Delhi farmers Protest: ਪਾਤੜਾਂ ਖਨੋਰੀ ਟੋਲ ਪਲਾਜਾ ਕਿਸਾਨਾਂ ਵੱਲੋਂ ਆਮ ਲੋਕਾਂ ਲਈ ਫਰੀ!
Delhi farmers Protest: ਕਿਸਾਨ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਗੇ ਪਰ ਹੁਣ ਤੋਂ ਹੀ ਤਣਾਅ ਵਧਦਾ ਦੇਖਿਆ ਜਾ ਸਕਦਾ ਹੈ।
Delhi farmers Protest/ਕਮਲਦੀਪ ਸਿੰਘ: ਕਿਸਾਨ ਆਪਣੇ ਹੱਕਾਂ ਲਈ ਦਿੱਲੀ ਤੱਕ ਮਾਰਚ ਕਰਨ ਦੀ ਤਿਆਰੀ ਕਰ ਚੁੱਕੇ ਹਨ ਪਰ ਪੰਜਾਬ ਦੇ ਨਾਰਾਜ਼ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਆਖਰੀ ਯਤਨ ਕਰਨ ਜਾ ਰਹੀ ਹੈ। ਕੇਂਦਰੀ ਤਾਲਮੇਲ ਨੇ 12 ਫਰਵਰੀ ਨੂੰ ਗੱਲਬਾਤ ਲਈ ਸੱਦਾ ਭੇਜਿਆ ਹੈ। ਇਸ ਵਿਚਾਲੇ ਖ਼ਬਰ ਆ ਰਹੀ ਹੈ ਕਿ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਪਾਤੜਾਂ ਖਨੋਰੀ ਟੋਲ ਪਲਾਜਾ ਕਿਸਾਨਾਂ ਵੱਲੋਂ ਆਮ ਲੋਕਾਂ ਲਈ ਫਰੀ ਕੀਤਾ ਗਿਆ ਹੈ।
ਕਿਸਾਨਾਂ ਦਾ ਕਹਿਣਾ ਕਿ ਇਸ ਟੋਲ ਪਲਾਜੇ ਕਰਕੇ ਬਰਸਾਤਾਂ ਸਮੇਂ ਕਿਸਾਨਾਂ ਦਾ ਕਾਫੀ ਹੱਦ ਤੱਕ ਨੁਕਸਾਨ ਹੋਇਆ ਹੈ ਪਰ ਉਸ ਸਮੇਂ ਵੀ ਇਹ ਟੋਲ ਸਾਡੇ ਕਿਸਾਨ ਵੀਰਾਂ ਤੋਂ ਪੈਸੇ ਲੈਂਦਾ ਰਿਹਾ। ਕਿਸਾਨ ਨੇ ਅੱਗੇ ਕਿਹਾ ਕਿ ਕੁਝ ਘੰਟਿਆਂ ਦਾ ਇੰਤਜ਼ਾਰ ਕਰੋ ਇਹ ਬੈਰੀਕੇਡ ਅਸੀਂ ਪੱਟ ਕੇ ਸੁੱਟ ਦੇਵਾਂਗੇ।
ਇਹ ਵੀ ਪੜ੍ਹੋ: Punjab Farmers Protest: ਬਿਆਸ ਪੁੱਲ ਨੇੜੇ ਇਕੱਠਾ ਹੋਇਆ ਟਰੈਕਟਰ-ਟਰਾਲੀਆਂ ਦਾ ਕਾਫਲਾ, ਕਿਸਾਨੀ ਮੋਰਚੇ ਦੀ ਕਰਵਾ ਰਿਹਾ ਯਾਦ
ਇੱਕ ਪਾਸੇ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਿਛਲੀ ਲਹਿਰ ਵਾਂਗ ਇਸ ਵਾਰ ਵੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਪਿੰਡ ਛੱਡ ਕੇ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਕਿਤੇ ਵੀ ਨਹੀਂ ਰੋਕਿਆ ਜਾ ਰਿਹਾ। ਇਸ ਦੇ ਨਾਲ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ ਵਿੱਚ ਡਟੀਆਂ ਹੋਈਆਂ ਹਨ।
ਦੂਜੇ ਪਾਸੇ ਅੱਜ ਸ਼ੰਭੂ ਬਾਰਡਰ 'ਤੇ ਹਾਲਾਤ ਅਜਿਹੇ ਬਣ ਗਏ ਕਿ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਦਰਅਸਲ, ਇੱਥੇ ਪਹਿਲਾਂ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਅਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਨਾਅਰੇਬਾਜ਼ੀ ਨੂੰ ਦੇਖਦੇ ਹੋਏ ਪੁਲਿਸ-ਪ੍ਰਸ਼ਾਸਨ ਨੇ ਲੋਕਾਂ ਨੂੰ ਕਈ ਵਾਰ ਪਿੱਛੇ ਹੱਟਣ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਭੀੜ ਨੂੰ ਪਿੱਛੇ ਧੱਕ ਦਿੱਤਾ।
ਇਹ ਵੀ ਪੜ੍ਹੋ: ਡੱਲੇਵਾਲ ਦਾ ਬਿਆਨ- ਦਿੱਲੀ ਕੂਚ ਦੀ ਪੂਰੀ ਤਿਆਰੀ; ਮੀਟਿੰਗ ਮਗਰੋਂ ਉਲੀਕੀ ਜਾਵੇਗੀ ਅਗਲੀ ਰੂਪਰੇਖਾ