Zomato veg fleet: ਜ਼ੋਮੈਟੋ ਨੇ Pure Veg ਗਾਹਕਾਂ ਲਈ ਵੱਖਰੀ ਡਿਲਵਿਰੀ ਦਾ ਕੀਤਾ ਸੀ ਐਲਾਨ; ਵਿਰੋਧ ਮਗਰੋਂ ਬਦਲਣਾ ਪਿਆ ਫ਼ੈਸਲਾ
Zomato veg fleet: ਭੋਜਨ ਦੀ ਘਰ-ਘਰ ਡਿਲਵਿਰੀ ਕਰਨ ਵਾਲੀ ਵੱਡੀ ਕੰਪਨੀ ਜ਼ੋਮੈਟੋ ਨੇ ਸ਼ਾਕਾਹਾਰੀ ਭੋਜਨ ਦੇ ਸ਼ੌਕੀਨ ਲੋਕਾਂ ਨੂੰ ਖਾਸ ਤੋਹਫ਼ਾ ਦਿੱਤਾ ਸੀ ਪਰ ਸੋਸ਼ਲ ਮੀਡੀਆ ਉਪਰ ਇਸ ਦਾ ਵੱਡੇ ਪੱਧਰ ਉਤੇ ਵਿਰੋਧ ਹੋਣ ਮਗਰੋਂ ਕੰਪਨੀ ਨੂੰ ਫ਼ੈਸਲਾ ਬਦਲਣਾ ਪਿਆ।
Zomato veg fleet: ਭੋਜਨ ਦੀ ਘਰ-ਘਰ ਡਿਲਵਿਰੀ ਕਰਨ ਵਾਲੀ ਵੱਡੀ ਕੰਪਨੀ ਜ਼ੋਮੈਟੋ ਨੇ ਸ਼ਾਕਾਹਾਰੀ ਭੋਜਨ ਦੇ ਸ਼ੌਕੀਨ ਲੋਕਾਂ ਨੂੰ ਖਾਸ ਤੋਹਫ਼ਾ ਦਿੱਤਾ ਸੀ ਪਰ ਸੋਸ਼ਲ ਮੀਡੀਆ ਉਪਰ ਇਸ ਦਾ ਵੱਡੇ ਪੱਧਰ ਉਤੇ ਵਿਰੋਧ ਹੋਣ ਮਗਰੋਂ ਕੰਪਨੀ ਨੂੰ ਫ਼ੈਸਲਾ ਬਦਲਣਾ ਪਿਆ।
ਦਰਅਸਲ ਵਿੱਚ ਬੀਤੇ ਦਿਨ ਜ਼ੋਮੈਟੋ ਵੱਲੋਂ ਸ਼ਾਕਾਹਾਰੀ ਗਾਹਕਾਂ ਲਈ ਵੱਖਰੀ ਡਿਲਵਿਰੀ ਦਾ ਐਲਾਨ ਕੀਤਾ ਗਿਆ ਸੀ ਅਤੇ ਡਿਲਵਿਰੀ ਬੁਆਏ ਦੀ ਡਰੈਸ ਲਾਲ ਦੀ ਬਜਾਏ ਹਰੀ ਕਰਨ ਦਾ ਐਲਾਨ ਕੀਤਾ। ਇਸ ਦਰਮਿਆਨ ਕੰਪਨੀ ਨੂੰ ਸੋਸ਼ਲ ਮੀਡੀਆ ਨੂੰ ਵੱਡੇ ਪੱਧਰ ਉਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਕੰਪਨੀ ਦੇ ਸੀਈਓ ਨੂੰ ਇਹ ਫ਼ੈਸਲਾ ਬਦਲਣਾ ਪਿਆ ਹੈ।
ਸ਼ਾਕਾਹਾਰੀ ਗਾਹਕਾਂ ਲਈ ਸ਼ੁਰੂ ਕੀਤੀ ਸੀ Zomato veg fleet
ਸੋਸ਼ਲ ਮੀਡੀਆ ਪੋਸਟ ਵਿੱਚ ਦੀਪਇੰਦਰ ਗੋਇਲ ਨੇ ਕਿਹਾ ਕਿ ਸਾਰੀਆਂ ਡਿਲਵਿਰੀਆਂ ਲਾਲ ਰੰਗ ਦੇ ਕੱਪੜਿਆਂ ਤੇ ਲਾਲ ਬਕਸੇ ਵਿੱਚ ਹੀ ਕੀਤੀਆਂ ਜਾਣਗੀਆਂ। ਸ਼ਾਕਾਹਾਰੀ ਭੋਜਨ ਖਾਣ ਵਾਲਿਆਂ ਲਈ ਹਰੇ ਰੰਗ ਦੀ ਵਰਤੋਂ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ।
