Delhi Railway Station Women died: ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਕੰਪਲੈਕਸ ਵਿੱਚ ਕਰੰਟ ਲੱਗਣ ਕਾਰਨ ਇੱਕ ਔਰਤ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨਿੱਚਰਵਾਰ ਦੇਰ ਰਾਤ ਸ਼ੁਰੂ ਹੋਏ ਮੀਂਹ ਦਾ ਪਾਣੀ ਸਟੇਸ਼ਨ ਦੇ ਆਲੇ-ਦੁਆਲੇ ਜਮ੍ਹਾਂ ਹੋ ਗਿਆ। ਕਿਸੇ ਕਾਰਨ ਪਾਣੀ 'ਚ ਕਰੰਟ ਫੈਲ ਗਿਆ। ਇਸ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਔਰਤ ਦੀ ਮੌਤ ਹੋ ਗਈ। ਔਰਤ ਦੀ ਪਛਾਣ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਦੀ ਰਹਿਣ ਵਾਲੀ ਸਾਕਸ਼ੀ ਆਹੂਜਾ ਵਜੋਂ ਹੋਈ ਹੈ।


COMMERCIAL BREAK
SCROLL TO CONTINUE READING

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਕਸ਼ੀ ਆਹੂਜਾ ਨਾਂ ਦੀ ਔਰਤ ਬੀਤੀ ਰਾਤ ਆਪਣੇ ਪਤੀ ਨਾਲ ਰੇਲਗੱਡੀ ਰਾਹੀਂ ਕਿਤੇ ਜਾ ਰਹੀ ਸੀ, ਜਿਸ ਲਈ ਉਹ ਰੇਲਵੇ ਸਟੇਸ਼ਨ ਗਈ ਹੋਈ ਸੀ। ਰੇਲਵੇ ਸਟੇਸ਼ਨ ’ਤੇ ਬਰਸਾਤ ਕਾਰਨ ਬਿਜਲੀ ਦੀਆਂ ਤਾਰਾਂ ਪਾਣੀ ’ਚ ਡੁੱਬ ਗਈਆਂ। ਜਿਸ ਵਿੱਚ ਕਰੰਟ ਚੱਲ ਰਿਹਾ ਸੀ। ਬਿਜਲੀ ਦਾ ਕਰੰਟ ਲੱਗਣ ਕਾਰਨ ਸਾਕਸ਼ੀ ਦੀ ਮੌਤ ਹੋ ਗਈ। ਔਰਤ ਅੱਜ ਸਵੇਰੇ ਆਪਣੇ ਪਤੀ ਨਾਲ ਚੰਡੀਗੜ੍ਹ ਜਾਣ ਵਾਲੀ ਰੇਲਗੱਡੀ ਫੜ੍ਹਨ ਲਈ ਰੇਲਵੇ ਸਟੇਸ਼ਨ 'ਤੇ ਪਹੁੰਚੀ ਸੀ ਕਿ ਸਟੇਸ਼ਨ ਦੇ ਅਹਾਤੇ 'ਚ ਲੱਗੇ ਬਿਜਲੀ ਦੇ ਖੰਭੇ ਦੇ ਸੰਪਰਕ ਵਿੱਚ ਆਉਣ ਨਾਲ ਔਰਤ ਦੀ ਮੌਤ ਹੋ ਗਈ।


ਸਾਕਸ਼ੀ ਆਹੂਜਾ ਸਵੇਰੇ 5.30 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ ਸੀ। ਉਸ ਦੇ ਨਾਲ 2 ਔਰਤਾਂ ਅਤੇ 3 ਬੱਚੇ ਸਨ। ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹਰ ਪਾਸੇ ਪਾਣੀ ਭਰ ਗਿਆ ਹੈ। ਔਰਤ ਨੇ ਪਾਣੀ ਤੋਂ ਬਚਣ ਲਈ ਬਿਜਲੀ ਦੇ ਖੰਭੇ ਨੂੰ ਫੜ ਲਿਆ। ਜਿਸ ਕਾਰਨ ਔਰਤ ਨੂੰ ਕਰੰਟ ਲੱਗ ਗਿਆ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਵੀ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ


ਏਐਸਆਈ ਗਾਇਕਵਾੜ ਨੇ ਦੱਸਿਆ ਕਿ ਲੋਕਾਂ ਨੇ ਦੇਖਿਆ ਕਿ ਸਾਕਸ਼ੀ ਆਹੂਜਾ ਨਾਂ ਦੀ ਔਰਤ ਬੇਹੋਸ਼ ਪਈ ਸੀ, ਜਿਸ ਤੋਂ ਬਾਅਦ ਉਹ ਤੁਰੰਤ ਜ਼ਖ਼ਮੀ ਸਾਕਸ਼ੀ ਦੀ ਭੈਣ ਮਾਧਵੀ ਚੋਪੜਾ ਨੂੰ ਨਾਲ ਲੈ ਕੇ ਐਲਐਚਐਮਸੀ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੇਹ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ। ਇਸ ਤੋਂ ਬਾਅਦ ਮਾਧਵੀ ਚੋਪੜਾ ਨੇ ਸਬੰਧਤ ਅਧਿਕਾਰੀ 'ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਆਪਣੀ ਸ਼ਿਕਾਇਤ ਦਿੱਤੀ। ਪੁਲਿਸ ਨੇ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਐਸਆਈ ਨਸੀਬ ਚੌਹਾਨ ਨੂੰ ਸੌਂਪ ਦਿੱਤੀ ਹੈ। ਕ੍ਰਾਈਮ ਟੀਮ ਨੇ ਘਟਨਾ ਵਾਲੀ ਥਾਂ ਦੀ ਹਰ ਐਂਗਲ ਤੋਂ ਫੋਟੋਗ੍ਰਾਫੀ ਕੀਤੀ। ਐਫਐਸਐਲ ਰੋਹਿਣੀ ਦੀ ਟੀਮ ਘਟਨਾ ਸਥਾਨ ਦਾ ਮੁਆਇਨਾ ਕਰ ਰਹੀ ਹੈ।


ਇਹ ਵੀ ਪੜ੍ਹੋ : Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ ਦਰਜ