Symptom of low level of sodium in the body: ਹਾਈ ਬੀਪੀ, ਮੋਟਾਪਾ, ਦਿਲ ਦੇ ਰੋਗ ਅਤੇ ਸ਼ੂਗਰ ਅਜਿਹੀਆਂ ਬਿਮਾਰੀਆਂ ਹਨ ਜੋ ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਤੇਜ਼ੀ ਨਾਲ ਵੱਧ ਰਹੀਆਂ ਹਨ। ਅੱਜ ਦੁਨੀਆ ਭਰ ਵਿੱਚ ਇਹ ਬਿਮਾਰੀਆਂ 30 ਸਾਲ ਤੋਂ ਘੱਟ ਉਮਰ ਦੇ ਲੋਕਾਂ 'ਚ ਵੀ ਵੱਧ ਰਹੀਆਂ ਹਨ।


COMMERCIAL BREAK
SCROLL TO CONTINUE READING

ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਸਭ ਤੋਂ ਪਹਿਲਾਂ ਆਪਣੇ ਭੋਜਨ 'ਚ ਚਰਬੀ, ਚੀਨੀ ਅਤੇ ਨਮਕ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਖਾਸ ਤੌਰ 'ਤੇ ਨਮਕ 'ਚ ਮੌਜੂਦ ਸੋਡੀਅਮ ਦਿਲ ਦੀ ਸਿਹਤ ਨੂੰ ਖਰਾਬ ਕਰਨ ਦਾ ਕੰਮ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸੋਡੀਅਮ ਦੀ ਬਹੁਤ ਘੱਟ ਮਾਤਰਾ ਵੀ ਤੁਹਾਡੀਆਂ ਸਮੱਸਿਆਵਾਂ ਨੂੰ ਵਧਾ ਸਕਦੀ ਹੈ।


ਸੋਡੀਅਮ
ਤੁਹਾਨੂੰ ਦੱਸ ਦੇਈਏ ਕਿ ਹੋਰ ਪੋਸ਼ਕ ਤੱਤਾਂ ਦੀ ਤਰ੍ਹਾਂ ਸੋਡੀਅਮ ਵੀ ਸਾਡੀ ਸਿਹਤ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਇੱਕ ਰਿਪੋਰਟ ਮੁਤਾਬਕ ਸਾਡੇ ਸਰੀਰ ਦੇ ਸੈੱਲਾਂ ਨੂੰ ਕੰਮ ਕਰਨ ਲਈ ਸੋਡੀਅਮ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਦਿਮਾਗੀ ਪ੍ਰਣਾਲੀ ਦੇ ਕੰਮਕਾਜ ਲਈ ਵੀ ਸੋਡੀਅਮ ਜ਼ਰੂਰੀ ਹੈ। ਆਓ ਘੱਟ ਸੋਡੀਅਮ ਖਾਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਦੇ ਹਾਂ।  


ਸੋਡੀਅਮ ਦਾ ਸਿਹਤਮੰਦ ਪੱਧਰ ਕੀ ਹੈ?
ਇੱਕ ਬਾਲਗ ਦੇ ਖੂਨ 'ਚ ਸੋਡੀਅਮ ਦਾ ਪੱਧਰ ਲਗਭਗ 135 ਅਤੇ 145 ਮਿਲੀਲੀਟਰ ਪ੍ਰਤੀ ਲੀਟਰ (mEq/L) ਹੋਣਾ ਚਾਹੀਦਾ ਹੈ। ਹਾਈਪੋਨੇਟ੍ਰੀਮੀਆ ਖੂਨ ਵਿੱਚ ਸੋਡੀਅਮ ਦੀ ਕਮੀ ਕਾਰਨ ਹੁੰਦਾ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ।


ਸਰੀਰ ਵਿੱਚ ਘੱਟ ਸੋਡੀਅਮ ਦੇ ਲੱਛਣ (Symptoms of low sodium level in the body)


  • ਉਲਟੀਆਂ

  • ਲਗਾਤਾਰ ਸਿਰ ਦਰਦ

  • ਮਾਸਪੇਸ਼ੀਆਂ 'ਚ ਕਮਜ਼ੋਰੀ, ਕੜਵੱਲ 

  • ਘੱਟ ਬਲੱਡ ਪ੍ਰੈਸ਼ਰ

  • ਚੱਕਰ ਆਉਣੇ

  • ਘੱਟ ਊਰਜਾ ਜਾਂ ਥਕਾਵਟ

  • ਚਿੜਚਿੜਾਪਨ

  • ਭੁੱਖ ਦੀ ਕਮੀ

  • ਬੇਚੈਨੀ 


ਸੋਡੀਅਮ ਦੀ ਕਮੀ ਤੋਂ ਬਚਣ ਦੇ ਤਰੀਕੇ
ਆਪਣੀ ਰੋਜ਼ਾਨਾ ਖੁਰਾਕ 'ਚ ਸੰਤੁਲਿਤ ਮਾਤਰਾ 'ਚ ਨਮਕ ਸ਼ਾਮਲ ਕਰੋ। ਤੁਸੀਂ ਹਰ ਰੋਜ਼ 5 ਗ੍ਰਾਮ ਤੱਕ ਨਮਕ ਦਾ ਸੇਵਨ ਕਰ ਸਕਦੇ ਹੋ। ਸਮੁੰਦਰੀ ਨਮਕ ਦੀ ਬਜਾਏ, ਤੁਸੀਂ ਕਾਲੇ ਨਮਕ (Black Salt) ਦਾ ਸੇਵਨ ਵੀ ਕਰ ਸਕਦੇ ਹੋ ਕਿਉਂਕਿ ਇਸ 'ਚ ਸੋਡੀਅਮ ਦਾ ਪੱਧਰ ਘੱਟ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਸਰੀਰ 'ਚ ਸੋਡੀਅਮ ਦੇ ਪੱਧਰ ਨੂੰ ਸੰਤੁਲਿਤ ਕਰ ਸਕਦੇ ਹੋ।