ਦੁਨੀਆ ਵਿੱਚ ਅਜਿਹੀ ਕਈ ਥਾਵਾਂ ਨੇ ਜਿੱਥੇ ਕਈ ਅਜੀਬੋ-ਗਰੀਬ ਮਾਮਲੇ ਵੇਖਣ ਵਿੱਚ ਮਿਲ ਜਾਂਦੇ ਨੇ, ਅਜੀਬ ਤੋਂ ਅਜੀਬ ਚੀਜ਼ਾਂ ਸੋਚਣ ਤੋਂ ਬਾਅਦ ਜੇਕਰ ਉਸ ਨੂੰ ਇੰਟਰਨੈੱਟ ਉੱਤੇ ਸਰਚ ਕਰੋਗੇ ਤਾਂ ਵੀ ਕਿਧਰੇ ਨਾ ਕਿਧਰੇ ਕੁੱਝ ਮਿਲ ਜਾਵੇਗਾ  ਅਜਿਹਾ ਹੀ  ਅਜੀਬੋ ਗਰੀਬ ਪਿੰਡ ਦੇ ਬਾਰੇ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਉਗੇ, ਕੀ ਤੁਸੀਂ ਅਜਿਹੀ ਜਗ੍ਹਾ ਦੇ ਬਾਰੇ ਸੁਣਿਆ ਹੈ ਜਿੱਥੇ ਸਾਰੇ ਬਿਨਾਂ ਕੱਪੜਿਆਂ ਦੇ ਰਹਿੰਦੇ ਨੇ,ਅਜਿਹਾ ਨਹੀਂ ਹੈ ਕਿ ਉਹ ਸਾਰੇ ਗ਼ਰੀਬ ਨੇ ਜਾਂ ਉਨ੍ਹਾਂ ਕੋਲ ਪਾਉਣ ਵਾਸਤੇ ਕੱਪੜੇ ਨਹੀਂ ਨੇ ਪਰ ਇਹ ਉੱਥੋਂ ਦਾ ਰਿਵਾਜ ਹੈ ਜੋ ਕਿ ਬਹੁਤ ਪੁਰਾਣਾ ਹੈ 


COMMERCIAL BREAK
SCROLL TO CONTINUE READING

1. ਮੁੱਢਲੀ ਸੁਵਿਧਾਵਾਂ ਦੀ ਨਹੀਂ ਹੈ ਕਮੀ 



  ਬ੍ਰਿਟੇਨ ਦਾ ਇੱਕ ਸੀਕਰੇਟ ਪਿੰਡ ਹੈ ਜਿੱਥੇ ਲੋਕ ਸਾਲੋਂ ਸਾਲ ਬਿਨਾਂ ਕੱਪੜਿਆਂ ਦੇ ਰਹਿੰਦੇ ਨੇ, ਉੱਥੋਂ ਦੇ ਲੋਕਾਂ ਦੇ ਕੋਲ ਮੁੱਢਲੀਆਂ ਸੁਵਿਧਾਵਾਂ ਦੀ ਕਮੀ ਨਹੀਂ ਹੈ ਪਰ ਰਿਵਾਜ਼ਾਂ ਦੇ ਮੁਤਾਬਿਕ  ਉਹ ਬਿਨਾਂ ਕੱਪੜਿਆਂ ਦੇ ਰਹਿੰਦੇ ਹਨ


2. ਵੱਡੇ ਅਤੇ ਬੁੱਢੇ ਸਣੇ ਬੱਚੇ ਵੀ ਰਹਿੰਦੇ ਨੇ ਬਿਨਾਂ ਕੱਪੜਿਆਂ ਦੇ 



 ਮਿਰਰ ਡਾਟ ਕੌਮ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਹਰਟਫੋਰਡਸ਼ਾਇਰ ਦੇ ਸਪਲਿੱਟ ਪਲਾਟਸ ਪਿੰਡ ਦੇ ਵਿੱਚ ਨਾ ਸਿਰਫ਼ ਬੱਚੇ  ਵੱਡੇ ਬੁੱਢੇ ਬਲਕਿ ਬੱਚੇ ਵੀ ਬਿਨਾਂ ਕੱਪੜਿਆਂ ਦੇ ਰਹਿੰਦੇ ਹਨ   


3. ਬ੍ਰਿਟੇਨ ਦੀ ਸਭ ਤੋਂ ਪੁਰਾਣੀ ਕਾਲੋਨੀਆਂ ਵਿਚੋਂ ਹੈ ਇੱਕ



  ਹਰਟਫੋਰਡ ਸ਼ਾਇਰ ਦਾ ਇਹ ਪਿੰਡ ਬ੍ਰਿਟੇਨ ਦਾ ਸਭ ਤੋਂ ਪੁਰਾਣੀ ਕਲੋਨੀਆਂ ਵਿੱਚੋਂ ਇੱਕ ਹੈ ਇੱਥੇ ਨਾ ਸਿਰਫ਼ ਚੰਗੇ ਮਕਾਨ ਨੇ ਬਲਕਿ ਸ਼ਾਨਦਾਰ ਸਵਿਮਿੰਗ ਪੂਲ ਲੋਕਾਂ ਨੂੰ ਪੀਣ ਦੇ ਲਈ ਬੀਅਰ ਵਰਗੇ ਸੁਵਿਧਾਵਾਂ ਮੌਜੂਦ ਨੇ ਪਿਛਲੇ 90 ਸਾਲਾਂ ਤੋਂ ਇਹ ਲੋਕ   ਇਸ ਤਰ੍ਹਾਂ ਹੀ ਰਹਿ ਰਹੇ ਹਨ  


4. ਬਣ ਚੁੱਕੀ ਹੈ ਡਾਕੂਮੈਂਟਰੀ ਅਤੇ ਸ਼ਾਰਟ ਫ਼ਿਲਮ



ਦੁਨੀਆ ਭਰ ਦੇ ਲੋਕ ਇਸ ਪਿੰਡ ਵਿੱਚ ਕਈ ਡਾਕੂਮੈਂਟਰੀ ਅਤੇ ਸ਼ੌਰਟ ਫ਼ਿਲਮ ਵੀ ਬਣਾ ਚੁੱਕੇ ਹਨ ਇੱਥੇ ਗੁਆਂਢੀ ਪੋਸਟਮੈਨ ਅਤੇ ਸੁਪਰ ਮਾਰਕੀਟ ਡਿਲਿਵਰੀ ਕਰਨ ਵਾਲੇ ਲੋਕ ਅਕਸਰ ਹੀ ਆਉਂਦੇ ਰਹਿੰਦੇ ਹਨ ਇਸ ਪਿੰਡ ਦਾ ਨਾਂ ਸਪਿਲ ਪਲਾਟਸ ਹੈ ਜਿਸ ਦਾ ਮਤਲਬ ਹੁੰਦਾ ਹੈ ਪਲੇਅ ਗਰਾਉਂਡ ਯਾਨੀ ਖੇਡ ਦਾ ਮੈਦਾਨ


WATCH LIVE TV