Punjab CM Di Yogshala Latest News: ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਦੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 'ਤੇ ਮਿਸ ਕਾਲ ਕਰੋ, ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫ਼ਤ ਪਹੁੰਚ ਜਾਵੇਗਾ।
Trending Photos
Punjab CM Di Yogshala Latest News: ਅੰਤਰਰਾਸ਼ਟਰੀ ਯੋਗਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਜਲੰਧਰ ਵਿੱਚ "CM di Yogashala" ਦੀ ਸ਼ੁਰੂਆਤ ਕੀਤੀ ਗਈ। ਸੀਐਮ ਮਾਨ ਨੇ ਮੰਗਲਵਾਰ ਨੂੰ ਸਵੇਰੇ 6.30 ਵਜੇ ਜਲੰਧਰ ਵਿੱਚ ਯੋਗਸ਼ਾਲਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਯੋਗ ਦੀ ਮਹੱਤਤਾ ਅਤੇ ਅਜੋਕੇ ਸਮੇਂ ਵਿੱਚ ਇਸਦੀ ਲੋੜ ਬਾਰੇ ਚਾਨਣਾ ਪਾਇਆ। ਇੱਥੇ ਪੀ.ਏ.ਪੀ. ਹੈੱਡਕੁਆਰਟਰ ਦੇ ਖੇਡ ਮੈਦਾਨ ਵਿੱਚ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਸੀ.ਐਮ. ਮਾਨ ਨੇ ਯੋਗਾ ਵੀ ਕੀਤਾ। ਇਸ ਮੌਕੇ ਰਾਘਵ ਚੱਢਾ ਸਮੇਤ ਕਈ ਮੰਤਰੀਆਂ ਨੇ ਹਿੱਸਾ ਲਿਆ।
ਇਸ ਦੌਰਾਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਹਤ ਲਈ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਣ, ਜੇਕਰ ਉਹ ਸਿਹਤਮੰਦ ਰਹਿਣਗੇ ਤਾਂ ਉਹ ਸਕਾਰਾਤਮਕ ਰਹਿਣਗੇ। ਮੇਰਾ ਮਕਸਦ ਹੈ ਮੇਰਾ ਪੰਜਾਬ ਤੰਦਰੁਸਤ ਹੋਵੇ। ਕੇਜਰੀਵਾਲ ਨੇ ਦਿੱਲੀ ਵਿੱਚ ਯੋਗਸ਼ਾਲਾ ਵੀ ਸ਼ੁਰੂ ਕੀਤੀ ਪਰ ਉੱਥੇ ਦੇ ਐੱਲ.ਜੀ. ਨੇ ਇਸ ਨੂੰ ਬੰਦ ਕਰਵਾ ਦਿੱਤਾ।
ਇਹ ਵੀ ਪੜ੍ਹੋ: Indigo: ਇੰਡੀਗੋ ਵੱਲੋਂ 500 ਏਅਰਬੱਸ ਜਹਾਜ਼ ਖ਼ਰੀਦਣ ਲਈ ਸੌਦਾ ਤੈਅ, ਏਅਰ ਇੰਡੀਆ ਵੀ ਦੇ ਚੁੱਕੀ ਹੈ ਅਜਿਹਾ ਆਰਡਰ
ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਦੇ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 'ਤੇ ਮਿਸ ਕਾਲ ਕਰੋ, ਯੋਗਾ ਟ੍ਰੇਨਰ ਤੁਹਾਡੇ ਤੱਕ ਮੁਫ਼ਤ ਪਹੁੰਚ ਜਾਵੇਗਾ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਇੱਥੇ ਆਉਣਾ ਦਰਸਾਉਂਦਾ ਹੈ ਕਿ ਸਿਹਤ ਸਭ ਤੋਂ ਮਹੱਤਵਪੂਰਨ ਹੈ। ਜੀਵਨ ਦੇ ਨਾਲ ਯੋਗਾ ਦਾ ਆਨੰਦ ਮਾਣੋ ਅਤੇ ਹਰ ਪਲ ਖੁੱਲ੍ਹ ਕੇ ਜੀਓ। ਯੋਗਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਜਿਹੜੇ ਲੋਕ ਸਾਨੂੰ ਕਹਿ ਰਹੇ ਹਨ ਕਿ ਯੋਗਾ ਕਰਨ ਨਾਲ ਅਸੀਂ ਸ਼ਾਂਤ ਹੋਏ ਹਾਂ, ਉਹ ਬਿਲਕੁਲ ਸਹੀ ਕਹਿ ਰਹੇ ਹਨ, ਉਨ੍ਹਾਂ ਨੂੰ ਵੀ ਯੋਗਾ ਕਰਨਾ ਚਾਹੀਦਾ ਹੈ।
ਯੋਗਸ਼ਾਲਾ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਕਈ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਮੁੱਖ ਮੰਤਰੀ ਦੇ ਯੋਗਾ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜਲੰਧਰ ਤੋਂ ਇਲਾਵਾ ਬਠਿੰਡਾ, ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਵੀ ਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਹਿਰਾਂ ਵਿੱਚ ਸੈਂਕੜੇ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਯੋਗਾ ਕਰਕੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ।