Monsoon Fashion Tips : ਮੌਨਸੂਨ `ਚ ਸਟਾਈਲਿਸ਼ ਤੇ ਗਲੈਮਰਸ ਦਿਖਣ ਲਈ ਕਰੋ ਇਨ੍ਹਾਂ ਰੰਗਾਂ ਦੀ ਚੋਣ
ਬਰਸਾਤ ਦੇ ਮੌਸਮ ਵਿੱਚ ਬੇਸ਼ੱਕ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਇਸ ਦੌਰਾਨ ਚਿਪਚਿਪੀ ਗਰਮੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ `ਚ ਪਸੀਨਾ ਪਾਣੀ ਵਾਂਗ ਵਗਦਾ ਹੈ, ਪਸੀਨੇ `ਤੇ ਕਾਬੂ ਪਾਉਣ ਲਈ ਕੱਪੜਿਆਂ ਅਤੇ ਉਨ੍ਹਾਂ ਦੇ ਰੰਗਾਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
Monsoon
ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ ਕਿ ਇਸ ਮੌਸਮ 'ਚ ਕਿਸ ਰੰਗ ਦੇ ਕੱਪੜੇ ਪਾਉਣੇ ਚਾਹੀਦੇ। ਇਸ ਮੌਸਮ ਵਿੱਚ ਬਲੈਕ, ਡਾਰਕ ਗ੍ਰੀਨ ਅਤੇ ਮਰੂਨ ਰੰਗ ਦੇ ਕੱਪੜੇ ਪਾਉਣ ਤੋਂ ਬਚਣਾ ਚਾਹੀਦਾ ਹੈ।
Colors for the Monsoon Season
ਕੁੱਝ ਰੰਗ ਅਜਿਹੇ ਹੁੰਦੇ ਹਨ ਜੋ ਬਰਸਾਤ ਦੇ ਮੌਸਮ 'ਚ ਪਾਉਣੇ ਚੰਗੇ ਹੁੰਦੇ ਹਨ। ਇਸ ਨਾਲ ਕਿਸੇ ਵੀ ਬਿਮਾਰੀ ਦੇ ਫੈਲਣ ਦਾ ਖ਼ਤਰਾ ਨਹੀਂ ਰਹਿੰਦਾ। ਆਓ ਜਾਣਦੇ ਹਾਂ ਬਰਸਾਤ ਦੇ ਮੌਸਮ 'ਚ ਕਿਹੜੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।
White Color
ਬਰਸਾਤ ਦੇ ਮੌਸਮ 'ਚ ਆਪਣੇ ਆਪ ਨੂੰ ਸਟਾਈਲਿਸ਼ ਲੁੱਕ ਲਈ ਤੁਸੀਂ ਸਫ਼ੇਦ ਕੱਪੜੇ ਪਾ ਸਕਦੇ ਹੋ। ਇਸ ਨੂੰ ਪਾ ਕੇ ਤੁਹਾਨੂੰ ਨਮੀ ਤੋਂ ਵੀ ਰਾਹਤ ਮਿਲੇਗੀ। ਇਹ ਕਿਸੇ ਵੀ ਰੰਗ ਨਾਲ ਵਧੀਆ ਦਿਖਾਈ ਦਿੰਦਾ ਹੈ।
Light Yellow
ਬਰਸਾਤ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਪਾਉਣੇ ਚੰਗੇ ਹੁੰਦੇ ਹਨ। ਅਜਿਹੀ ਸਥਿਤੀ 'ਚ ਤੁਸੀਂ ਹਲਕੇ ਪੀਲੇ ਰੰਗ ਦੇ ਫਲੋਰਲ ਪ੍ਰਿੰਟ ਜਾਂ ਪਲੇਨ ਡਿਜ਼ਾਈਨ ਵਾਲੇ ਕੱਪੜੇ ਪਾ ਸਕਦੇ ਹੋ। ਕੁੜੀਆਂ ਇਸ ਰੰਗ ਦੀ ਸਾੜੀ, ਗਾਊਨ, ਟਾਪ ਜਾਂ ਹੋਰ ਪਹਿਰਾਵਾ ਵੀ ਪਹਿਨ ਸਕਦੀਆਂ ਹਨ।
Purple Color
ਆਪਣੇ ਆਪ ਨੂੰ Royal ਲੁੱਕ ਦੇਣ ਲਈ ਤੁਸੀਂ ਬਰਸਾਤ ਦੇ ਮੌਸਮ 'ਚ ਜਾਮਣੀ ਰੰਗ ਦੇ ਕੱਪੜੇ ਪਾ ਸਕਦੇ ਹੋ। ਇਹ ਰੰਗ ਤਾਜ਼ਾ ਮਹਿਸੂਸ ਕਰਾਉਂਦਾ ਹੈ। ਇਸ ਮੌਸਮ 'ਚ ਇਹ ਰੰਗ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ।
Pink Color
ਬਹੁਤ ਸਾਰੇ ਲੋਕਾਂ ਨੂੰ ਗੁਲਾਬੀ ਰੰਗ ਪਸੰਦ ਹੈ। ਇਸ ਨੂੰ ਪਹਿਨਣ ਨਾਲ ਤੁਸੀਂ ਨਾ ਸਿਰਫ਼ ਸੁੰਦਰ ਦਿਖਾਈ ਦੇਵੋਗੇ ਸਗੋਂ ਆਰਾਮਦਾਇਕ ਵੀ ਮਹਿਸੂਸ ਕਰੋਗੇ।