Cycling Benefits: ਜਿਮ ਦੀ ਛੱਡੋ ਟੈਨਸ਼ਨ, ਸਿਰਫ਼ 10 ਮਿੰਟ ਰੋਜ਼ਾਨਾ ਕਰੋ ਸਾਈਕਲਿੰਗ, ਹੱਡੀਆਂ ਹੋਣਗੀਆਂ ਮਜ਼ਬੂਤ
ਸਾਈਕਲਿੰਗ ਮੁੱਖ ਤੌਰ `ਤੇ ਇੱਕ ਐਰੋਬਿਕ ਗਤੀਵਿਧੀ ਹੈ ਜਿਸ ਨਾਲ ਸਰੀਰ ਨੂੰ ਤੰਦਰੁਸਤ ਰਹਿੰਦਾ ਹੈ। ਦਿਨ ਵਿੱਚ ਸਿਰਫ਼ 10 ਮਿੰਟ ਸਾਈਕਲ ਚਲਾ ਕੇ ਤੁਸੀਂ ਆਪਣੀ ਉਮਰ ਵਧਾ ਸਕਦੇ ਹੋ `ਤੇ ਆਪਣੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਇਹ 10 ਮਿੰਟ ਤੁਹਾਡੇ ਲਈ ਕਿਵੇਂ ਫਾਇਦੇਮੰਦ ਸਾਬਤ ਹੋ ਸਕਦੇ ਹਨ।
Improve Heart Health
ਸਾਈਕਲਿੰਗ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਦਾ ਇੱਕ ਵਧੀਆ ਤਰੀਕਾ ਹੈ। ਇਹ ਕਾਰਡੀਓਵੈਸਕੁਲਰ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ, ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਨਿਯਮਤ ਸਾਈਕਲਿੰਗ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘਟਾਉਂਦੀ ਹੈ।
Muscle Strength
ਸਾਈਕਲ ਚਲਾਉਣ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਇਹ ਸਰੀਰ ਦੀਆਂ ਹੋਰ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਜਿਸ ਨਾਲ ਸਮੁੱਚੀ ਸਰੀਰਕ ਤਾਕਤ ਵਧਦੀ ਹੈ।
Weight Control
ਸਾਈਕਲਿੰਗ ਕੈਲੋਰੀ ਬਰਨ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇੱਕ ਰਿਪੋਰਟ ਦੇ ਅਨੁਸਾਰ ਸਾਈਕਲ ਚਲਾ ਕੇ ਇੱਕ ਘੰਟੇ ਵਿੱਚ ਲਗਭਗ 400-1000 ਕੈਲੋਰੀਆਂ ਬਰਨ ਕੀਤੀਆਂ ਜਾ ਸਕਦੀਆਂ ਹਨ। ਇਹ ਭਾਰ ਘਟਾਉਣ 'ਤੇ ਮੋਟਾਪੇ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
Improved Mental Health
ਸਾਈਕਲ ਚਲਾਉਣ ਨਾਲ ਮਾਨਸਿਕ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਇਹ ਤਣਾਅ, ਚਿੰਤਾ ਅਤੇ ਉਦਾਸੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਸਾਈਕਲਿੰਗ ਦੇ ਦੌਰਾਨ ਸਰੀਰ 'ਚ ਐਂਡੋਰਫਿਨ ਹਾਰਮੋਨਸ ਦਾ ਪੱਧਰ ਵਧਦਾ ਹੈ ਜੋ ਮੂਡ ਨੂੰ ਸੁਧਾਰਨ ਅਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
Immune System
ਸਾਈਕਲਿੰਗ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਨਿਯਮਤ ਸਾਈਕਲ ਚਲਾਉਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਜਿਸ ਨਾਲ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।
Increase Lung Capacity
ਸਾਈਕਲ ਚਲਾਉਂਦੇ ਸਮੇਂ ਸਾਹ ਲੈਣ ਦੀ ਗਤੀ ਵੱਧ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ। ਇਹ ਆਕਸੀਜਨ ਦੀ ਸਪਲਾਈ ਨੂੰ ਵਧਾਉਂਦਾ ਹੈ ਅਤੇ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਸਾਈਕਲ ਚਲਾਉਣ ਨਾਲ ਦਮੇ ਅਤੇ ਸਾਹ ਦੀਆਂ ਹੋਰ ਸਮੱਸਿਆਵਾਂ ਦਾ ਖਤਰਾ ਵੀ ਘੱਟ ਹੁੰਦਾ ਹੈ। (Disclaimer: ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।)