜ਼ਮੀਨਾਂ ਕਬਜ਼ੇ 'ਚ ਲੈਕੇ ਲੋਕਾਂ ਦੇ ਪੈਸੇ ਮੋੜਨ ਦੇ ਦਿੱਤੇ ਨਿਰਦੇਸ਼!


ਜਨਵਰੀ 2023 ਵਿੱਚ ਸ਼ਰਾਬ ਦੀਆਂ ਬੋਤਲਾਂ 'ਤੇ ਪਾਬੰਦੀ ਲਗਾਈ ਗਈ ਸੀ


ਇਸ ਤੋਂ ਪਹਿਲਾਂ ਜਨਵਰੀ 2023 'ਚ ਮੈਟਰੋ ਟਰੇਨਾਂ 'ਚ ਚਾਰ ਸ਼੍ਰੇਣੀਆਂ ਦੇ ਕਈ ਸਾਮਾਨ ਲਿਜਾਣ 'ਤੇ ਪਾਬੰਦੀ ਲਗਾਈ ਗਈ ਸੀ। ਕੁਝ ਹਥਿਆਰਾਂ ਅਤੇ ਗੋਲਾ ਬਾਰੂਦ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਸੀ, ਬਾਅਦ ਵਿੱਚ ਸੂਚੀ ਵਿੱਚ ਹਰ ਕਿਸਮ ਦੇ ਸਪਿਰਟ ਅਤੇ ਜਲਣਸ਼ੀਲ ਤਰਲ ਪਦਾਰਥ, ਸੀਲਬੰਦ ਸ਼ਰਾਬ ਦੀਆਂ ਬੋਤਲਾਂ, ਚਾਕੂ, ਕਟਲਰੀ, ਕਲੀਵਰ ਅਤੇ ਕਿਸੇ ਵੀ ਕਿਸਮ ਦੇ ਜਾਨਵਰਾਂ ਵਰਗੀਆਂ ਚੀਜ਼ਾਂ ਸ਼ਾਮਲ ਕਰਨ ਲਈ ਵਿਸਥਾਰ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Punjab News: ਉੱਚ ਯੋਗਤਾ ਦੇ ਬਾਵਜੂਦ ਨੌਜਵਾਨ ਮੁੰਡੇ ਤੇ ਕੁੜੀਆਂ ਕਰ ਰਹੇ ਹਨ ਝੋਨੇ ਦੀ ਲੁਆਈ, ਜਾਣੋ ਵਜ੍ਹਾ