ਭਰਤ ਸ਼ਰਮਾ/ਲੁਧਿਆਣਾ : ਉੱਤਰ ਭਾਰਤ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ,ਪੰਜਾਬ ਵਿੱਚ ਵੀ ਜ਼ਿਆਦਾਤਰ ਥਾਵਾਂ 'ਤੇ ਮੀਂਹ ਪੈਣ ਨਾਲ ਕਿਸਾਨ ਖੁਸ਼ ਨੇ ਪਰ ਇਸ ਦੌਰਾਨ ਠੰਡ ਵੀ ਵਧ ਗਈ ਹੈ,  ਮੌਸਮ ਵਿਭਾਗ ਨੇ ਲੋਹੜੀ ਤੋਂ ਪਹਿਲਾਂ ਮੌਸਮ ਨੂੰ ਲੈਕੇ 5 ਅਹਿਮ ਤਬਲੀਆਂ ਆਉਣ ਬਾਰੇ ਭਵਿੱਖ ਵਾੜੀ ਕੀਤੀਆਂ ਨੇ


COMMERCIAL BREAK
SCROLL TO CONTINUE READING

ਮੌਸਮ ਵਿਭਾਗ ਵੱਲੋਂ 7 ਦਿਨਾਂ ਦਾ ਅੱਪਡੇਟ


1. 6 ਤਰੀਕ ਨੂੰ ਮੀਂਹ ਤੋਂ ਬਾਅਦ ਹੁਣ 8 ਤਰੀਕ ਨੂੰ ਮੁੜ ਤੋਂ ਪੰਜਾਬ ਵਿੱਚ ਮੀਂਹ ਪਵੇਗਾ
2. ਪਿਛਲੇ ਸਾਲ ਲੋਹੜੀ ਵਾਲੇ ਦਿਨ ਮੀਂਹ ਪਿਆ ਸੀ,ਜਿਸ ਦੀ ਵਜ੍ਹਾਂ ਕਰਕੇ ਤਿਉਹਾਰ ਦਾ ਮਜ਼ਾ ਖ਼ਰਾਬ ਹੋ ਗਿਆ ਸੀ ਇਸ ਵਾਰ ਮੌਸਮ ਸਾਫ਼ ਰਹੇਗਾ 
3. 7,9,10,11,12,13 ਜਨਵਰੀ ਨੂੰ ਮੌਸਮ ਸਾਫ਼ ਰਹੇਗਾ ਪਰ ਠੰਡ ਵਧੇਗੀ
4. ਰਾਤ ਨੂੰ ਤਾਪਮਾਨ ਡਿੱਗੇਗਾ 
5. ਸਵੇਰ ਅਤੇ ਰਾਤ ਦੋਵਾਂ ਸਮੇਂ ਕੋਹਰਾ ਪਵੇਗਾ,ਇਸ ਤੜਕੇ ਅਤੇ ਰਾਤ ਨੂੰ ਟਰੈਵਲ ਕਰਨ ਵਾਲੇ ਸਾਵਧਾਨ


 ਫਸਲਾਂ ਨੂੰ ਇਸ ਤਰ੍ਹਾਂ ਮਿਲੇਗਾ ਫਾਇਦਾ 


 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਮੌਸਮ ਸਾਫ ਹੋ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਮੌਸਮ ਸਾਫ ਹੋਣ ਦੇ ਨਾਲ ਠੰਡ 'ਚ ਹੋਰ ਇਜ਼ਾਫਾ ਹੋਵੇਗਾ ਅਤੇ ਇਹ ਮੌਸਮ ਸਬਜ਼ੀਆਂ ਲਈ  ਕਾਫ਼ੀ ਲਾਹੇਵੰਦ ਸਾਬਿਤ ਹੋਵੇਗਾ ਕਿਉਂਕਿ ਲਗਾਤਾਰ ਬਰਸਾਤ ਪੈਣ ਕਰਕੇ ਕਣਕ ਦੀ ਫਸਲ ਨੂੰ ਜੋ ਪਾਣੀ ਦੀ ਲੋੜ ਸੀ ਉਹ ਪਾਣੀ ਦੀ ਪੂਰਤੀ ਹੋਵੇਗੀ