Twitter to introduce calling: ਟਵਿੱਟਰ `ਚ ਜਲਦ ਹੀ ਮਿਲੇਗੀ ਕਾਲ ਕਰਨ ਦੀ ਸਹੂਲਤ
Twitter to introduce calling: ਐਲੋਨ ਮਸਕ ਟਵਿੱਟਰ ਵਿੱਚ ਜਲਦ ਹੀ ਨਵਾਂ ਅਪਡੇਟ ਕਰਨ ਜਾ ਰਹੇ ਹਨ, ਜਿਸ ਨਾਲ ਯੂਜ਼ਰਸ ਨੂੰ ਵੱਡੀ ਸਹੂਲਤ ਮਿਲੇਗੀ।
Twitter to introduce calling: ਟਵਿੱਟਰ ਦੇ ਸੀਈਓ ਐਲੋਨ ਮਸਕ ਸੋਸ਼ਲ ਨੈਟਵਰਕਿੰਗ ਸਾਈਟ 'ਤੇ ਨਵੇਂ ਫੀਚਰ ਜੋੜਨ ਦੀ ਤਿਆਰੀ ਕਰ ਰਹੇ ਹਨ। ਮਸਕ ਨੇ ਐਲਾਨ ਕੀਤਾ ਹੈ ਕਿ ਟਵਿੱਟਰ ਯੂਜ਼ਰ ਇਮੋਜੀ ਦੇ ਨਾਲ ਇੱਕ ਥ੍ਰੈਡ ਵਿੱਚ ਕਿਸੇ ਵੀ ਸੰਦੇਸ਼ ਦਾ ਸਿੱਧਾ ਜਵਾਬ ਦੇ ਸਕਦੇ ਹਨ। ਇਸ ਤੋਂ ਇਲਾਵਾ ਮਸਕ ਨੇ ਇਹ ਵੀ ਦੱਸਿਆ ਹੈ ਕਿ ਟਵਿੱਟਰ ਆਉਣ ਵਾਲੇ ਦਿਨਾਂ 'ਚ ਆਪਣੇ ਪਲੇਟਫਾਰਮ 'ਤੇ ਵਾਇਸ ਤੇ ਵੀਡੀਓ ਚੈਟ ਸ਼ੁਰੂ ਕਰਨ ਜਾ ਰਿਹਾ ਹੈ।
ਮਸਕ ਨੇ ਟਵੀਟ ਕੀਤਾ ਕਿ, ''ਐਪ ਦੇ ਨਵੇਂ ਅਪਡੇਟ ਦੇ ਨਾਲ ਤੁਸੀਂ ਥ੍ਰੈਡ ਵਿੱਚ ਕਿਸੇ ਵੀ ਸੰਦੇਸ਼ ਦਾ ਡੀਐਮ ਜਵਾਬ ਦੇ ਸਕਦੇ ਹੋ ਅਤੇ ਕਿਸੇ ਵੀ ਇਮੋਜੀ ਪ੍ਰਤੀਕਿਰਆ ਦੀ ਵਰਤੋਂ ਕਰ ਸਕਦੇ ਹਨ। ਐਨਕ੍ਰਿਪਟਡ ਡੀਐਮ ਵੀ1.0 ਦੀ ਰਿਲੀਜ਼ ਹੋਣੀ ਚਾਹੀਦੀ। ਇਹ ਤੇਜ਼ੀ ਨਾਲ ਵਧੇਗੀ।'' ਉਨ੍ਹਾਂ ਨੇ ਕਿਹਾ ਕਿ, ''ਕਸੌਟੀ ਇਹ ਕਿ ਮੇਰੇ ਸਿਰ ਉਪਰ ਬੰਦੀ ਹੋਣ ਉਤੇ ਵੀ ਮੈਂ ਤੁਹਾਨੂੰ ਡੀਐਮ ਨੂੰ ਨਹੀਂ ਦੇਖ ਸਕਾਂਗਾਂ।'' ਜਲਦ ਹੀ ਤੁਸੀਂ ਹੈਂਡਲ ਨਾਲ ਇਸ ਪਲੇਟਫਾਰਮ ਉਪਰ ਕਿਸੇ ਵੀ ਵਾਇਸ ਤੇ ਵੀਡੀਓ ਚੈਟ ਹੋਵੇਗੀ ਤਾਂ ਕਿ ਤੁਸੀਂ ਦੁਨੀਆਂ ਵਿੱਚ ਕਿਤੇ ਵੀ ਲੋਕਾਂ ਨਾਲ ਬਿਨਾਂ ਫੋਨ ਨੰਬਰ ਦਿੱਤੇ ਗੱਲ ਕਰ ਸਕੋ।
