PRTC Buses Entry Ban/ ਕਮਲਦੀਪ ਸਿੰਘ : ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਚੰਡੀਗੜ੍ਹ 'ਚ ਪੰਜਾਬ ਦੀਆਂ ਬੱਸਾਂ ਦੀ ਐਂਟਰੀ ਨਹੀਂ ਹੋਵੇਗੀ। ਦਰਅਸਲ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਚੰਡੀਗੜ੍ਹ ਟਰਾਂਸਪੋਰਟ ਕਾਰਪੋਰੇਸ਼ਨ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸ ਦੇ ਚਲਦਿਆਂ ਪੀਆਰਟੀਸੀ ਦੀਆਂ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਬੱਸਾਂ ਨੂੰ ਚੰਡੀਗੜ੍ਹ ਲੈ ਕੇ ਨਹੀਂ ਜਾਣਗੇ।


COMMERCIAL BREAK
SCROLL TO CONTINUE READING

 ਪੰਜਾਬ ਰੋਡਵੇਜ਼ ਪਨਬੱਸ ਮੁਲਾਜਮਾਂ ਵੱਲੋਂ ਚੰਡੀਗੜ ਵਿੱਚ ਰੋਡਵੇਜ਼ ਦੀ ਬੱਸ ਸਰਵਿਸ  ਬੰਦ ਕੀਤੀ ਹੈ ਅਤੇ ਮੋਹਾਲੀ ਤੋਂ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ ਹੈ। 


ਐਂਟਰੀ ਫ਼ੀਸ 600 ਰੁਪਏ ਪ੍ਰਤੀ ਐਂਟਰੀ
ਪੀਆਰਟੀਸੀ ਦੇ ਯੂਨੀਅਨ ਪ੍ਰਧਾਨ ਨੇ ਦਸਿਆ ਕਿ ਚੰਡੀਗੜ੍ਹ ਟਰਾਂਸਪੋਰਟ ਵਲੋਂ ਚੰਡੀਗੜ੍ਹ ਵਿਚ ਬੱਸਾਂ ਦੀ ਐਂਟਰੀ ਫ਼ੀਸ 600 ਰੁਪਏ ਪ੍ਰਤੀ ਐਂਟਰੀ ਕਰ ਦਿੱਤੀ ਗਈ ਹੈ ਜਿਸ ਦੇ ਰੋਸ ਵਜੋਂ ਉਨ੍ਹਾਂ ਵਲੋਂ ਅੱਜ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਲਗਾਈਆਂ ਜਾਣਗੀਆਂ।


ਇਹ ਵੀ ਪੜ੍ਹੋ: PRTC Chandigarh Entry Ban: ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ ਤੇ ਚੰਡੀਗੜ੍ਹ ਦੀਆਂ ਬੱਸਾਂ ਦੀ ਪੰਜਾਬ 'ਚ ਐਂਟਰੀ ਬੰਦ!

ਪੀਆਰਟੀਸੀ ਮੁਲਾਜ਼ਮ ਜਥੇਬੰਦੀਆਂ ਨੇ ਸੀਟੀਯੂ (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਅਤੇ ਸੀਟੀਯੂ ਵੱਲੋਂ ਵਧੀਆਂ ਫੀਸਾਂ ਦੇ ਵਿਰੋਧ ਵਿੱਚ ਅੱਜ ਤੋਂ ਚੰਡੀਗੜ੍ਹ ਵਿੱਚ ਪੰਜਾਬ ਰੋਡਵੇਜ਼ ਦੀ ਕੋਈ ਵੀ ਬੱਸ ਨਹੀਂ ਚਲਾਈ ਜਾਵੇਗੀ। ਚੰਡੀਗੜ੍ਹ ਤੋਂ ਕਿਸੇ ਵੀ ਬੱਸ ਨੂੰ ਪੰਜਾਬ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।


ਗੌਰਤਲਬ ਹੈ ਕਿ ਬੀਤੇ ਦਿਨੀ  ਬਹੁਤ ਸਾਰੀਆਂ ਬੱਸਾਂ ਚੰਡੀਗੜ੍ਹ ਵਿੱਚ ਐਂਟਰ ਨਹੀਂ ਹੋਈਆਂ ਅਤੇ ਪੰਜਾਬ ਵਿੱਚ ਹੀ ਰਹੀਆਂ ਹਨ। ਇਸ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਸਿਰਫ਼ ਮੁਹਾਲੀ ਦੇ ਬੱਸ ਸਟੈਂਡ ਉਤੇ ਰੁਕ ਗਈਆਂ। ਇਸ ਕਾਰਨ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


ਇਸ ਮੌਕੇ ਉੱਤੇ ਮੀਡੀਆਂ ਨਾਲ ਆਪਣੇ ਵਿਭਾਗ ਦੀਆਂ ਮੁਸ਼ਕਿਲਾਂ ਨੂੰ ਸਾਂਝਾ ਕਰਦੇ ਹੋਏ ਸੂਬਾਂ ਆਗੂ ਜਗਜੀਤ ਸਿੰਘ ਵੱਲੋ ਦੱਸਿਆਂ ਗਿਆ ਕਿ ਜਿਵੇਂ ਚੰਡੀਗੜ ਵਿੱਚੋਂ ਪੰਜਾਬ ਦੇ ਹੱਕ ਹੌਲੀ ਹੌਲੀ ਖ਼ਤਮ ਕੀਤੇ ਜਾ ਰਹੇ ਹਨ ਉਸੇ ਤਰਜ਼ ਉੱਤੇ ਹੁਣ ਸੀ.ਟੀ.ਯੂ ਵੱਲੋਂ ਵੀ ਪੰਜਾਬ ਦੀ ਸਰਕਾਰੀ ਬੱਸ ਟਰਾਸਪੋਰਟ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਦੀ ਬੱਸ ਸਰਵਿਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਟਾਈਮਟੇਬਲ ਆਪਣੀ ਮਰਜ਼ੀ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੰਜਾਬ ਨਾਲ ਤਹਿ ਹੋਏ ਐਗਰੀਮੈਂਟ ਤੋਂ ਦੁੱਗਣੇ ਕਿੱਲੋਮੀਟਰ ਪੰਜਾਬ ਵਿੱਚ ਸੀ.ਟੀ.ਯੂ ਗੈਰ ਕਾਨੂੰਨੀ ਤੌਰ ਉੱਤੇ ਕਰ ਰਹੀ ਹੈ।


