Chandigarh Blast Case/ਕਮਲਦੀਪ ਸਿੰਘ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਚੰਡੀਗੜ੍ਹ ਗਰਨੇਡ ਅਟੈਕ ਵਾਲੇ ਮਾਮਲੇ ਦੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੀ ਪਛਾਣ ਹੋਈ ਹੈ। ਦੋਨਾਂ ਆਰੋਪੀਆਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਦੇ ਪਿੰਡ ਦਾ ਰਹਿਣ ਵਾਲਾ ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।  ਫਿਲਹਾਲ ਕਾਊਂਟਰ ਇੰਟੈਲੀਜਂਸ ਵੱਲੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਦੇ ਕਹਿਣ ਤੇ ਇਹਨਾਂ ਨੇ ਹਮਲਾ ਕੀਤਾ ਸੀ।  


COMMERCIAL BREAK
SCROLL TO CONTINUE READING

ਹਮਲੇ ਤੋਂ ਦੋ ਦਿਨ ਪਹਿਲਾਂ ਇਹਨਾਂ ਵੱਲੋਂ ਸੈਕਟਰ 10 ਦੇ ਵਿੱਚ ਹੀ ਰੈਕੀ ਕੀਤੀ ਗਈ ਸੀ।  ਸੂਤਰਾਂ ਮੁਤਾਬਿਕ ਦੋਨੇ ਮੁਲਜ਼ਮਾਂ ਵੱਲੋਂ ਦੋ ਦਿਨ ਪਹਿਲਾਂ ਕੋਠੀ ਦੀ ਰੇਕੀ ਵੀ ਕੀਤੀ ਗਈ ਸੀ। ਦੋਨਾਂ ਆਰੋਪੀਆਂ ਦੇ ਖਿਲਾਫ ਆਰਮਸ ਐਕਟ ਅਤੇ ਯੂਏਪੀਏ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਬਾਰੇ DGP ਪੰਜਾਬ ਨੇ ਟਵੀਟ ਕੀਤਾ ਹੈ।


 DGP ਪੰਜਾਬ ਦਾ ਟਵੀਟ



ਜਾਣਕਾਰੀ ਮੁਤਾਬਕ ਚੰਡੀਗੜ੍ਹ ਗਰਨੇਡ ਅਟੈਕ  ਤੋਂ ਪਹਿਲਾਂ(Chandigarh Blast Case)  9 ਸਤੰਬਰ ਵਾਲੇ ਦਿਨ ਵੀ ਦੋਨੋਂ ਵਿਅਕਤੀ ਚੰਡੀਗੜ੍ਹ ਆਏ ਸੀ, ਅਤੇ 11 ਸਤੰਬਰ ਵਾਲੇ ਦਿਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਕਰੀਬ ਤੋਂ 1 ਵਜੇ ਪਹੁੰਚੇ ਸਨ।


ਇਹ ਵੀ ਪੜ੍ਹੋ: Chandigarh Blast Updates: ਚੰਡੀਗੜ੍ਹ ਬਲਾਸਟ ਮਾਮਲੇ 'ਚ ਇੱਕ ਗ੍ਰਿਫ਼ਤਾਰ, ਬਾਕੀ ਹਮਲਾਵਰਾਂ 'ਤੇ 2-2 ਲੱਖ ਰੁਪਏ ਦਾ ਰੱਖਿਆ ਇਨਾਮ

ਚੰਡੀਗੜ੍ਹ ਦੇ ਬੰਗਲੇ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਮੁਲਜ਼ਮਾਂ ਬਾਰੇ ਪੁਲਿਸ ਨੂੰ ਸੁਰਾਗ ਮਿਲ ਗਏ ਹਨ। ਪੁਲਿਸ ਨੇ ਦੋਵਾਂ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਸੂਤਰਾਂ ਮੁਤਾਬਕ ਮੁਲਜ਼ਮਾਂ ਵਿੱਚੋਂ ਇੱਕ ਦਾ ਨਾਂ ਰੋਹਨ ਮਸੀਹ ਹੈ। ਉਹ ਅੰਮ੍ਰਿਤਸਰ ਦੇ ਪਿੰਡ ਪਸ਼ਿਆਣ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਇਲਾਕੇ ਦੀ ਸੀਸੀਟੀਵੀ ਰਿਕਾਰਡਿੰਗ ਵੀ ਜ਼ਬਤ ਕਰ ਲਈ ਹੈ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।  ਚੰਡੀਗੜ੍ਹ ਪੁਲੀਸ, ਪੰਜਾਬ ਪੁਲੀਸ, ਦਿੱਲੀ ਪੁਲੀਸ, ਐਨਆਈਏ ਸਮੇਤ (Chandigarh Blast Case)  ਕਈ ਏਜੰਸੀਆਂ ਦੀਆਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।


ਇਹ ਵੀ ਪੜ੍ਹੋ: Chandigarh Blast: ਚੰਡੀਗੜ੍ਹ ਬਲਾਸਟ ਮਾਮਲੇ 'ਚ ਆਟੋ ਡਰਾਈਵਰ ਨੇ ਕੀਤੇ ਵੱਡੇ ਖੁਲਾਸੇ; ਮੁਲਜ਼ਮ ਦਾ ਪੂਰਾ ਰੂਟ ਪਲਾਨ ਦੱਸਿਆ

ਮੁਲਜ਼ਮ 9 ਸਤੰਬਰ ਨੂੰ ਚੰਡੀਗੜ੍ਹ ਪਹੁੰਚਿਆ ਸੀ। ਇਸ ਤੋਂ ਬਾਅਦ ਉਸ ਨੇ ਰੇਕੀ ਵੀ ਕੀਤੀ ਜਿਸ ਵੋਲਵੋ ਬੱਸ ਰਾਹੀਂ ਉਹ ਚੰਡੀਗੜ੍ਹ ਆਏ ਸਨ, ਉਸ ਦੇ ਕੰਡਕਟਰ ਤਰਸੇਮ ਨੇ ਵੀ ਪੁਲਿਸ ਨੂੰ ਦੱਸਿਆ ਹੈ ਕਿ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਤੋਂ ਬੱਸ ਵਿੱਚ ਸਵਾਰ ਹੋਏ ਸਨ। ਉਸਨੇ ਦੱਸਿਆ ਕਿ ਉਸਨੇ ਬੱਸ ਵਿੱਚ ਆਪਣੀ ਟੀ-ਸ਼ਰਟ ਬਦਲੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਟੋ ਵਿੱਚ ਵੀ ਆਪਣੀ ਟੀ-ਸ਼ਰਟ ਬਦਲ ਲਈ।