Nepal Viral Video: ਇਸ ਦੌਰਾਨ ਘਿਮੀਰੇ ਵੱਲੋਂ ਉਨ੍ਹਾਂ ਨੂੰ ਸੰਸਦੀ ਮਰਿਆਦਾ ਦਾ ਖਿਆਲ ਰੱਖਣ ਦੀ ਚਿਤਾਵਨੀ ਵੀ ਦਿੱਤੀ ਪਰ ਸਿੰਘ ਨੇ ਸਪੀਕਰ ਦੀ ਕਿਸੇ ਵੀ ਬੇਨਤੀ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ।
Trending Photos
Nepal Parliament Viral Video, MP Amresh Kumar Singh takes off his clothes: ਕਿਸੇ ਵੀ ਸਦਨ 'ਚ ਜਦੋਂ ਬਹਿਸ ਹੁੰਦੀ ਹੈ ਤਾਂ ਵੱਖਰੀ-ਵੱਖਰੀ ਤਕਰਾਰ ਦੇਖਣ ਨੂੰ ਮਿਲਦੀ ਹੈ। ਅਜਿਹਾ ਕਈ ਵਾਰ ਹੁੰਦਾ ਹੈ ਕਿ ਕੋਈ ਸਾਂਸਦ ਕੁਝ ਬੋਲਣਾ ਚਾਹੁੰਦਾ ਹੈ ਪਰ ਉਸਨੂੰ ਜਾਂ ਤਾਂ ਕਈ ਵਾਰ ਰੋਕ ਦਿੱਤਾ ਜਾਂਦਾ ਹੈ ਜਾਂ ਉਸਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ। ਅਜਿਹੇ 'ਚ ਕਈ ਸਾਂਸਦ ਜਾਂ ਤਾਂ ਵਾਕਆਉਟ ਕਰ ਜਾਂਦੇ ਹਨ ਜਾਂ ਉੱਥੇ ਹੀ ਧਰਨਾ ਕਰਨ ਲੱਗ ਜਾਂਦੇ ਹਨ।
ਇਸ ਦੌਰਾਨ ਨੇਪਾਲ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਸਪੀਕਰ ਨੇ ਇੱਕ ਸੰਸਦ ਮੈਂਬਰ ਨੂੰ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਹੀ ਆਪਣੇ ਕੱਪੜੇ ਲਾਹ ਦਿੱਤੇ।
ਨੇਪਾਲ ਵਿੱਚ ਆਜ਼ਾਦ ਸੰਸਦ ਮੈਂਬਰ ਅਮਰੇਸ਼ ਕੁਮਾਰ ਸਿੰਘ ਨੇ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ 8 ਮਈ ਨੂੰ ਸਦਨ ਵਿੱਚ ਆਪਣੀ ਕਮੀਜ਼ ਅਤੇ ਵੇਸਟ ਉਤਾਰ ਦਿੱਤੀ। ਨੇਪਾਲੀ ਕਾਂਗਰਸ ਦੇ ਸਾਬਕਾ ਨੇਤਾ ਅਮਰੇਸ਼ ਸਿੰਘ ਨੇ ਪਿਛਲੇ ਸਾਲ ਸਰਲਾਹੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਕਿਉਂਕਿ ਨੇਪਾਲੀ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ।
ਇਹ ਵੀ ਪੜ੍ਹੋ: Jalandhar Bypoll Election 2023: ਜਲੰਧਰ ਲੋਕ ਸਭਾ ਜਿਮਨੀ ਚੋਣ 2023 ਲਈ ਵੋਟਿੰਗ ਸ਼ੁਰੂ
संसदमा बोल्न नदिएपछि, अमरेशकुमारले खोले संसदभित्रै लुगा।
सभामुखले दिए चेतावनी… pic.twitter.com/PegXbrbvvR— Setopati (@setopati) May 8, 2023
ਅਮਰੇਸ਼ ਸਿੰਘ, ਜਿਨ੍ਹਾਂ ਨੇ ਪੀ.ਐੱਚ.ਡੀ. ਭਾਰਤ ਦੀ ਰਾਜਧਾਨੀ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਕੀਤੀ ਹੈ, ਉਨ੍ਹਾਂ ਨੂੰ ਸਦਨ ਦੇ ਸਪੀਕਰ ਦੇਵਰਾਜ ਘਿਮੀਰੇ ਵੱਲੋਂ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਕਰਕੇ ਗੁੱਸੇ 'ਚ ਆ ਕੇ ਉਨ੍ਹਾਂ ਨੇ ਆਪਣੇ ਕੱਪੜੇ ਹੀ ਲਾਹ ਦਿੱਤੇ।
ਇਸ ਦੌਰਾਨ ਘਿਮੀਰੇ ਵੱਲੋਂ ਉਨ੍ਹਾਂ ਨੂੰ ਸੰਸਦੀ ਮਰਿਆਦਾ ਦਾ ਖਿਆਲ ਰੱਖਣ ਦੀ ਚਿਤਾਵਨੀ ਵੀ ਦਿੱਤੀ ਪਰ ਸਿੰਘ ਨੇ ਸਪੀਕਰ ਦੀ ਕਿਸੇ ਵੀ ਬੇਨਤੀ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਨੇਪਾਲ ਦੀ ਸੰਸਦ ਦੇ ਇਤਿਹਾਸ ਵਿੱਚ ਅਜਿਹੀ ਪਹਿਲੀ ਘਟਨਾ ਹੋਈ ਹੈ।
ਇਹ ਵੀ ਪੜ੍ਹੋ: Amritsar Blast News: ਅੱਤਵਾਦੀਆਂ ਨਾਲ ਜੁੜੇ ਅੰਮ੍ਰਿਤਸਰ ਧਮਾਕੇ ਦੇ ਤਾਰ ? NIA ਤੋਂ ਬਾਅਦ ਪਹੁੰਚੀ NSG ਟੀਮ
(For more news apart from Nepal Parliament Viral Video, MP Amresh Kumar Singh takes off his clothes, stay tuned to Zee PHH)