ਇਸ ਤੋਂ ਬਿਨਾਂ ਚੰਡੀਗੜ ਦੇ ਬੱਸ ਸਟੈਡ 43 ਅਤੇ 17 ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਕਾਊਟਰ ਵੀ ਵਿਤਕਰੇ ਤਹਿਤ ਅਜਿਹੇ ਦਿੱਤੇ ਗਏ ਹਨ ਜਿੱਥੋ ਸਵਾਰੀ ਘੱਟ ਮਿਲੇ। ਇਸ ਤੋਂ ਬਿਨਾਂ ਮੋਹਾਲੀ, ਜੀਰਕਪੁਰ,ਖਰੜ, ਕੁਰਾਲੀ ਅਤੇ ਰੋਪੜ ਤੱਕ ਸੀ.ਟੀ.ਯੂ ਨੇ ਮਨਮਾਨੀ ਕਰਕੇ ਆਪਣੀਆਂ ਲੋਕਲ ਬੱਸਾਂ‌ ਪਾ ਲਈਆਂ ਹਨ ਜਦੋਂ ਕਿ ਇਹ ਸਾਰੇ ਇਲਾਕੇ ਪੰਜਾਬ ਦੇ ਹਨ ਤੇ ਪੰਜਾਬ ਦੇ ਟਰਾਸਪੋਰਟ ਦੇ ਅਧਿਕਾਰ ਖੇਤਰ ਵਿੱਚ ਆਉਦੇ ਹਨ। ਇਹਨਾਂ ਸਭ‌ ਹਲਾਤਾ ਨੂੰ ਵੇਖਦੇ ਹੋਏ ਪੰਜਾਬ ਦੇ ਮੁਲਾਜਮਾਂ ਵੱਲੋਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਦਾ ਅਧਿਕਾਰ ਚੰਡੀਗੜ ਪੰਜਾਬ ਦੀ ਰਾਜਧਾਨੀ ਵਿੱਚ ਜਿਸ ਉੱਤੇ ਕਿ ਪੰਜਾਬ ਅਤੇ ਪੰਜਾਬੀਅਤ ਦਾ ਹੱਕ ਹੈ ਨੂੰ ਬਚਾਉਣ ਲਈ ਸੰਘਰਸ਼ ਵਿੱਢਿਆਂ ਹੈ।


ਇਸ ਦੇ ਤਹਿਤ ਚੰਡੀਗੜ ਦੇ ਅਧਿਕਾਰੀਆਂ ਤੱਕ ਪੰਜਾਬ ਦੀ ਆਵਾਜ ਪਹੁੰਚਾਉਣ ਲਈ ਅੱਜ ਸੰਕੇਤਕ ਤੌਰ ਉੱਤੇ ਕੇਵਲ ਪੰਜਾਬ ਰੋਡਵੇਜ਼ ਪਨਬੱਸ ਦੀ ਸਰਵਿਸ ਚੰਡੀਗੜ ਤੋਂ ਰੋਕੀ ਹੈ‌‌ ਪਰ ਜੇਕਰ ਕੋਈ ਹੱਲ ਨਹੀ ਨਿਕਲਦਾ ਤਾਂ ਪੀ ਆਰ ਟੀ ਸੀ ਦੀ ਬੱਸ‌ ਸਰਵਿਸ ਵੀ ਚੰਡੀਗੜ ਵਿੱਚ ਬਿਲਕੁਲ ਬੰਦ ਕੀਤੀ ਜਾਵੇਗੀ ਅਤੇ ਪੰਜਾਬ‌ ਵਿੱਚ ਪੰਜਾਬ ਦੇ ਬਾਡਰਾਂ ਤੋ‌ ਕੋਈ ਵੀ ਸੀ.ਟੀ.ਯੂ ਬੱਸ ਪੰਜਾਬ ਵਿੱਚ ਦਾਖਿਲ ਨਹੀ‌ਂ ਹੋਣ‌ ਦਿੱਤੀ ਜਾਵੇਗੀ। ਇਸ ਮੌਕੇ ਤੇ ਮੁਲਾਜਮਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਹੱਥ ਜੌੜ ਕੇ ਅਪੀਲ ਕੀਤੀ ਗਈ ਕਿ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਜਾਗੋ‌ ਤੇ ਚੰਡੀਗੜ ਵਿੱਚੋ ਪੰਜਾਬ ਦੇ ਹੱਕ‌ ਖਤਮ‌ ਕਰਨ ਦੀ ਸਾਜ਼ਿਸ ਦਾ ਮੂੰਹ ਤੋੜਵਾਂ ਜਵਾਬ ਦੇਵੋ।