India New RAW Chief IPS Ravi Sinha News: ਸੀਨੀਅਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਰਵੀ ਸਿਨਹਾ (Ravi Sinha) ਨੂੰ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦਾ ਨਵਾਂ ਮੁਖੀ (India New RAW Chief) ਨਿਯੁਕਤ ਕੀਤਾ ਗਿਆ ਹੈ। ਰਵੀ ਸਿਨਹਾ (Ravi Sinha) ਮੌਜੂਦਾ ਰਾਅ ਚੀਫ਼ ਸਾਮੰਤ ਕੁਮਾਰ ਗੋਇਲ ਦੀ ਥਾਂ ਲੈਣਗੇ। ਜਿਸ ਦੀ ਮਿਆਦ 30 ਜੂਨ 2023 ਨੂੰ ਖਤਮ ਹੋ ਰਹੀ ਹੈ। 


COMMERCIAL BREAK
SCROLL TO CONTINUE READING

ਛੱਤੀਸਗੜ੍ਹ ਕੇਡਰ ਦੇ 1988 ਬੈਚ ਦੇ ਆਈਪੀਐਸ ਅਧਿਕਾਰੀ ਰਵੀ ਸਿਨਹਾ (Ravi Sinha) ਇਸ ਸਮੇਂ ਕੈਬਨਿਟ ਸਕੱਤਰੇਤ ਵਿੱਚ ਵਿਸ਼ੇਸ਼ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਹਨ।


ਇਹ ਵੀ ਪੜ੍ਹੋ:  NIA News: ਕੈਨੇਡਾ ਤੇ ਅਮਰੀਕਾ 'ਚ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੀ ਜਾਂਚ 'ਤੇ NIA ਨੇ ਦਰਜ ਕੀਤੀ FIR 

ਪਰਸੋਨਲ ਮੰਤਰਾਲੇ ਵੱਲੋਂ ਜਾਰੀ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਰਵੀ ਸਿਨਹਾ (Ravi Sinha) ਦੀ 2 ਸਾਲ ਦੇ ਕਾਰਜਕਾਲ ਲਈ ਰਾਅ ਦੇ ਸਕੱਤਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿਨਹਾ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਵੱਕਾਰੀ ਖੁਫੀਆ ਏਜੰਸੀ ਨਾਲ ਜੁੜੇ ਹੋਏ ਹਨ। ਆਪਣੀ ਤਰੱਕੀ ਤੋਂ ਪਹਿਲਾਂ ਉਹ ਰਾਅ ਦੇ ਆਪਰੇਸ਼ਨ ਵਿੰਗ ਦਾ ਮੁਖੀ ਸੀ। 


ਗੁਆਂਢੀ ਦੇਸ਼ਾਂ ਦੇ ਮਾਮਲਿਆਂ ਦੇ ਮਾਹਿਰ ਮੰਨੇ ਜਾਂਦੇ ਸਿਨਹਾ (Ravi Sinha)  ਨੇ ਜੰਮੂ-ਕਸ਼ਮੀਰ, ਉੱਤਰ-ਪੂਰਬ ਅਤੇ ਕਈ ਦੇਸ਼ਾਂ 'ਚ ਵੱਡੇ ਪੱਧਰ 'ਤੇ ਕੰਮ ਕੀਤਾ ਹੈ। ਉਹ ਅਜਿਹੇ ਸਮੇਂ 'ਚ 'ਰਾਅ' ਦੀ ਕਮਾਨ ਸੰਭਾਲ ਰਿਹਾ ਹੈ ਜਦੋਂ ਕੁਝ ਦੇਸ਼ਾਂ ਤੋਂ ਸਿੱਖ ਕੱਟੜਪੰਥ ਨੂੰ ਹਵਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਰਵੀ ਸਿਨਹਾ ਸੇਂਟ ਸਟੀਫਨ ਕਾਲਜ, ਦਿੱਲੀ ਦਾ ਸਾਬਕਾ ਵਿਦਿਆਰਥੀ ਹੈ।


ਸਾਮੰਤ ਗੋਇਲ ਦੀ ਥਾਂ ਲੈਣਗੇ
ਰਵੀ ਸਿਨਹਾ (Ravi Sinha)  ਮੌਜੂਦਾ ਰਾਅ ਚੀਫ਼ ਸਾਮੰਤ ਕੁਮਾਰ ਗੋਇਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਜੂਨ 2019 ਵਿੱਚ 2 ਸਾਲਾਂ ਲਈ ਰਾਅ ਚੀਫ਼ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿੱਚ, ਗੋਇਲ ਨੂੰ 2021 ਅਤੇ ਜੂਨ 2022 ਵਿੱਚ ਇੱਕ-ਇੱਕ ਸਾਲ ਲਈ ਦੋ ਐਕਸਟੈਂਸ਼ਨ ਦਿੱਤੇ ਗਏ ਸਨ। ਮੰਨਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਨਾਲ ਸਬੰਧਤ ਮਾਮਲਿਆਂ ਦੇ ਮਾਹਿਰ ਗੋਇਲ ਨੇ ਫਰਵਰੀ 2019 ਵਿੱਚ ਪਾਕਿਸਤਾਨ ਦੇ ਬਾਲਾਕੋਟ ਵਿੱਚ ਸਰਜੀਕਲ ਸਟ੍ਰਾਈਕ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਰਜੀਕਲ ਸਟ੍ਰਾਈਕ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੀ ਗਈ ਸੀ।


ਇਹ ਵੀ ਪੜ੍ਹੋ:  CM Di Yogshala: ਜਲੰਧਰ 'ਚ ਸ਼ੁਰੂ ਹੋਈ 'CM ਦੀ ਯੋਗਸ਼ਾਲਾ', ਇੱਕ ਕਾਲ 'ਤੇ ਉਪਲਬਧ ਹੋਣਗੇ ਯੋਗਾ ਅਧਿਆਪਕ