Muktsar Sahib: ਬਹਿਬਲਕਲਾਂ ਗੋਲੀਕਾਂਡ ਵਿਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਭਾਈ ਸੁਖਰਾਜ ਸਿੰਘ ਵੱਲੋਂ ਗਿੱਦੜਬਾਹਾ ਵਿਧਾਨ ਸਭਾ ਤੋਂ ਅਗਾਮੀਂ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾਂ ਕਿ ਜੇਕਰ ਸਿੱਖ ਸੰਗਤਾ ਉਹਨਾਂ ਨੂੰ ਹਹੁਕਮ ਕਰਦੀਆਂ ਅਤੇ ਉਹਨਾਂ ਦਾ ਸਾਥ ਦਿੰਦੀਆਂ ਤਾਂ ਉਹਨਾਂ ਵੱਲੋਂ ਗਿੱਦੜਬਾਹਾ ਲੋਕ ਸਭਾ ਹਲਕੇ ਤੋਂ ਜਿਮਨੀ ਚੋਣ ਲੜੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦਿਆ ਤਾਂ ਇਨਸਾਫ ਲੈਣ ਲਈ ਸਾਨੂੰ ਖੁਦ ਉਹਨਾਂ ‘ਚ ਜਾਣਾ ਪਵੇਗਾ।


COMMERCIAL BREAK
SCROLL TO CONTINUE READING

ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ ਤਾਂ ਕੌਂਮ ਦੇ ਮਸਲਿਆ ਨੂੰ ਹੱਲ ਕਰਵਾਉਣ ਲਈ, ਕੌਂਮ ਦੀ ਅਵਾਜ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਸਾਨੂੰ ਖੁਦ ਨੂੰ ਵਿਧਾਨ ਸਭਾ ਦਾ ਰੁਖ ਕਰਨਾਂ ਚਾਹੀਦਾ। ਉਹਨਾਂ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਪੂਰਨ ਭਰੋਸਾ ਦਵਾਇਆ ਗਿਆ ਹੈ ਉਹ ਅਗਾਮੀਂ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦਾ ਸਾਥ ਦੇਣਗੇ।


ਉਹਨਾਂ ਕਿਹਾ ਕਿ ਕਰੀਬ 9 ਸਾਲ ਬੀਤ ਜਾਣ ਬਾਅਦ ਵੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਇਨਸਾਫ ਨਹੀਂ ਹੋਇਆ। ਬੇਅਦਬੀ ਤੇ ਗੋਲੀਕਾਂਡ ਮਾਮਲਿਆ ਦੇ ਇਨਸਾਫ ਨੂੰ ਅਦਾਰ ਬਣਾ ਕੇ ਪਹਿਲਾਂ ਕਾਂਗਰਸ ਪਾਰਟੀ ਨੇ 5 ਸਾਲ ਰਾਜ ਕੀਤਾ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਵੀ ਕਰੀਬ ਢਾਈ ਸਾਲ ਬੀਤ ਗਏ, ਪਰ ਕਿਸੇ ਨੇ ਵੀ ਕੌਮ ਨੂੰ ਇਨਸਾਫ ਦੇਣ ਵੱਲ ਇਕ ਵੀ ਕਦਮ ਨਹੀਂ ਵਧਾਇਆ।


ਸੁਖਰਾਜ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਖਿਲਾਫ 3 ਮੁਕਦਮੇਂ 295ਏ ਤਹਿਤ ਦਰਜ ਹਨ, ਪਰ ਪੰਜਾਬ ਸਰਕਾਰ ਦਾ ਗ੍ਰਹਿ ਸਕੱਤਰ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਡੇਰਾ ਮੁਖੀ ਖਿਲਾਫ ਧਾਰਾ 295ਏ ਤਹਿਤ ਕਾਰਵਾਈ ਸੁਰੂ ਕਰਨ ਲਈ ਮਨਜੂਰੀ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਇਸ ਸਭ ਤੋਂ ਸਾਫ ਜਾਹਰ ਹੈ ਕਿ ਸਰਕਾਰ ਸਿੱਖ ਕੌਮ ਨੂੰ ਇਨਸਾਫ ਨਹੀਂ ਦੇਣਾਂ ਚਹਾਉਂਦੀ ਇਸੇ ਲਈ ਉਹਨਾਂ ਵੱਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਚੋਣ ਮੈਦਾਨ ਵਿਚ ਉਤਰਨ ਦਾ ਮਨ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸੰਗਤਾਂ ਨੇ ਸਾਥ ਦਿੱਤਾ ਤਾਂ ਉਹ ਗਿਦੜਬਾਹਾ ਤੋਂ ਵਿਧਾਨ ਸਭਾ ਦੀ ਜਿਮਨੀ ਚੋਣ ਲੜ ਕੇ ਵਿਧਾਨ ਸਭਾ ਜਾਣਗੇ ਅਤੇ ਕੌਮ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੰਮ ਕਰਨਗੇ।