ਡੀਐਮ ਦੀ ਸਹੂਲਤ 11 ਮਈ ਤੋਂ ਸ਼ੁਰੂ ਹੋਵੇਗੀ। ਇਹ ਐਲਾਨ ਟਵਿੱਟਰ ਦੁਆਰਾ 'ਕਈ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ' ਵਾਲੇ ਖਾਤਿਆਂ ਨੂੰ ਹਟਾਉਣ ਦੇ ਇੱਕ ਦਿਨ ਬਾਅਦ ਆਈ ਹੈ। ਐਲੋਨ ਮਸਕ ਨੇ ਕੁਝ ਦਿਨ ਪਹਿਲਾਂ ਟਵੀਟ ਕੀਤਾ, "ਅਸੀਂ ਅਜਿਹੇ ਖਾਤਿਆਂ ਨੂੰ ਦੇਖ ਰਹੇ ਹਾਂ ਜਿਨ੍ਹਾਂ ਵਿੱਚ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ ਹੋਈ ਹੈ, ਇਸ ਲਈ ਤੁਸੀਂ ਸ਼ਾਇਦ ਫਾਲੋਅਰਜ਼ ਦੀ ਗਿਣਤੀ ਵਿੱਚ ਕਮੀ ਵੇਖੋਗੇ।" ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਟਵਿੱਟਰ ਇਸ ਲਈ ਸੁਰਖੀਆਂ 'ਚ ਸੀ ਕਿਉਂਕਿ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਅਕਾਊਂਟ ਤੋਂ ਬਲੂ ਟਿੱਕ ਗੁਆ ਦਿੱਤੇ ਸਨ। ਬਾਅਦ ਵਿੱਚ ਕੁਝ ਲੋਕਾਂ ਦੇ ਨੀਲੇ ਟਿੱਕ ਵਾਪਸ ਆ ਗਏ।
ਇਹ ਵੀ ਪੜ੍ਹੋ : Viral Video: ਸਪੀਕਰ ਨੇ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਲਾਹ ਦਿੱਤੇ ਕੱਪੜੇ, ਵੇਖੋ ਵਾਇਰਲ ਵੀਡੀਓ
ਬਲੂ ਟਿੱਕ ਮਸ਼ਹੂਰ ਹਸਤੀਆਂ ਨੂੰ ਨਕਲ ਤੋਂ ਬਚਾਉਣ ਤੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਦੇ ਤਰੀਕੇ ਵਜੋਂ ਕੰਮ ਕਰਦੇ ਹਨ। ਉਸ ਨੇ ਟਵੀਟ ਕੀਤਾ ਸੀ, "ਅਗਲੇ ਮਹੀਨੇ ਸ਼ੁਰੂ ਹੋਣ ਵਾਲਾ, ਪਲੇਟਫਾਰਮ ਮੀਡੀਆ ਪ੍ਰਕਾਸ਼ਕਾਂ ਨੂੰ ਇੱਕ ਕਲਿੱਕ ਨਾਲ ਪ੍ਰਤੀ-ਲੇਖ ਦੇ ਆਧਾਰ 'ਤੇ ਯੂਜ਼ਰਸ ਤੋਂ ਚਾਰਜ ਕਰਨ ਦੀ ਇਜਾਜ਼ਤ ਦੇਵੇਗਾ।
ਇਹ ਵੀ ਪੜ੍ਹੋ : Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'