ਦੇਸ਼ ਦੀ ਮਸ਼ਹੂਰ ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਹਾਲ ਹੀ 'ਚ ਸ਼ਾਕਾਹਾਰੀ ਗਾਹਕਾਂ ਲਈ ਵਿਸ਼ੇਸ਼ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਹ ਸੇਵਾ ਸ਼ੁੱਧ ਸ਼ਾਕਾਹਾਰੀ ਗਾਹਕਾਂ ਲਈ ਸੀ। ਪਿਓਰ ਵੇਜ ਮੋਡ ਸੇਵਾ ਦੀ ਸ਼ੁਰੂਆਤ ਦਾ ਐਲਾਨ ਕੰਪਨੀ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕੀਤਾ ਸੀ।
ਕੰਪਨੀ ਨੂੰ ਕਰਨਾ ਪਿਆ ਸੀ ਅਲੋਚਨਾ ਦਾ ਸਾਹਮਣਾ
ਇਸ ਸੇਵਾ ਨੂੰ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕੰਪਨੀ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਕੰਪਨੀ ਦੇ ਸੰਸਥਾਪਕ ਅਤੇ ਸੀਈਓ ਦੀਪਇੰਦਰ ਗੋਇਲ ਨੇ ਕਿਹਾ ਸੀ ਕਿ ਭਾਰਤ ਵਿੱਚ ਸ਼ੁੱਧ ਸ਼ਾਕਾਹਾਰੀ ਗਾਹਕਾਂ ਲਈ ਸ਼ੁੱਧ ਸ਼ਾਕਾਹਾਰੀ ਫਲੀਟ ਸ਼ੁਰੂ ਕੀਤੀ ਜਾ ਰਹੀ ਹੈ। ਕੰਪਨੀ ਦੇ ਸੀਈਓ ਨੇ ਸਬਜ਼ੀਆਂ ਖਾਣ ਵਾਲੇ ਲੋਕਾਂ ਦਾ ਹਵਾਲਾ ਦਿੱਤਾ ਸੀ ਜੋ ਭਾਰਤ ਵਿੱਚ ਨਵੀਆਂ ਸੇਵਾਵਾਂ ਦੀ ਮੰਗ ਕਰ ਰਹੇ ਸਨ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ ਭਾਰਤ ਵਿੱਚ ਦੁਨੀਆ ਦੇ ਮੁਕਾਬਲੇ ਸ਼ਾਕਾਹਾਰੀਆਂ ਦੀ ਸਭ ਤੋਂ ਵੱਧ ਗਿਣਤੀ ਹੈ ਅਤੇ ਕੰਪਨੀ ਨੂੰ ਉਨ੍ਹਾਂ ਤੋਂ ਸਭ ਤੋਂ ਮਹੱਤਵਪੂਰਨ ਫੀਡਬੈਕ ਮਿਲਿਆ ਹੈ। ਸ਼ਾਕਾਹਾਰੀ ਮੰਗ ਕਰਦੇ ਹਨ ਕਿ ਉਨ੍ਹਾਂ ਦਾ ਭੋਜਨ ਕਿਵੇਂ ਪਕਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਭੋਜਨ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਾਕਾਹਾਰੀ ਗਾਹਕਾਂ ਦੀ ਮੰਗ ਨੂੰ ਦੇਖਦੇ ਹੋਏ ਜ਼ੋਮੈਟੋ 'ਤੇ "ਪਿਓਰ ਵੈਜ ਫਲੀਟ" ਦੇ ਨਾਲ "ਪਿਓਰ ਵੈਜ ਮੋਡ" ਲਾਂਚ ਕੀਤਾ ਗਿਆ ਹੈ ਜੋ ਕਿ 100% ਸ਼ਾਕਾਹਾਰੀ ਖੁਰਾਕ ਨੂੰ ਤਰਜੀਹ ਦੇਵੇਗਾ।
ਕੰਪਨੀ ਨੇ ਫੈਸਲਾ ਵਿੱਚ ਕੀਤਾ ਬਦਲਾਅ
