Rajouri Martyr Rifleman Ravi Kumar fiance: ਕਿਸੇ ਨੇ ਸਹੀ ਕਿਹਾ ਹੈ, "ਫੌਜੀ ਬਣਨਾ ਆਸਾਨ ਨਹੀਂ! ਘਰੋਂ ਦੂਰ ਨੇ ਪਰ ਮਜਬੂਰ ਨੇ, ਬਾਰਡਰਾਂ 'ਤੇ ਖੜਦੇ ਨੇ ਵੈਰੀ ਨਾਲ ਲੜਦੇ ਨੇ।" ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ  ਅਨੰਤਨਾਗ 'ਚ ਹੋਏ ਮੁਠਭੇੜ 'ਚ 3 ਜਵਾਨ ਸ਼ਹੀਦ ਹੋ ਗਏ। ਇਨ੍ਹਾਂ 'ਚੋਂ ਇੱਕ ਸੀ ਜੰਮੂ ਦੇ ਕਿਸ਼ਤਵਾੜ ਦਾ ਰਹਿਣ ਵਾਲਾ ਰਾਈਫਲਮੈਨ ਰਵੀ ਜਿਸ ਡੇਢ ਮਹੀਨੇ ਬਾਅਦ ਵਿਆਹ ਹੋਣ ਵਾਲਾ ਸੀ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ 63 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੇ ਸ਼ਹੀਦ ਰਾਈਫਲਮੈਨ ਰਵੀ ਕੁਮਾਰ ਦਾ ਡੇਢ ਮਹੀਨੇ ਬਾਅਦ ਵਿਆਹ ਹੋਣਾ ਸੀ ਪਾਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗੀ ਘਟਨਾ ਵਾਪਰ ਗਈ। ਇਸ ਦੌਰਾਨ ਰਾਈਫਲਮੈਨ ਦੀ ਮ੍ਰਿਤਕ ਦੇਹ ਸੜਕ ਰਾਹੀਂ ਕਿਸ਼ਤਵਾੜ ਦੇ ਪਿੰਡ ਵਾਸਨੋਟੀ, ਗਲੀਗੜ੍ਹ, ਤ੍ਰਿਗਾਮ ਪਹੁੰਚੀ ਅਤੇ ਇਸ ਦੌਰਾਨ ਮ੍ਰਿਤਕ ਦੇਹ ਨੂੰ ਪੂਰੇ ਸਨਮਾਨਾਂ ਨਾਲ ਸ਼ਹੀਦ ਦੇ ਘਰ ਤੋਂ ਸ਼ਮਸ਼ਾਨਘਾਟ (ਹਸਤੀ ਪੁਲ) ਤੱਕ ਲਿਜਾਇਆ ਜਾਵੇਗਾ, ਜਿੱਥੇ ਪੂਰੇ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।  


ਇਸ ਦੌਰਾਨ ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਈਫਲਮੈਨ ਰਵੀ ਦੀ ਮੰਗੇਤਰ ਆਪਣਾ ਦੁੱਖ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੀ।  


ਰਾਈਫਲਮੈਨ ਰਵੀ ਦੀ ਮੰਗੇਤਰ ਕਹਿੰਦੀ ਹੈ ਕਿ ਉਹ ਹੁਣ ਰਵੀ ਦੇ ਘਰ ਹੀ ਰਹੇਗੀ ਅਤੇ ਜਦੋਂ ਉਸਦੇ ਮਾਪੇ ਬੁਲਾਉਂਗੇ ਤਾਂ ਉਹ ਚਲੀ ਜਾਵੇਗੀ ਪਰ ਹੁਣ ਉਹ ਇੱਥੇ ਹੀ ਰਹੇਗੀ। 


ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਨਾਰਲਾ ਇਲਾਕੇ 'ਚ ਮੰਗਲਵਾਰ ਨੂੰ ਸ਼ੁਰੂ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਅਤੇ ਇਸ ਦੌਰਾਨ ਇੱਕ ਛੇ ਸਾਲ ਦੇ ਕੁੱਤੇ (ਮਾਦਾ ਲੈਬਰਾਡੋਰ) ਨੇ ਮੁਕਾਬਲੇ ਦੌਰਾਨ ਆਪਣੇ ਹੈਂਡਲਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਸੀ।


ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਵਿੱਚ ਇੱਕ ਮੇਜਰ ਅਤੇ ਇੱਕ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦੇ ਨਾਲ ਰਾਸ਼ਟਰੀ ਰਾਈਫਲਜ਼ ਯੂਨਿਟ ਦੀ ਕਮਾਂਡ ਕਰ ਰਹੇ ਭਾਰਤੀ ਸੈਨਾ ਦਾ ਇੱਕ ਕਰਨਲ ਸ਼ਹੀਦ ਹੋ ਗਿਆ ਸੀ। ਦੱਸ ਦਈਏ ਕਿ ਇਨ੍ਹਾਂ ਅਫਸਰਾਂ ਦੀ ਪਛਾਣ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੋਨਕ ਅਤੇ ਡੀਵਾਈਐਸਪੀ ਹੁਮਾਯੂੰ ਭੱਟ ਵਜੋਂ ਹੋਈ ਹੈ।


ਇਹ ਵੀ ਪੜ੍ਹੋ: Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ


ਇਹ ਵੀ ਪੜ੍ਹੋ: Anantnag Encounter News: ਜੰਮੂ-ਕਸ਼ਮੀਰ 'ਚ ਹੋਇਆ '3 ਸਾਲਾਂ ਦਾ ਸਭ ਤੋਂ ਵੱਡਾ ਹਮਲਾ', ਕਰਨਲ ਸਣੇ 4 ਜਵਾਨ ਸ਼ਹੀਦ