Royal Enfield Bear 650: ਰਾਇਲ ਐਨਫੀਲਡ ਨੇ ਮਾਰਕੀਟ ਵਿੱਚ ਲਾਂਚ ਕੀਤਾ ਨਵੀ ਬਾਇਕ ਬਿਇਰ 650, ਜਾਣੋ ਇਸਦੇ ਜਬਰਦਸਤ ਫੀਚਰਸ

Royal Enfield Bear 650: ਰਾਇਲ ਐਨਫੀਲਡ ਨੇ ਇਸ ਵਾਰ ਇਟਲੀ ਦੇ ਮਿਲਾਨ ਸ਼ਹਿਰ EICMA 2024 ਮੋਟਰ ਸ਼ੋਅ ਵਿੱਚ ਆਯੋਜਿਤ ਕੀਤਾ ਗਿਆ ਹੈ। ਟਵਿਨ ਪਲੇਟਫਾਰਮ ਦੇ ਆਧਾਰ `ਤੇ ਇਸ ਸੈਗਮੈਂਟ `ਚ ਇਹ ਰਾਇਲ ਐਨਫੀਲਡ ਦੀ ਪੰਜਵੀਂ ਬਾਈਕ ਹੈ। ਰਾਇਲ ਐਨਫੀਲਡ ਦੁਨਿਆ ਭਰ ਵਿੱਚ ਮਸ਼ਹੂਰ ਹੈ। ਇਸ ਨੂੰ ਖਰੀਦਣ ਦਾ ਸੁਪਣਾ ਹਰ ਇੱਕ ਵਿਅਕਤੀ ਦਾ ਹੈ। ਰਾਇਲ ਐਨਫੀਲਡ ਬਾਇਕ ਦੇ ਵੱਖ- ਵੱਖ ਤਰ੍ਹਾਂ ਦੇ ਮਾਡਲ ਲਾਂਚ ਕੀਤੇ ਹਨ ਜਿਸ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਹੈ।

ਮਨਪ੍ਰੀਤ ਸਿੰਘ Nov 07, 2024, 11:44 AM IST
1/4

Royal Enfield Bear 650 Launched

ਰਾਇਲ ਐਨਫੀਲਡ ਦੇ ਚਾਹਵਾਣ ਨੂੰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨਵੇਂ ਮਾਡਲ ਦਾ ਬੇਸਬਰੀ ਨਾਲ ਉਡੀਕ ਹੈ। ਰਾਇਲ ਐਨਫੀਲਡ ਨੇ ਇਸ ਵਾਰ ਇਟਲੀ ਦੇ ਮਿਲਾਨ ਸ਼ਹਿਰ EICMA 2024 ਮੋਟਰ ਸ਼ੋਅ ਵਿੱਚ ਆਯੋਜਿਤ ਕੀਤਾ ਗਿਆ ਹੈ। ਟਵਿਨ ਪਲੇਟਫਾਰਮ ਦੇ ਆਧਾਰ 'ਤੇ ਇਸ ਸੈਗਮੈਂਟ 'ਚ ਇਹ ਰਾਇਲ ਐਨਫੀਲਡ ਦੀ ਪੰਜਵੀਂ ਬਾਈਕ ਹੈ। ਆਕਰਸ਼ਕ ਲੁੱਕ ਅਤੇ ਪਾਵਰਫੂਲ ਇੰਜਣ ਨਾਲ ਲੈਸ ਇਸ ਬਾਈਕ ਦੀ ਸ਼ੁਰੂਆਤੀ ਕੀਮਤ 3.39 ਲੱਖ ਰੁਪਏ ਰੱਖੀ ਗਈ ਹੈ, ਜੋ ਟਾਪ ਮਾਡਲ ਲਈ 3.59 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ।

 

