Homemade Moisturizer: ਹੁਣ ਘਰ ਵਿੱਚ ਇਨ੍ਹਾਂ ਘਰੇਲੂ ਚੀਜ਼ਾਂ ਨਾਲ ਤਿਆਰ ਕਰੋ ਮਾਇਸਚਰਾਈਜ਼ਰ! ਚਿਹਰਾ ਹੋਵੇਗਾ ਹੋਰ ਸੋਹਣਾ
Homemade Moisturizer: ਸਰਦੀਆਂ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਮੌਸਮ ਵਿੱਚ ਲੋਕਾਂ ਦੇ ਰਹਿਣ- ਸਹਿਣ ਦਾ ਤਰੀਕਾ ਬਦਲ ਜਾਂਦਾ ਹੈ। ਕੱਪੜਿਆਂ ਤੋਂ ਲੈ ਕੇ ਸਕਿੱਨ ਉੱਤੇ ਲਗਾਉਂਣ ਵਾਲੀ ਕਰੀਮ ਤੱਕ ਬਦਲ ਜਾਂਦੀ ਹੈ।
ਬਾਜ਼ਾਰ ਵਿਚ ਕਈ ਤਰ੍ਹਾਂ ਦੇ ਮਾਇਸਚਰਾਈਜ਼ਰ ਉਪਲਬਧ ਹਨ। ਪਰ ਤੁਸੀਂ ਆਸਾਨੀ ਨਾਲ ਘਰ ਵਿੱਚ ਕੁਦਰਤੀ ਤੌਰ 'ਤੇ ਮਾਇਸਚਰਾਈਜ਼ਰ ਬਣਾ ਸਕਦੇ ਹੋ। ਜੋ ਤੁਹਾਡੀ ਸਕਿੱਨ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਇਹ ਸਸਤਾ ਵੀ ਹੋ ਸਕਦਾ ਹੈ।
ਅਕਸਰ ਸਰਦੀ ਦੇ ਕਾਰਨ ਚਿਹਰੇ 'ਤੇ ਰੁਖਾਪਨ ਆ ਜਾਂਦਾ ਹੈ। ਸਰਦੀ ਵਿੱਚ ਲੋਕ ਆਪਣੀ ਸਕਿੱਨ ਨੂੰ ਮੁਲਾਇਮ ਅਤੇ ਖੁਸ਼ਕੀ ਤੋਂ ਦੂਰ ਰੱਖਣ ਲਈ ਮਾਇਸਚਰਾਈਜ਼ਰ ਦੀ ਵਰਤੋਂ ਕਰਦੇ ਹਨ। ਰੋਜ਼ਾਨਾ ਮਾਇਸਚਰਾਈਜ਼ਰ ਦੀ ਵਰਤੋਂ ਕਰਨ ਤੋਂ ਇਲਾਵਾ ਚਮੜੀ ਨੂੰ ਹਾਈਡਰੇਟ ਰੱਖਣ ਲਈ ਪਾਣੀ ਪੀਣਾ ਵੀ ਜ਼ਰੂਰੀ ਹੈ। ਜ਼ਿਆਦਾਤਰ ਲੋਕ ਬਜ਼ਾਰ ਵਿੱਚ ਮਿਲ ਰਹੇ ਕੈਮੀਕਲ ਨਾਲ ਭਰੇ ਮਾਇਸਚਰਾਈਜ਼ਰ ਦੀ ਵਰਤੋਂ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੋ-ਤਿੰਨ ਚੀਜ਼ਾਂ ਦੀ ਮਦਦ ਨਾਲ ਘਰ 'ਚ ਆਸਾਨੀ ਨਾਲ ਮਾਇਸਚਰਾਈਜ਼ਰ ਤਿਆਰ ਕਰਨ ਦੇ ਤਰੀਕੇ ਦੱਸਾਂਗੇ।
Almonds and Aloe Vera
ਬਦਾਮਾਂ ਨੂੰ ਰਾਤ ਭਰ ਭਿੱਜਣ ਦਿਓ। ਸਵੇਰੇ ਇਸ ਨੂੰ ਪੀਸ ਕੇ ਗੁਲਾਬ ਜਲ ਵਿੱਚ ਮਿਲਾ ਲਓ। ਫਿਰ ਐਲੋਵੇਰਾ ਜੈੱਲ ਅਤੇ ਬਦਾਮ ਦਾ ਤੇਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਵਿੱਚ ਵਿਟਾਮਿ-ਈ ਦੇ ਕੈਪਸੂਲ ਪਾਓ ਅਤੇ ਇਸਨੂੰ ਇੱਕ ਸਾਫ਼ ਡੱਬੇ ਵਿੱਚ ਸਟੋਰ ਕਰੋ। ਇਸ ਦੀ ਵਰਤੋਂ ਅਸਾਨੀ ਨਾਲ15 ਦਿਨਾਂ ਤੱਕ ਕੀਤੀ ਜਾ ਸਕਦੀ ਹੈ।
Make Moisturizer with Honey
ਇੱਕ ਚੱਮਚ ਸ਼ਹਿਦ ਵਿੱਚ ਦੋ ਚੱਮਚ ਗਲਿਸਰੀਨ ਮਿਲਾਓ। ਤੁਸੀਂ ਚਾਹੋ ਤਾਂ ਇਕ ਚੱਮਚ ਗੁਲਾਬ ਜਲ ਵੀ ਮਿਲਾ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਇਸਦੀ ਕੁਝ ਮਿੰਟਾਂ ਲਈ ਮਾਲਿਸ਼ ਕਰੋ ਅਤੇ ਰਾਤ ਭਰ ਚਿਹਰੇ 'ਤੇ ਲੱਗਾ ਰਹਿਣ ਦਿਓ। ਸਵੇਰੇ ਚਿਹਰੇ ਨੂੰ ਧੋ ਲਓ।
Coconut Oil Moisturizer
ਨਾਰੀਅਲ ਦਾ ਤੇਲ ਚਿਹਰੇ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਵਿਟਾਮਿਨ-ਈ ਦੇ ਕੈਪਸੂਲ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਇੱਕ ਨਮੀ ਦੇ ਤੌਰ ਉੱਤੇ ਵਰਤ ਸਕਦੇ ਹੋ।
Disclaimer
ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।