Police Constable Bharti: ਪੁਲਿਸ ਵਿਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਸ਼ੁੱਕਰਵਾਰ ਨੂੰ ਹਰਿਆਣਾ ਪੁਲਿਸ ਕਾਂਸਟੇਬਲ ਭਰਤੀ 2024 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਸ ਭਰਤੀ ਮੁਹਿੰਮ (ਹਰਿਆਣਾ ਪੁਲਿਸ ਕਾਂਸਟੇਬਲ ਭਰਤੀ 2024) ਦੁਆਰਾ ਕੁੱਲ 5600 ਅਸਾਮੀਆਂ ਭਰੀਆਂ ਜਾਣਗੀਆਂ। ਜਿਸ ਲਈ ਅਰਜ਼ੀ 10 ਸਤੰਬਰ ਤੋਂ ਸ਼ੁਰੂ ਹੋਵੇਗੀ। ਅਰਜ਼ੀ ਕਮਿਸ਼ਨ ਦੀ ਵੈੱਬਸਾਈਟ hssc.gov.in ਉਤੇ ਜਾ ਕੇ ਦੇਣੀ ਹੋਵੇਗੀ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 24 ਸਤੰਬਰ ਹੈ।


COMMERCIAL BREAK
SCROLL TO CONTINUE READING

ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਬਣਨ ਲਈ 12ਵੀਂ ਪਾਸ ਹੋਣਾ (Police Constable Bharti 2024) ਜ਼ਰੂਰੀ ਹੈ। ਇਸ ਦੇ ਨਾਲ ਹੀ 10ਵੀਂ ਜਮਾਤ ਵਿੱਚ ਹਿੰਦੀ ਜਾਂ ਸੰਸਕ੍ਰਿਤ ਦਾ ਕੋਈ ਇੱਕ ਵਿਸ਼ਾ ਪੜ੍ਹਿਆ ਹੋਣਾ ਵੀ ਜ਼ਰੂਰੀ ਹੈ।


ਪੁਲਿਸ ਕਾਂਸਟੇਬਲ ਦੀ ਭਰਤੀ ਲਈ ਉਮਰ ਸੀਮਾ


ਹਰਿਆਣਾ ਪੁਲਿਸ ਕਾਂਸਟੇਬਲ ਭਰਤੀ ਲਈ ਉਮੀਦਵਾਰਾਂ ਦੀ ਉਮਰ 1 ਸਤੰਬਰ, 2024 ਨੂੰ ਘੱਟੋ ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਜਿਹੜੇ ਉਮੀਦਵਾਰ ਹਰਿਆਣਾ ਦੇ ਮੂਲ ਨਿਵਾਸੀ ਹਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ ਮਿਲੇਗੀ। EWS/SC/Backward Class ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਪੰਜ ਸਾਲ ਦੀ ਛੋਟ ਮਿਲੇਗੀ।


ਵਿਦਿਅਕ ਯੋਗਤਾ


ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 12ਵੀਂ (10+2) ਪਾਸ ਕੀਤੀ ਹੋਣੀ ਚਾਹੀਦੀ ਹੈ। 10ਵੀਂ ਵਿੱਚ ਹਿੰਦੀ ਜਾਂ ਸੰਸਕ੍ਰਿਤ ਦੇ ਕਿਸੇ ਇੱਕ ਵਿਸ਼ੇ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ। ਧਿਆਨ ਰਹੇ ਕਿ ਉੱਚ ਸਿੱਖਿਆ ਵਾਲੇ ਉਮੀਦਵਾਰਾਂ ਨੂੰ ਕੋਈ ਵੱਖਰੀ ਤਰਜੀਹ ਨਹੀਂ ਦਿੱਤੀ ਜਾਵੇਗੀ।


ਚੋਣ ਪ੍ਰਕਿਰਿਆ


ਉਮੀਦਵਾਰਾਂ ਨੂੰ ਪਹਿਲਾਂ CET ਦੇ ਆਧਾਰ ‘ਤੇ ਸਰੀਰਕ ਟੈਸਟ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਆਮ ਯੋਗਤਾ ਟੈਸਟ (ਨਾਲਿਜ ਟੈਸਟ) ਲਈ ਬੁਲਾਇਆ ਜਾਵੇਗਾ। ਜੇਕਰ ਤੁਸੀਂ ਇਸ ਨੂੰ ਵੀ ਪਾਸ ਕਰਦੇ ਹੋ ਤਾਂ ਦਸਤਾਵੇਜ਼ ਦੀ ਤਸਦੀਕ ਹੋਵੇਗੀ।


ਕਾਂਸਟੇਬਲ (GD) ਪੁਰਸ਼:


4000 ਅਸਾਮੀਆਂ (ਗੈਰ-ESM ESP: Gen=1440, SC=720, BCA=560, BCB=320, EWS=400, ESM-GEN=280, ESM-SC=80, ESM-BCA= 80, ESM-BCB=120)


ਕਾਂਸਟੇਬਲ (GD) ਔਰਤ:


600 ਪੋਸਟਾਂ (ਗੈਰ-ESM ESP: Gen=258, SC=108, BCA=84, BCB=48, EWS=18, ESM-GEN=42, ESM- SC=12, ESM-BCA=12, ESM-BCB=18)


ਕਾਂਸਟੇਬਲ (ਇੰਡੀਅਨ ਰਿਜ਼ਰਵ ਬਟਾਲੀਅਨ):


1000 ਅਸਾਮੀਆਂ (ਗੈਰ-ESM ESP: Gen=360, SC=180, BCA=140,  BCB=80, EWS=100 ), ESM-GEN=70, ESM-SC=20, ESM-BCA=20, ESM-BCB=30)


ਹਰਿਆਣਾ ਪੁਲਿਸ ਕਾਂਸਟੇਬਲ ਦੀ ਤਨਖਾਹ


ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਭਰਤੀ ਹੋਣ ਤੋਂ ਬਾਅਦ ਤੁਹਾਨੂੰ 21,700 - 69,100 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।