2/4

Royal Enfield Bear 650 Look and Design

650 ਸੀਸੀ ਸੈਗਮੈਂਟ 'ਚ ਕੰਪਨੀ ਦੇ ਹੋਰ ਮੋਟਰਸਾਈਕਲਾਂ ਇੰਟਰਸੈਪਟਰ, ਕਾਂਟੀਨੈਂਟਲ ਅਤੇ ਸੁਪਰ ਮੀਟੀਅਰ ਦੀ ਤਰ੍ਹਾਂ ਟਵਿਨ ਪਲੇਟਫਾਰਮ 'ਤੇ ਆਧਾਰਿਤ ਇਸ ਸੈਗਮੈਂਟ 'ਚ ਇਹ ਪੰਜਵੀਂ ਬਾਈਕ ਹੈ। ਅਸਲ ਵਿੱਚ, ਇਹ ਇੰਟਰਸੈਪਟਰ ਦਾ ਇੱਕ ਸਕ੍ਰੈਂਬਲਰ ਮਾਡਲ ਹੈ, ਇਸ ਵਿੱਚ ਕਈ ਨਵੀਆਂ ਵਿਸ਼ੇਸ਼ਤਾਵਾਂ ਅਤੇ ਪ੍ਰੀਮੀਅਮ ਮਕੈਨੀਕਲ ਭਾਗ ਸ਼ਾਮਲ ਕੀਤੇ ਗਏ ਹਨ। ਨਾਂਅ ਦੇ ਨਾਲ-ਨਾਲ ਇਸ ਦਾ ਲੁੱਕ ਅਤੇ ਡਿਜ਼ਾਈਨ ਵੀ ਕਾਫੀ ਪ੍ਰਭਾਵਸ਼ਾਲੀ ਲੱਗ ਰਿਹਾ ਹੈ।

 

3/4

Power and Performance

ਦੂਜੇ ਮਾਡਲਾਂ ਦੀ ਤਰ੍ਹਾਂ ਬੇਅਰ 650 'ਚ 648 ਸੀਸੀ ਪੈਰਲਲ ਟਵਿਨ ਇੰਜਨ ਦੀ ਵਰਤੋਂ ਕੀਤੀ ਗਈ ਹੈ ਪਰ ਇਸ 'ਚ ਵੱਡਾ ਬਦਲਾਅ ਦੇਖਿਆ ਗਿਆ ਹੈ। ਡੁਅਲ ਐਗਜ਼ਾਸਟ ਪਾਈਪਾਂ ਦੀ ਬਜਾਏ, ਬਾਈਕ ਹੁਣ ਸੱਜੇ ਪਾਸੇ ਸਿੰਗਲ ਐਗਜ਼ਾਸਟ ਦੇ ਨਾਲ ਟੂ-ਇਨ-ਵਨ ਸਿਸਟਮ 'ਤੇ ਚੱਲਦੀ ਹੈ। ਇਹ ਇੰਜਣ 47hp ਦੀ ਪਾਵਰ ਅਤੇ 56.5Nm ਦਾ ਟਾਰਕ ਜਨਰੇਟ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਐਗਜਾਸਟ ਸਿਸਟਮ 'ਚ ਕੀਤੇ ਗਏ ਬਦਲਾਅ ਕਾਰਨ ਬਾਈਕ ਦੇ ਟਾਰਕ 'ਚ ਵੱਡਾ ਬਦਲਾਅ ਹੋਵੇਗਾ।

 

4/4

Hardware

ਨਵਾਂ ਰਾਇਲ ਐਨਫੀਲਡ ਬੀਅਰ 650 ਇੰਟਰਸੈਪਟਰ 650 ਦੇ ਸਮਾਨ ਚੈਸੀ ਦੀ ਵਰਤੋਂ ਕਰਦਾ ਹੈ, ਪਰ ਸਸਪੈਂਸ਼ਨ ਅਤੇ ਵ੍ਹੀਲ ਦਾ ਆਕਾਰ ਵੱਖਰਾ ਹੈ। ਫਰੰਟ ਅਤੇ ਰੀਅਰ ਵ੍ਹੀਲ ਸੈਟਅਪ ਨੂੰ 18-ਇੰਚ/18-ਇੰਚ ਦੀ ਬਜਾਏ 19-ਇੰਚ/17-ਇੰਚ ਵਿੱਚ ਬਦਲਿਆ ਗਿਆ ਹੈ ਜੋ ਕਿ ਸਕ੍ਰੈਂਬਲਰ ਮੋਟਰਸਾਈਕਲ ਦੇ ਨਾਲ ਵਧੇਰੇ ਮੇਲ ਖਾਂਦਾ ਹੈ। ਸਸਪੈਂਸ਼ਨ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ, ਜਿਸ ਵਿੱਚ ਬੀਅਰ ਨੂੰ ਇੱਕ ਸ਼ਾਟਗਨ-ਵਰਗੇ ਸ਼ੋਵਾ ਅੱਪ-ਸਾਈਡ-ਡਾਊਨ (UDS) ਫੋਰਕ ਮਿਲਦਾ ਹੈ ਜਦੋਂ ਕਿ ਪਿਛਲੇ ਪਾਸੇ ਇੱਕ ਨਵਾਂ ਦੋਹਰਾ ਸ਼ੋਕਰ-ਅਬਜ਼ੋਰਬਰ ਸਸਪੈਂਸ਼ਨ ਮਿਲਦਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link