Chandigarh News: ਚੰਡੀਗੜ੍ਹ ਦੇ ਵਿਕਾਸ ਨਗਰ ਲਾਈਟ ਪੁਆਇੰਟ ਨੇੜੇ ਇੱਕ ਆਟੋ ਸ਼ੱਕੀ ਹਾਲਾਤ ਵਿੱਚ ਸੜਿਆ ਬਰਾਮਦ ਹੋਇਆ ਹੈ। ਪੁਲਿਸ ਰਿਕਾਰਡ ਅਨੁਸਾਰ ਇਸ ਆਟੋ ਦੇ 133 ਚਲਾਨ ਹੋਏ ਹਨ। ਇਹ ਸਾਰੇ ਚਲਾਨ ਸਮਾਰਟ ਕੈਮਰਿਆਂ ਕਾਰਨ ਹੋਏ ਹਨ। ਪੁਲਿਸ ਆਟੋ ਨੂੰ ਸਾੜਨ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


COMMERCIAL BREAK
SCROLL TO CONTINUE READING

ਪੁਲਿਸ ਨੂੰ ਸ਼ੱਕ ਹੈ ਕਿ ਇਹ ਆਟੋ ਟ੍ਰੈਫਿਕ ਚਲਾਨ ਜਾਂ ਕਰਜ਼ੇ ਦੀ ਰਕਮ ਜ਼ਿਆਦਾ ਹੋਣ ਕਾਰਨ ਸਾੜਿਆ ਗਿਆ ਹੈ। ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ 'ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੇ ਸਾਰੇ ਚੌਰਾਹਿਆਂ 'ਤੇ ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ। 


ਇਨ੍ਹਾਂ ਕੈਮਰਿਆਂ ਵਿੱਚ ਕਈ ਤਰ੍ਹਾਂ ਦੀਆਂ ਟ੍ਰੈਫਿਕ ਉਲੰਘਣਾ ਕੈਦ ਹੋ ਜਾਂਦੀਆਂ ਹਨ। ਇਨ੍ਹਾਂ ਕੈਮਰਿਆਂ ਵਿੱਚ ਆਟੋਮੈਟਿਕ ਨੰਬਰ ਰੀਡਿੰਗ ਰਿਕੋਗਨੀਸ਼ਨ (ANRR) ਸਾਫਟਵੇਅਰ ਵੀ ਉਪਲਬਧ ਹੈ। ਇਸ ਕਾਰਨ ਉਹ ਆਸਾਨੀ ਨਾਲ ਨੰਬਰ ਪਲੇਟਾਂ ਨੂੰ ਕੈਮਰਿਆਂ ਵਿੱਚ ਕੈਦ ਕਰ ਲੈਂਦੇ ਹਨ। ਚੰਡੀਗੜ੍ਹ ਵਿੱਚ ਸਮਾਰਟ ਕੈਮਰੇ ਲੱਗਣ ਤੋਂ ਬਾਅਦ ਟ੍ਰੈਫਿਕ ਚਾਲਾਨ ਦੀ ਗਿਣਤੀ ਵਿੱਚ ਇਜ਼ਾਫਾ ਹੋਇਆ ਹੈ। ਸਾਲ 2020 ਵਿੱਚ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ 1,76,619 ਚਲਾਨ ਕੀਤੇ ਸਨ, ਜੋ ਕਿ 2021 ਵਿੱਚ ਵੱਧ ਕੇ 2,32,319 ਹੋ ਗਏ ਹਨ। 2022 ਵਿੱਚ ਇਨ੍ਹਾਂ ਚਾਲਾਨ ਦੀ ਗਿਣਤੀ 4 ਲੱਖ ਤੋਂ ਵੱਧ ਹੋ ਗਈ ਸੀ। ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੁਲਿਸ ਕਾਫੀ ਸਖਤ ਨਜ਼ਰ ਆ ਰਹੀ ਹੈ।


ਇਹ ਵੀ ਪੜ੍ਹੋ : Punjab Tourism Summit: ਪੰਜਾਬ 'ਚ ਹੋਣ ਜਾ ਰਿਹਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ, ਆਮ ਲੋਕਾਂ ਲਈ ਰਹੇਗਾ ਖੁੱਲ੍ਹਾ


ਬੀਤੇ ਸ਼ਨਿੱਚਰਵਾਰ ਲੋਕ ਅਦਾਲਤ ਵਿੱਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ ਸੀ। ਇਨ੍ਹਾਂ ਵਿੱਚੋਂ 5000 ਦੇ ਕਰੀਬ ਲੋਕ ਆਪਣੇ ਟ੍ਰੈਫਿਕ ਚਲਾਨ ਕੱਟਣ ਆਏ ਸਨ। ਇਸ ਲੋਕ ਅਦਾਲਤ ਵਿੱਚ 3880 ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਸ ਕਾਰਨ ਕਰੀਬ 23.75 ਲੱਖ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਗਿਆ। ਜ਼ਿਲ੍ਹਾ ਅਦਾਲਤ ਵੱਲੋਂ ਟ੍ਰੈਫ਼ਿਕ ਚਾਲਾਨ ਦੀ ਅਦਾਇਗੀ ਲਈ 10 ਬੈਂਚ ਬਣਾਏ ਗਏ ਸਨ।


ਇਹ ਵੀ ਪੜ੍ਹੋ : Punjab Farmers Protest: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੁੱਖ ਮੰਗਾਂ