Sampat Nehra: ਸੰਪਤ ਨਹਿਰਾ 'ਤੇ 31 ਜੁਲਾਈ ਅਤੇ 1 ਅਗਸਤ 2023 ਨੂੰ ਹਾਂਸੀ ਦੇ ਸਿਸਾਈ ਪਿੰਡ ਦੇ ਰਹਿਣ ਵਾਲੇ ਸੋਨੂੰ ਨਾਮਕ ਵਿਅਕਤੀ ਤੋਂ ਫਿਰੌਤੀ ਮੰਗਣ ਅਤੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਹੈ।
Trending Photos
Sampat Nehra: ਹਰਿਆਣਾ ਪੁਲਿਸ ਨੇ ਲਾਰੇਂਸ ਬਿਸ਼ਨੋਈ ਦੇ ਸਾਥੀ ਸੰਪਤ ਨਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸਲਮਾਨ ਖਾਨ ਦੇ ਕਤਲ ਦੀ ਸੁਪਾਰੀ ਲੈ ਕੇ ਸੰਪਤ ਨਹਿਰਾ ਸੁਰਖੀਆਂ 'ਚ ਆਇਆ ਸੀ। ਹਰਿਆਣਾ ਦੇ ਹਿਸਾਰ ਐਸਟੀਐਫ (ਸਪੈਸ਼ਲ ਟਾਸਕ ਫੋਰਸ) ਨੇ ਸੰਪਤ ਨਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ, ਉਸ ਨੂੰ ਅੱਜ ਹਾਂਸੀ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ।
ਸੰਪਤ ਨਹਿਰਾ 'ਤੇ 31 ਜੁਲਾਈ ਅਤੇ 1 ਅਗਸਤ 2023 ਨੂੰ ਹਾਂਸੀ ਦੇ ਸਿਸਾਈ ਪਿੰਡ ਦੇ ਰਹਿਣ ਵਾਲੇ ਸੋਨੂੰ ਨਾਮਕ ਵਿਅਕਤੀ ਤੋਂ ਫਿਰੌਤੀ ਮੰਗਣ ਅਤੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਹੈ। STF ਹਿਸਾਰ ਨੇ ਸੰਪਤ ਨਹਿਰਾ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ। ਹਾਂਸੀ ਅਦਾਲਤ ਨੇ ਕਿਹਾ ਹੈ ਕਿ ਸੰਪਤ ਨਹਿਰਾ ਨੂੰ ਭਲਕੇ ਸ਼ਾਮ 4 ਵਜੇ ਤੋਂ ਪਹਿਲਾਂ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਦੱਸ ਦਈਏ ਕਿ ਸੰਪਤ ਨਹਿਰਾ ਖਿਲਾਫ ਕਈ ਮਾਮਲੇ ਦਰਜ ਹਨ ਅਤੇ ਉਹ ਇਸ ਸਮੇਂ ਬਠਿੰਡਾ ਜੇਲ 'ਚ ਸਜ਼ਾ ਕੱਟ ਰਿਹਾ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੋਨੂੰ ਨੇ ਦੱਸਿਆ ਸੀ ਕਿ ਉਹ ਪਿੰਡ ਸਿਸਾਈ ਕਾਲਰਾਵਾਂ ਦਾ ਰਹਿਣ ਵਾਲਾ ਹੈ। ਪਹਿਲੀ ਕਾਲ 31 ਜੁਲਾਈ ਨੂੰ ਦੁਪਹਿਰ 3:01 ਵਜੇ ਸੰਪਤ ਨਹਿਰਾ ਦੇ ਨਾਂ 'ਤੇ ਆਈ। ਜਦੋਂ ਮੈਂ ਫੋਨ ਚੁੱਕਿਆ ਤਾਂ ਸਾਹਮਣੇ ਵਾਲੇ ਵਿਅਕਤੀ ਨੇ ਸੰਪਤ ਨਹਿਰਾ ਦਾ ਨਾਂ ਲੈ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਕਿਹਾ ਕਿ 1 ਅਗਸਤ ਤੱਕ ਦਾ ਸਮਾਂ ਹੈ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਸੋਨੂੰ ਨੇ ਕਿਹਾ ਸੀ ਕਿ ਉਹ ਅਜਿਹੇ ਕਿਸੇ ਵਿਅਕਤੀ ਨੂੰ ਨਹੀਂ ਜਾਣਦਾ। ਸੋਨੂੰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੰਪਤ ਨਹਿਰਾ ਨਾਲ ਵੀਡੀਓ ਕਾਲ 'ਤੇ ਵੀ ਗੱਲ ਕੀਤੀ ਸੀ। ਇਸ ਤੋਂ ਬਾਅਦ ਸੋਨੂੰ ਨੇ ਪੁਲਿਸ ਨੂੰ ਵੀਡੀਓ ਕਾਲ ਦੇ ਸਕਰੀਨ ਸ਼ਾਟ ਵੀ ਦਿੱਤੇ।