Shri Akal Takhat Sahib:ਪੀਐਮ ਮੋਦੀ ਨੇ ਸੰਸਦ `ਚ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹੋਏ ਹਮਲੇ ਦਾ ਕੀਤਾ ਜ਼ਿਕਰ
ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉਪਰ 1984 ਵਿੱਚ ਹੋਏ ਹਮਲੇ ਦਾ ਮਾਮਲਾ ਅੱਜ ਸੰਸਦ ਵਿੱਚ ਮੁੜ ਗੂੰਜਿਆ। ਇਸ ਵਾਰ ਪ੍ਰਧਾਨ ਨਰਿੰਦਰ ਮੋਦੀ ਨੇ ਖੁਦ ਇਹ ਮਾਮਲਾ ਸੰਸਦ ਵਿੱਚ ਚੁੱਕਿਆ ਤੇ ਕਿਹਾ ਕਿ ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ।
Shri Akal Takhat Sahib: ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਫਾਈਨਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਾਂਗਰਸ ਉਪਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਵਿੱਚ ਵੰਡੀਆਂ ਪਾਈਆਂ ਹਨ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਉਪਰ ਹਮਲਾ ਕਰਵਾਇਆ ਗਿਆ। ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਗਾਂਧੀ ਪ੍ਰਧਾਨ ਸਨ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਸਭ ਤੋਂ ਪਹਿਲਾਂ ਦੇਸ਼ ਦੀ ਜਨਤਾ ਵੱਲੋਂ ਉਨ੍ਹਾਂ ਉਪਰ ਵਿਸ਼ਵਾਸ ਪ੍ਰਗਟਾਉਣ ਉਪਰ ਧੰਨਵਾਦ ਕੀਤਾ। ਉਨ੍ਹਾਂ ਨੇ ਦੇਸ਼ ਦੇ ਹਰ ਨਾਗਰਿਕ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਬੇਭਰੋਸਗੀ ਮਤਾ ਸਾਡੀ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧੀ ਧਿਰਾਂ ਦਾ ਫਲੋਰ ਟੈਸਟ ਹੈ।
ਉਨ੍ਹਾਂ ਨੇ ਕਿਹਾ ਜਾਂਦਾ ਹੈ ਕਿ ਭਗਵਾਨ ਬਹੁਤ ਦਿਆਲੂ ਹੈ ਅਤੇ ਇਹ ਭਗਵਾਨ ਦੀ ਇੱਛਾ ਹੈ ਕਿ ਉਹ ਕਿਸੇ ਨਾ ਕਿਸੇ ਸਾਧਨ ਦੁਆਰਾ ਆਪਣੀ ਇੱਛਾ ਪੂਰਤੀ ਕਰਦਾ ਹੈ। ਮੈਂ ਇਸ ਨੂੰ ਰੱਬ ਦੀ ਬਖਸ਼ਿਸ਼ ਸਮਝਦਾ ਹਾਂ ਕਿ ਵਿਰੋਧੀ ਧਿਰ ਮਤਾ ਲੈ ਕੇ ਆਈ ਹੈ। 2018 ਵਿੱਚ ਵੀ ਇਹ ਭਗਵਾਨ ਦਾ ਹੁਕਮ ਸੀ ਜਦੋਂ ਵਿਰੋਧੀ ਧਿਰ ਵਿੱਚ ਮੇਰੇ ਸਾਥੀਆਂ ਨੇ ਬੇਭਰੋਸਗੀ ਮਤਾ ਲਿਆਂਦਾ ਸੀ। ਮੈਂ ਉਸ ਸਮੇਂ ਵੀ ਕਿਹਾ ਸੀ ਕਿ ਬੇਭਰੋਸਗੀ ਮਤਾ ਸਾਡੀ ਸਰਕਾਰ ਦਾ ਫਲੋਰ ਟੈਸਟ ਨਹੀਂ ਹੈ, ਸਗੋਂ ਇਹ ਉਨ੍ਹਾਂ (ਵਿਰੋਧੀ) ਦਾ ਫਲੋਰ ਟੈਸਟ ਹੈ।
ਇਹ ਵੀ ਪੜ੍ਹੋ : No-Confidence Motion Dismiss: ਮਨੀਪੁਰ ਹਿੰਸਾ 'ਤੇ ਲਿਆਂਦਾ ਬੇਭਰੋਸਗੀ ਮਤਾ ਡਿੱਗਿਆ
ਉਹੀ ਗੱਲ ਹੋਈ। ਜਦੋਂ ਵੋਟਿੰਗ ਹੋਈ ਤਾਂ ਉਹ ਵਿਰੋਧੀ ਧਿਰ ਦੀਆਂ ਵੋਟਾਂ ਦੀ ਗਿਣਤੀ ਇਕੱਠੀ ਨਹੀਂ ਕਰ ਸਕੇ। ਇੰਨਾ ਹੀ ਨਹੀਂ ਜਦੋਂ ਅਸੀਂ ਸਾਰੇ ਜਨਤਾ ਵਿਚ ਗਏ ਤਾਂ ਜਨਤਾ ਨੇ ਵੀ ਪੂਰੇ ਜ਼ੋਰ ਨਾਲ ਉਨ੍ਹਾਂ ਲਈ ਅਵਿਸ਼ਵਾਸ ਦਾ ਐਲਾਨ ਕੀਤਾ ਤੇ ਚੋਣਾਂ ਵਿੱਚ ਐਨ.ਡੀ.ਏ ਨੂੰ ਵੀ ਜ਼ਿਆਦਾ ਸੀਟਾਂ ਮਿਲੀਆਂ ਤੇ ਭਾਜਪਾ ਨੂੰ ਵੀ ਜ਼ਿਆਦਾ ਸੀਟਾਂ ਮਿਲੀਆਂ। ਯਾਨੀ ਇੱਕ ਤਰ੍ਹਾਂ ਨਾਲ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਾਡੇ ਲਈ ਸ਼ੁਭ ਹੈ।
ਇਹ ਵੀ ਪੜ੍ਹੋ : Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