ਸ਼ੁੱਧ ਸ਼ਾਕਾਹਾਰੀ ਮੋਡ ਵਿੱਚ ਰੈਸਟੋਰੈਂਟਾਂ ਦਾ ਇੱਕ ਸਮੂਹ ਸ਼ਾਮਲ ਹੋਵੇਗਾ ਜੋ ਸਿਰਫ਼ ਸ਼ੁੱਧ ਸ਼ਾਕਾਹਾਰੀ ਭੋਜਨ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਸਾਰੇ ਰੈਸਟੋਰੈਂਟਾਂ ਨੂੰ ਬਾਹਰ ਰੱਖਿਆ ਜਾਵੇਗਾ ਜੋ ਕਿਸੇ ਵੀ ਮਾਸਾਹਾਰੀ ਭੋਜਨ ਦੀ ਸੇਵਾ ਕਰਦੇ ਹਨ। ਇਸਦਾ ਮਤਲਬ ਹੈ ਕਿ ਮਾਸਾਹਾਰੀ ਭੋਜਨ, ਜਾਂ ਇੱਥੋਂ ਤੱਕ ਕਿ ਨਾਨ-ਵੈਜ ਰੈਸਟੋਰੈਂਟਾਂ ਦੁਆਰਾ ਪਰੋਸਿਆ ਜਾਣ ਵਾਲਾ ਸ਼ਾਕਾਹਾਰੀ ਭੋਜਨ ਕਦੇ ਵੀ ਸ਼ੁੱਧ ਸ਼ਾਕਾਹਾਰੀ ਫਲੀਟ ਲਈ ਬਣੇ ਹਰੇ ਡਿਲੀਵਰੀ ਬਾਕਸ ਦੇ ਅੰਦਰ ਨਹੀਂ ਜਾਵੇਗਾ।
Zomato ਦੀ ਇਸ ਪਹਿਲ ਦਾ ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਹੋਇਆ ਹੈ। ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੀਪਇੰਦਰ ਨੇ ਕਿਹਾ ਕਿ ਸਾਰੀਆਂ ਡਿਲਵਿਰੀ ਲਾਲ ਰੰਗ ਦੇ ਕੱਪੜਿਆਂ ਅਤੇ ਲਾਲ ਬਕਸੇ ਵਿੱਚ ਹੀ ਕੀਤੀ ਜਾਵੇਗੀ। ਅਸੀਂ ਸ਼ਾਕਾਹਾਰੀ ਭੋਜਨ ਖਾਣ ਵਾਲਿਆਂ ਲਈ ਹਰੇ ਰੰਗ ਦੀ ਵਰਤੋਂ ਦਾ ਫੈਸਲਾ ਵਾਪਸ ਲੈ ਰਹੇ ਹਾਂ।
ਇਸਦਾ ਮਤਲਬ ਹੈ ਕਿ ਸ਼ਾਕਾਹਾਰੀ ਆਰਡਰ ਲਈ ਬਣਾਏ ਗਏ ਫਲੀਟ ਨੂੰ ਜ਼ਮੀਨ ਪੱਧਰ 'ਤੇ ਪਛਾਣਿਆ ਨਹੀਂ ਜਾ ਸਕੇਗਾ (ਪਰ ਐਪ 'ਤੇ ਦਿਖਾਇਆ ਜਾਵੇਗਾ ਜੋ ਇਹ ਦਰਸਾਉਂਦਾ ਹੈ ਕਿ ਤੁਹਾਡੇ ਸ਼ਾਕਾਹਾਰੀ ਆਰਡਰ ਸਿਰਫ਼ ਸ਼ਾਕਾਹਾਰੀ ਫਲੀਟ ਦੁਆਰਾ ਹੀ ਦਿੱਤੇ ਜਾਣਗੇ)। ਇਹ ਯਕੀਨੀ ਬਣਾਏਗਾ ਕਿ ਸਾਡੇ ਲਾਲ ਯੂਨੀਫਾਰਮ ਡਿਲੀਵਰੀ ਪਾਰਟਨਰ ਗਲਤ ਤਰੀਕੇ ਨਾਲ ਮਾਸਾਹਾਰੀ ਭੋਜਨ ਨਾਲ ਜੁੜੇ ਨਹੀਂ ਹਨ ਅਤੇ ਕਿਸੇ ਖਾਸ ਦਿਨ ਦੌਰਾਨ ਕਿਸੇ ਵੀ RWA ਜਾਂ ਸੁਸਾਇਟੀ ਦੁਆਰਾ ਬਲੌਕ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ : Sidhu Moose Wala News: ਕੇਂਦਰ ਸਰਕਾਰ ਵੱਲੋਂ ਮੂਸੇਵਾਲਾ ਦੀ ਮਾਂ ਦੀ ਪ੍ਰੈਗਨੈਂਸੀ ਰਿਪੋਰਟ ਤਲਬ; 'ਆਪ' ਵੱਲੋਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