ਕੁਲਵੰਤ ਸਿੰਘ/ਯਮੁਨਾਨਗਰ :  12 ਸਾਲ ਦਾ ਵੰਸ਼ ਆਪਣੇ ਰੋਜ਼ ਦੇ ਕੰਮਾਂ ਦੇ ਲਈ ਦੂਜਿਆਂ ਉੱਤੇ ਨਿਰਭਰ ਹੈ  ਵੰਸ਼ ਦੀ ਇਸ ਬਿਮਾਰੀ ਦਾ ਇਲਾਜ ਭਾਰਤ ਵਿੱਚ ਕਿਧਰੇ ਵੀ  ਨਹੀਂ ਹੈ ਉਸ ਦੇ ਪਰਿਵਾਰ ਵਾਲਿਆਂ ਨੇ ਤਾਂ ਉਮੀਦ ਛੱਡ ਦਿੱਤੀ ਸੀ ਪਰ ਹੁਣ ਉਨ੍ਹਾਂ ਦੇ ਲਈ ਇੱਕ ਆਸ਼ਾ ਦੀ ਕਿਰਨ ਜਾਗੀ ਹੈ ਇੱਕ ਇੰਜੈਕਸ਼ਨ ਨਾਲ ਵੰਸ਼ ਠੀਕ ਹੋ ਸਕਦਾ ਹੈ ਜਿਸ ਨੂੰ ਵਿਦੇਸ਼ ਤੋਂ ਮੰਗਵਾਇਆ ਜਾਣਾ ਹੈ ਪਰ ਇਸ ਇੰਜੈਕਸ਼ਨ ਦੀ ਕੀਮਤ 16 ਕਰੋੜ ਹੈ  


COMMERCIAL BREAK
SCROLL TO CONTINUE READING

ਸਪਾਈਨਲ ਮਸਕੂਲਰ ਡਿਸਟਰਾਫੀ ਨਾਂ ਦੀ  ਬਿਮਾਰੀ ਨਾਲ ਲੜ ਰਹੇ ਮਰੀਜ਼ ਦੇ ਪਰਿਵਾਰ ਵਾਲਿਆਂ ਦਾ ਰੋਅ- ਰੋਅ ਕੇ ਬੁਰਾ ਹਾਲ ਹੈ ਕਿ ਉਸ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਉਸ ਨੂੰ ਜੋ ਇੰਜੈਕਸ਼ਨ ਲਗਵਾਉਣਾ ਹੈ ਉਹ 16 ਕਰੋੜ ਰੁਪਏ ਦਾ ਹੈ, ਉਨ੍ਹਾਂ ਨੇ ਕਈ ਐੱਨ ਜੀ ਓ ਅਤੇ ਸਮਾਜਿਕ ਸੰਗਠਨਾਂ ਨੂੰ ਵੀ ਸੰਪਰਕ ਕੀਤਾ ਹੈ ਪਰ ਹਰ  ਜਗ੍ਹਾ ਤੋਂ ਨਮੋਸ਼ੀ ਹੀ ਹੱਥ ਲੱਗੀ, ਹੁਣ ਵੰਸ਼ ਦਾ ਇਲਾਜ ਇੱਕ ਇਨਜੈਕਸ਼ਨ ਦੇ ਜ਼ਰੀਏ ਨਜ਼ਰ ਆ ਰਿਹਾ, ਪਰ ਇਲਾਜ ਦੇ ਲਈ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਨੇ ਆਪਣਾ ਸਾਰਾ ਕੁੱਝ ਵੇਚ ਕੇ ਵੀ  ਇਨ੍ਹਾਂ ਪੈਸਾ ਨਹੀਂ ਜੁੱਟਾ ਸਕਦਾ ਹੈ ਪਰਿਵਾਰ,  ਪਰਿਵਾਰ ਨੇ ਸਰਕਾਰ ਨੂੰ ਗੁਹਾਰ ਲਾਈ ਹੈ


ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ 


ਪਰਿਵਾਰ ਨੇ ਇਸਦੇ ਲਈ ਭਾਰਤ ਸਰਕਾਰ  ਤੋਂ ਮਦਦ ਮੰਗੀ ਹੈ, ਪ੍ਰਧਾਨ ਮੰਤਰੀ ਦੇ ਟਵਿਟਰ ਹੈਂਡਲ ਅਤੇ ਸਿਹਤ ਮੰਤਰੀ ਦੇ ਟਵਿਟਰ ਹੈਂਡਲ ਵੀ ਆਪਣੇ ਬੱਚੇ ਦੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਨੂੰ ਵੱਲੋਂ ਇਸ ਪਰਿਵਾਰ ਨੂੰ ਮਦਦ ਜ਼ਰੂਰ ਮਿਲੇਗੀ ਅਤੇ ਵੰਸ਼ ਵੀ ਹੋਰ ਬੱਚਿਆਂ ਦੀ ਤਰ੍ਹਾਂ ਜ਼ਿੰਦਗੀ ਜੀਅ ਸਕੇਗਾ, ਉਧਰ ਹਰਿਆਣਾ ਦੇ ਮੰਤਰੀ ਕੰਵਰਪਾਲ ਗੁਜਰ ਨੇ ਕਿਹਾ ਹੈ ਕੀ ਜੇਕਰ ਪਰਿਵਾਰ ਉਨ੍ਹਾਂ ਕੋਲ ਮਦਦ ਮੰਗੇਗਾ ਤਾਂ ਉਹ ਵਧ ਤੋਂ ਵਧ ਮਦਦ ਕਰਨ ਦੀ ਕੋਸ਼ਿਸ਼ ਕਰਨਗੇ